ਕੈਨੇਡਾ 'ਚ ਵੱਸਦੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤਾ ਇਹ ਐਲਾਨ
Wednesday, Mar 22, 2023 - 06:18 PM (IST)
ਓਟਾਵਾ (ਏਜੰਸੀ): ਕੈਨੇਡਾ ਵੱਸਦੇ ਪੰਜਾਬੀਆਂ ਲਈ ਵੱਡੀ ਖੁਸ਼ਖ਼ਬਰੀ ਹੈ। ਕੈਨੇਡੀਅਨ ਸਰਕਾਰ ਨੇ ਮਹਿੰਗਾਈ ਨਾਲ ਨਜਿੱਠਣ ਲਈ ਇਕ ਅਹਿਮ ਐਲਾਨ ਕੀਤਾ ਹੈ। ਐਲਾਨ ਮੁਤਾਬਕ 1 ਅਪ੍ਰੈਲ ਤੋਂ ਸੰਘੀ ਘੱਟੋ-ਘੱਟ ਉਜਰਤ 15.55 ਕੈਨੇਡੀਅਨ ਡਾਲਰ (12.4 ਡਾਲਰ) ਤੋਂ 7% ਵਧਾ ਕੇ 16.65 ਕੈਨੇਡੀਅਨ ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦੇ ਹਵਾਲੇ ਨਾਲ ਦੱਸਿਆ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ (ਸੀਪੀਆਈ) ਦੇ ਆਧਾਰ 'ਤੇ, ਜੋ ਕਿ 2022 ਵਿੱਚ 6.8 ਫੀਸਦੀ ਵਧਿਆ ਹੈ, ਇਹ ਵਾਧਾ ਮੌਜੂਦਾ ਦਰ ਤੋਂ ਘੱਟ ਕਮਾਈ ਕਰਨ ਵਾਲੇ ਲਗਭਗ 26,000 ਕੈਨੇਡੀਅਨ ਕਾਮਿਆਂ ਲਈ ਜੀਵਨ ਨੂੰ ਹੋਰ ਕਿਫਾਇਤੀ ਬਣਾਉਣ ਵਿੱਚ ਮਦਦ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੜ੍ਹਾਓ ਬੱਚੇ, ਮਾਈਨਰ ਸਟੱਡੀ ਵੀਜ਼ੇ 'ਤੇ ਮਾਪੇ ਵੀ ਜਾ ਸਕਣਗੇ ਨਾਲ
ਰੀਲੀਜ਼ ਅਨੁਸਾਰ ਸੰਘੀ ਤੌਰ 'ਤੇ ਨਿਯੰਤ੍ਰਿਤ ਪ੍ਰਾਈਵੇਟ-ਸੈਕਟਰ ਮਾਲਕਾਂ ਨੂੰ ਤਨਖਾਹ ਸਬੰਧੀ ਜਾਣਕਾਰੀ ਨੂੰ ਨਵੀਂ ਦਰ ਨਾਲ ਵਿਵਸਥਿਤ ਕਰਨਾ ਹੋਵੇਗਾ। ਇਹ ਯਕੀਨੀ ਬਣਾਉਣ ਲਈ ਕਿ 1 ਅਪ੍ਰੈਲ ਤੋਂ ਕਰਮਚਾਰੀਆਂ ਅਤੇ ਇੰਟਰਨਜ਼ ਨੂੰ ਸਹੀ ਢੰਗ ਨਾਲ ਭੁਗਤਾਨ ਕੀਤਾ ਗਿਆ ਹੈ। ਜਿੱਥੇ ਸੂਬਾਈ ਜਾਂ ਖੇਤਰੀ ਘੱਟੋ-ਘੱਟ ਉਜਰਤ ਦਰ ਸੰਘੀ ਘੱਟੋ-ਘੱਟ ਉਜਰਤ ਨਾਲੋਂ ਵੱਧ ਹੈ, ਉੱਥੇ ਰੁਜ਼ਗਾਰਦਾਤਾਵਾਂ ਨੂੰ ਉੱਚੀ ਦਰ ਲਾਗੂ ਕਰਨੀ ਚਾਹੀਦੀ ਹੈ। ਬਿਆਨ ਵਿਚ ਕਿਹਾ ਗਿਆ ਕਿ ਸੰਘੀ ਘੱਟੋ-ਘੱਟ ਉਜਰਤ ਸੰਘੀ ਤੌਰ 'ਤੇ ਨਿਯੰਤ੍ਰਿਤ ਪ੍ਰਾਈਵੇਟ ਸੈਕਟਰਾਂ 'ਤੇ ਲਾਗੂ ਹੁੰਦੀ ਹੈ, ਜਿਸ ਵਿਚ ਬੈਂਕ, ਡਾਕ, ਕੋਰੀਅਰ ਸੇਵਾਵਾਂ ਅਤੇ ਅੰਤਰ-ਸੂਬਾਈ ਹਵਾਈ, ਰੇਲ, ਸੜਕ ਅਤੇ ਸਮੁੰਦਰੀ ਆਵਾਜਾਈ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਔਰਤ ਨੇ ਜਨਮਦਿਨ 'ਤੇ ਰੱਖੀ 'ਅੰਤਿਮ ਸੰਸਕਾਰ ਵਾਲੀ ਪਾਰਟੀ', ਬਲੈਕ ਡਰੈੱਸ 'ਚ ਕੱਟਿਆ ਬਲੈਕ ਕੇਕ (ਤਸਵੀਰਾਂ)
ਇੱਥੇ ਦੱਸ ਦਈਏ ਕਿ ਹਰ ਸਾਲ 1 ਅਪ੍ਰੈਲ ਨੂੰ ਫੈਡਰਲ ਘੱਟੋ-ਘੱਟ ਉਜਰਤ ਨੂੰ ਕੈਨੇਡਾ ਦੇ ਪਿਛਲੇ ਕੈਲੰਡਰ ਸਾਲ ਦੇ CPI ਦੇ ਆਧਾਰ 'ਤੇ ਐਡਜਸਟ ਕੀਤਾ ਜਾਂਦਾ ਹੈ। ਪਹਿਲੀ ਵਿਵਸਥਾ 1 ਅਪ੍ਰੈਲ, 2022 ਨੂੰ ਹੋਈ ਸੀ।ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿਚ ਪੰਜਾਬੀ ਕੈਨੇਡਾ ਵਿਚ ਰਹਿ ਰਹੇ ਹਨ। ਸਰਕਾਰ ਦੇ ਇਸ ਫ਼ੈਸਲੇ ਨਾਲ ਕੈਨੇਡਾ ਵਿਚ ਕਾਮਿਆਂ ਖ਼ਾਸ ਕਰ ਕੇ ਪੰਜਾਬੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਆਮਦਨ ਵਧਣ ਨਾਲ ਉਹਨਾਂ ਲਈ ਹੋਰ ਸਹੂਲਤਾਂ ਹਾਸਲ ਕਰਨਾ ਆਸਾਨ ਹੋ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।