ਕੈਨੇਡਾ 'ਚ ਸਿੱਖ ਸੰਸਦ ਮੈਂਬਰ ਨੇ 1984 ਦੇ ਦਰਦ ਨੂੰ ਕੀਤਾ ਬਿਆਨ (ਵੀਡੀਓ)

Tuesday, Jun 06, 2023 - 02:30 PM (IST)

ਕੈਨੇਡਾ 'ਚ ਸਿੱਖ ਸੰਸਦ ਮੈਂਬਰ ਨੇ 1984 ਦੇ ਦਰਦ ਨੂੰ ਕੀਤਾ ਬਿਆਨ (ਵੀਡੀਓ)

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਖੇ ਸਰੀ ਸੈਂਟਰ ਤੋਂ ਸੰਸਦ ਮੈਂਬਰ ਰਮਨਦੀਪ ਸਰਾਏ ਨੇ ਜੂਨ 1984 ਦੇ ਸਿੱਖ ਘੱਲੂਘਾਰੇ ਦੀ 39ਵੀਂ ਬਰਸੀ ਮੌਕੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਸਰਾਏ ਨੇ ਕਿਹਾ ਕਿ ਜੂਨ 1984 ਇਕ ਅਜਿਹਾ ਸਮਾਂ ਹੈ ਜਿਸ ਨੂੰ ਸਿੱਖ ਕਦੇ ਨਹੀਂ ਭੁੱਲਣਗੇ। ਹਰਿਮੰਦਰ ਸਾਹਿਬ, ਜਿਸ ਨੂੰ ਗੋਲਡਨ ਟੈਂਪਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, 'ਤੇ ਅੱਜ ਦੇ ਦਿਨ ਮਿਲਟਰੀ ਆਪਰੇਸ਼ਨ ਤਹਿਤ ਹਮਲਾ ਕੀਤਾ ਗਿਆ ਸੀ।  ਇਸ ਹਮਲੇ ਵਿਚ ਹਜ਼ਾਰਾਂ ਲੋਕ ਮਾਰੇ ਗਏ। ਅੱਜ ਇਸ ਹਮਲੇ ਦੀ 39ਵੀਂ ਬਰਸੀ 'ਤੇ ਅਸੀਂ ਗੁਆਚੀਆਂ ਜਾਨਾਂ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਪ੍ਰਾਰਥਨਾ ਕਰਦੇ ਹਾਂ।

 

ਪੜ੍ਹੋ ਇਹ ਅਹਿਮ ਖ਼ਬਰ-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਅਹਿਮ ਖ਼ਬਰ

 ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਦੁਨੀਆ ਭਰ ਵਿਚ ਵਸਦੇ ਸਿੱਖ ਭਾਈਚਾਰੇ ਦੇ ਦਿਲਾਂ ਵਿਚ ਅੱਜ ਵੀ 1984 ਦੇ ਕਤਲੇਆਮ ਦਾ ਦਰਦ ਮੌਜੂਦ ਹੈ।ਸਿੱਖ ਭਾਈਚਾਰਾ ਇਸ ਸਾਕੇ ਸਬੰਧੀ ਨਿਆਂ ਦੀ ਉਡੀਕ ਵਿਚ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News