ਕੈਨੇਡਾ ਦੇ ਪੀ. ਐੱਮ. ਦੇ ਜੀਵਨ ''ਤੇ ਬਣ ਰਹੀ ਹੈ ਕੌਮਿਕ ਬੁੱਕ, ਦਿਲਚਸਪ ਗੱਲਾਂ ਆਉਣਗੀਆਂ ਸਾਹਮਣੇ

08/13/2020 4:35:44 PM

ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜੀਵਨ ਨਾਲ ਜੁੜੀਆਂ ਖਾਸ ਗੱਲਾਂ 'ਤੇ ਇਕ ਕੌਮਿਕ ਬੁੱਕ ਬਣਾਈ ਜਾ ਰਹੀ ਹੈ। ਟਾਈਡਲ ਵੇਵ ਪ੍ਰੋਡਕਸ਼ਨਜ਼ ਨੇ ਇਸ ਕਿਤਾਬ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੌਮਿਕ ਬੁੱਕ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਰੇ ਕਈ ਖਾਸ ਗੱਲ਼ਾਂ ਦਾ ਜ਼ਿਕਰ ਕੀਤਾ ਜਾਵੇਗਾ। ਇਸ ਵਿਚ ਉਨ੍ਹਾਂ ਦੇ ਕਾਲਜ ਦੀ ਜ਼ਿੰਦਗੀ ਦੇ ਕਿੱਸਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਟਾਈਵਲ ਵੇਵ ਪ੍ਰੋਡਕਸ਼ਨ ਪਾਲੀਟੀਕਲ ਪਾਵਰ ਨਾਂ ਨਾਲ ਗ੍ਰਾਫਕ ਨੋਵਲ ਸੀਰੀਜ਼ ਚਲਾਉਂਦਾ ਹੈ ਤੇ ਇਸ ਵਾਰ ਟਰੂਡੋ ਨੂੰ ਜਗ੍ਹਾ ਦਿੱਤੀ ਗਈ ਹੈ।

 
25 ਦਸੰਬਰ 1971 ਨੂੰ ਓਟਾਵਾ ਵਿਚ ਪੈਦਾ ਹੋਏ ਟਰੂਡੋ ਨੇ 2015 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ ਸੀ। ਉਹ ਲੋਕਾਂ ਵਿਚਕਾਰ ਕਾਫੀ ਪ੍ਰਸਿੱਧ ਹਨ। ਲਿਹਾਜਾ ਪ੍ਰਕਾਸ਼ਕ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਜੀਵਨ ਨਾਲ ਜੁੜੀ ਕੌਮਿਕ ਬੁੱਕ ਬਾਜ਼ਾਰ ਵਿਚ ਧੁੰਮਾਂ ਪਾ ਦੇਵੇਗੀ। 
16 ਸਤੰਬਰ ਨੂੰ ਰਲੀਜ਼ ਹੋਣ ਵਾਲੀ 24 ਪੰਨਿਆਂ ਦੀ ਇਸ ਕਾਮਿਕ ਬੁੱਕ ਵਿਚ ਟਰੂਡੋ ਦੀ ਵਿਅਕਤੀਗਤ ਅਤੇ ਪੇਸ਼ੇਵਰ ਉਪਲੱਬਧੀਆਂ ਨੂੰ ਰੇਖਾਂਕਿਤ ਕੀਤਾ ਗਿਆ ਹੈ। 


Lalita Mam

Content Editor

Related News