ਕੈਨੇਡਾ: ਭਾਰਤੀਆਂ ਨੇ ਬੀਜਿੰਗ ਖ਼ਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ

Sunday, Aug 02, 2020 - 09:33 PM (IST)

ਕੈਨੇਡਾ:  ਭਾਰਤੀਆਂ ਨੇ ਬੀਜਿੰਗ ਖ਼ਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ

ਟੋਰਾਂਟੋ- ਕੈਨੇਡਾ ਦੇ ਟੋਰਾਂਟੋ ਵਿਚ ਸ਼ਨੀਵਾਰ ਨੂੰ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀ ਨਾਗਰਿਕਾਂ ਵਲੋਂ ਚੀਨ ਵਿਰੋਧੀ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੈਨੇਡਾ-ਹਾਂਗਕਾਂਗ ਲਿੰਕ, ਬੰਗਲਾਦੇਸ਼ ਮਾਈਨਾਰਟੀ ਰਾਈਟਸ ਅਲਾਇੰਸ, ਭਾਰਤੀ, ਤਿੱਬਤੀ, ਵੀਅਤਨਾਮੀ ਅਤੇ ਤਾਇਵਾਨ ਦੇ ਪ੍ਰਵਾਸੀ ਨਾਗਰਿਕਾਂ ਨੇ ਇਕੱਠੇ ਹੋ ਕੇ ਚੀਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ।
  
ਇਸ ਤੋਂ ਕੁਝ ਦੇਰ ਪਹਿਲਾਂ ਹੀ ਕੈਨੇਡਾ ਦੇ ਵੈਨਕੁਵਰ ਵਿਚ ਭਾਰਤੀਆਂ ਵਲੋਂ ਬੀਜਿੰਗ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਕੈਨੇਡਾ ਵਿਚ ਰਹਿਣ ਵਾਲੇ ਤਿੱਬਤੀ ਪ੍ਰਵਾਸੀਆਂ, ਉਈਗਰ ਅਤੇ ਭਾਰਤੀਆਂ ਨੇ ਵੈਨਕੁਵਰ ਵਿਚ ਚੀਨੀ ਵਣਜ ਦੂਤਘਰ ਦੇ ਬਾਹਰ ਬੀਜਿੰਗ ਖਿਲਾਫ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨਕਾਰੀ ਮਾਸਕ ਪਾ ਕੇ ਆਏ ਸਨ ਅਤੇ ਚਾਈਨਾ ਅਗੈਨਸਟ ਡੈਮੋਕਰੇਸੀ ਅਤੇ ਬੈਂਕ ਆਫ ਚਾਈਨਾ ਵਰਗੇ ਨਾਅਰੇ ਲਗਾ ਰਹੇ ਸਨ।

ਸੂਤਰਾਂ ਮੁਤਾਬਕ ਚੀਨੀ ਕਮਿਊਨਿਸਟ ਪਾਰਟੀ ਦੇ ਅੱਤਿਆਚਾਰ ਖਿਲਾਫ ਐਤਵਾਰ ਨੂੰ ਤਿੰਨੋਂ ਭਾਈਚਾਰਿਆਂ ਦੇ ਲੋਕ ਪਹਿਲੀ ਵਾਰ ਇਕੱਠੇ ਆਏ। ਪ੍ਰਦਰਸ਼ਨ ਵਿਚ ਜਿਨ੍ਹਾਂ ਸੰਗਠਨਾਂ ਨੇ ਹਿੱਸਾ ਲਿਆ, ਉਸ ਵਿਚ ਕੈਨੇਡਾ ਤਿੱਬਤ ਕਮੇਟੀ, ਫਰੈਂਡਜ਼ ਆਫ ਕੈਨੇਡਾ ਐਂਡ ਇੰਡੀਆਂ ਆਰਗੇਨਾਇਜ਼ੇਸ਼ਨ, ਵੈਨਕੁਵਰ ਸੋਸਾਇਟੀ ਆਫ ਫਰੀਡਮ, ਡੈਮੋਕਰੇਸੀ ਐਂਡ ਹਿਊਮਨ ਰਾਈਟਸ ਇਨ ਇੰਡੀਆ ਅਤੇ ਵੈਨਕੁਵਰ ਉਈਗਰ ਐਸੋਸੀਏਸ਼ਨ ਸ਼ਾਮਲ ਹਨ। ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਹਰ ਸੰਗਠਨ ਦੇ ਸਿਰਫ 50 ਮੈਂਬਰ ਹੀ ਪ੍ਰਦਰਸ਼ਨਕਾਰੀਆਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਮਿਲੀ ਸੀ। 
 


author

Sanjeev

Content Editor

Related News