ਟੋਰਾਂਟੋ ਦੀਆਂ ਸੜਕਾਂ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਢਕੀਆਂ (ਤਸਵੀਰਾਂ)
Thursday, Dec 03, 2020 - 01:41 PM (IST)
ਟੋਰਾਂਟੋ (ਸੁਰਜੀਤ ਸਿੰਘ ਫਲੋਰਾ): ਟੋਰਾਂਟੋ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਦੀਆਂ ਸੜਕਾਂ ਤੇ ਛੱਤਾਂ ਦੇ ਨਾਲ-ਨਾਲ ਦਰਖ਼ਤਾਂ ਨੂੰ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਢੱਕ ਲਿਆ। ਟੋਰਾਂਟੋ ਦਾ ਤਾਪਮਾਨ ਇਕ ਡਿਗਰੀ ਦੇ ਕਰੀਬ ਹੈ ਜੋ ਰਾਤ ਅਤੇ ਕਲ੍ਹ ਸੋਮਵਾਰ ਤੱਕ ਪਹੁੰਚਦੇ ਹੋਏ ਘੱਟ ਕੇ -3 ਡਿਗਰੀ ਹੋ ਜਾਵੇਗਾ। ਜਿਸ ਨਾਲ ਠੰਢ ਹੋਰ ਵਧ ਜਾਵੇਗੀ।
ਬਰਫ਼ਬਾਰੀ ਦੇ ਦਸਤਕ ਦੇ ਨਾਲ ਹੀ ਸੜਕ ਅਤੇ ਆਸਮਾਨੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਜਿਸ ਨਾਲ ਬਹੁਤ ਸਾਰੀਆਂ ਹਵਾਈ ਉਡਾਨਾਂ ਆਪਣੇ ਸਮੇਂ ਤੋਂ ਦੇਰੀ ਨਾਲ ਚੱਲਦੀਆਂ ਹਨ ਜਾਂ ਫਿਰ ਰੱਦ ਹੋ ਜਾਂਦੀਆਂ ਹਨ।ਇਸ ਤਰ੍ਹਾਂ ਇਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਵਾਲੇ ਲੋਕਾ ਲਈ ਕਾਫ਼ੀ ਮੁਸ਼ਕਲ ਪੈਦਾ ਹੋ ਜਾਂਦੀ ਹੈ।
ਕ੍ਰਿਸਮਿਸ ਤੋਂ ਪਹਿਲਾਂ ਹੋਈ ਬਰਫ਼ਬਾਰੀ ਹੋ ਜਾਵੇ ਤਾਂ ਕੈਨੇਡੀਅਨ ਗੋਰੇ ਲੋਕ ਬਹੁਤ ਖੁਸ਼ ਹੋ ਜਾਂਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਕ੍ਰਿਸਮਿਸ ਤੋਂ ਪਹਿਲਾਂ ਜਾਂ ਉਸ ਰਾਤ ਨੂੰ ਬਰਫ਼ ਦਾ ਪੈਣਾ ਬਹੁਤ ਹੀ ਸ਼ੁਭ ਹੁੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼-ਭਾਰਤੀ ਲੇਖਿਕਾ ਅਨੀਤਾ ਦੀ ਕਿਤਾਬ ਨੂੰ ਜਲਿਆਂਵਾਲਾ ਬਾਗ ਦੀ ਕਹਾਣੀ ਲਈ ਪੁਰਸਕਾਰ
ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਕੰਮਾ ਕਾਰਾਂ 'ਤੇ ਜਾਣ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਕਈ ਬੱਚੇ ਬਾਹਰ ਨਿਕਲ ਕੇ ਬਰਫ਼ ਦਾ ਸਨੋਮੈਨ ਬਣਾ ਕੇ ਉਸ ਦੀ ਬਹੁਤ ਹੀ ਖੂਬਸੂਰਤੀ ਨਾਲ ਸਜਾਵਟ ਵੀ ਕਰ ਦਿੰਦੇ ਹਨ ਜੋ ਰਾਹਗੀਰਾਂ ਦੇ ਮਨੋਰੰਜਨ ਦਾ ਕਾਰਨ ਬਣਦਾ ਹੈ।
ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ : ਕੁੜੀ ਨੇ ਕੀਤਾ ਆਨਲਾਈਨ ਆਰਡਰ, ਘਰ ਪੁੱਜੇ 42 ਡਿਲੀਵਰੀ ਬੁਆਏ