ਇਹ ਹਨ ਕੈਨੇਡਾ ਫੌਜ ਦੇ ''ਸਰਦਾਰ'' ਹਰਜੀਤ ਸੱਜਣ, ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

Monday, Aug 07, 2017 - 07:13 PM (IST)

ਟੋਰਾਂਟੋ— ਹਰਜੀਤ ਸੱਜਣ ਦਾ ਨਾਂ ਜਦੋਂ ਲਿਆ ਜਾਂਦਾ ਹੈ ਤਾਂ ਹਰ ਇਕ ਸਿੱਖ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਹਰਜੀਤ ਸੱਜਣ ਕੈਨੇਡਾ ਵਿਚ ਰੱਖਿਆ ਮੰਤਰੀ ਹਨ। ਸੱਜਣ ਦਾ ਇਸ ਵੱਡੇ ਅਹੁਦੇ 'ਤੇ ਹੋਣਾ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ। ਸਿਰ 'ਤੇ ਦਸਤਾਰ ਸਜਾਈ ਸੱਜਣ ਨੂੰ 2015 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੱਖਿਆ ਮੰਤਰੀ ਵਜੋਂ ਸਹੁੰ ਚੁਕਾਈ। ਕੈਨੇਡਾ 'ਚ ਉਨ੍ਹਾਂ ਦੀ ਪਛਾਣ ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਵਜੋਂ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਜਦੋਂ ਸੱਜਣ ਮਹਜ 5 ਸਾਲ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਕੈਨੇਡਾ ਆ ਕੇ ਵੱਸ ਗਿਆ। 
ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਹੋਰ ਗੱਲਾਂ ਬਾਰੇ—
ਹਰਜੀਤ ਸੱਜਣ ਦਾ ਜਨਮ 1970 'ਚ ਪੰਜਾਬ ਦੇ ਹੁਸ਼ਿਆਰਪੁਰ 'ਚ ਇਕ ਸਿੱਖ ਪਰਿਵਾਰ ਵਿਚ ਹੋਇਆ। ਵੈਨਕੂਵਰ ਵਿਚ ਹੀ ਉਹ ਵੱਡੇ ਹੋਏ। ਇਥੇ ਹੀ ਉਨ੍ਹਾਂ ਦਾ ਵਿਆਹ ਡਾਕਟਰ ਕੁਲਜੀਤ ਕੌਰ ਨਾਲ ਹੋਇਆ। ਸੱਜਣ ਦਾ ਇਕ ਬੇਟਾ ਅਤੇ ਇਕ ਬੇਟੀ ਹੈ। ਰੱਖਿਆ ਮੰਤਰੀ ਸੱਜਣ ਕੈਨੇਡਾ ਦੀ ਸਿਆਸਤ ਨਾਲ ਜੁੜੇ ਹੋਏ ਹਨ। ਉਹ ਸੰਸਦ ਵਿਚ ਪਹਿਲੀ ਵਾਰ 2015 ਦੀਆਂ ਸੰਘੀ ਚੋਣਾਂ 'ਚ ਚੁਣੇ ਗਏ। ਉਹ ਦੱਖਣੀ ਵੈਨਕੂਵਰ ਚੋਣ ਖੇਤਰ ਤੋਂ ਹਾਊਸ ਆਫ ਕਾਮਨਸ ਤੋਂ ਕੈਨੇਡਾ ਦੇ ਸੰਸਦ ਮੈਂਬਰ ਹਨ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਸੱਜਣ ਵੈਨਕੂਵਰ ਪੁਲਸ ਵਿਭਾਗ ਵਿਚ ਗੈਂਗ ਅਪਰਾਧ ਸ਼ਾਖਾ 'ਚ ਜਾਂਚ ਅਧਿਕਾਰੀ ਦੇ ਅਹੁਦੇ 'ਤੇ ਰਹੇ ਹਨ। ਸੱਜਣ ਪਹਿਲੇ ਅਜਿਹੇ ਸਿੱਖ ਹਨ, ਜਿਨ੍ਹਾਂ ਨੇ ਕੈਨੇਡਾ ਦੇ ਕਿਸੇ ਫੌਜੀ ਰੈਜੀਮੈਂਟ ਦੀ ਕਮਾਨ ਸੰਭਾਲੀ। ਟਰੂਡੋ ਨੇ ਸੱਜਣ ਦੇ ਕੰਮ ਦੀ ਕਈ ਵਾਰ ਸ਼ਲਾਘਾ ਕੀਤੀ, ਇਥੋਂ ਤੱਕ ਕਿ ਧੰਨਵਾਦ ਵੀ ਕਰ ਚੁੱਕੇ ਹਨ।


Related News