ਭਾਰਤ ਨੇ ਭੇਜੀ ਕੋਰੋਨਾ ਵੈਕਸੀਨ, ਕੈਨੇਡਾ ''ਚ ਲੱਗੇ PM ਮੋਦੀ ਦਾ ਧੰਨਵਾਦ ਕਰਦੇ ਹੋਰਡਿੰਗ
Thursday, Mar 11, 2021 - 06:03 PM (IST)
ਟੋਰਾਂਟੋ (ਬਿਊਰੋ) ਕੋਰੋਨਾ ਵਾਇਰਸ ਖ਼ਿਲਾਫ਼ ਜਾਰੀ ਗਲੋਬਲ ਜੰਗ ਨਾਲ ਨਜਿੱਠਣ ਲਈ ਭਾਰਤ ਸਰਕਾਰ ਵੱਲੋਂ ਦੁਨੀਆ ਭਰ ਦੇ ਦੇਸ਼ਾਂ ਨੂੰ ਵੈਕਸੀਨ ਭੇਜੀ ਜਾ ਰਹੀ ਹੈ।ਇਸੇ ਮਦਦ ਦੇ ਤਹਿਤ ਭਾਰਤ ਵੱਲੋਂ ਕੈਨੇਡਾ ਵਿਚ ਕੋਵਿਸ਼ੀਲਡ ਵੈਕਸੀਨ ਭੇਜੀ ਗਈ। ਕੋਰੋਨਾ ਖ਼ਿਲਾਫ਼ ਲੜਾਈ ਵਿਚ ਇਸ ਸਹਿਯੋਗ ਲਈ ਕੈਨੇਡਾ ਨੇ ਆਪਣੇ ਇੱਥੇ ਹੋਰਡਿੰਗ ਲਗਾ ਕੇ ਪੀ.ਐੱਮ. ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਫਲੋਰਿਡਾ 'ਚ 15 ਸਾਲਾ ਲੜਕੇ 'ਤੇ ਲੱਗੇ ਇੱਕ ਰੀਅਲ ਅਸਟੇਟ ਏਜੰਟ ਦੀ ਹੱਤਿਆ ਦੇ ਦੋਸ਼
ਕੈਨੇਡਾ ਵਿਚ ਲੱਗੇ ਇਹਨਾਂ ਬਿਲਬੋਰਡ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਨਾਲ ਲਿਖਿਆ ਹੈ ਕਿ ਕੈਨੇਡਾ ਨੂੰ ਕੋਵਿਡ ਵੈਕਸੀਨ ਦੇਣ ਲਈ ਧੰਨਵਾਦ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਭਾਰਤ ਵੱਲੋਂ ਕੈਨੇਡਾ ਨੂੰ ਵੈਕਸੀਨ ਦੀਆਂ 20 ਲੱਖ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੀ ਕੈਨੇਡਾ ਸਰਕਾਰ ਨੇ ਖੁੱਲ੍ਹੇ ਦਿਲ ਨਾਲ ਤਾਰੀਫ਼ ਕੀਤੀ ਹੈ।
ਹੁਣ ਤੱਕ 65 ਦੇਸ਼ਾਂ ਨੂੰ ਭੇਜੀ ਵੈਕਸੀਨ
ਭਾਰਤ ਦੁਨੀਆ ਭਰ ਦੇ ਕਰੀਬ 65 ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ ਸਪਲਾਈ ਕਰ ਰਿਹਾ ਹੈ। ਇਹਨਾਂ ਵਿਚੋਂ ਕਈ ਦੇਸ਼ ਅਜਿਹੇ ਹਨ ਜਿਹਨਾਂ ਨੂੰ ਮੁਫ਼ਤ ਵਿਚ ਕੋਰੋਨਾ ਵੈਕਸੀਨ ਦਿੱਤੀ ਗਈ ਹੈ ਜਦਕਿ ਕੁਝ ਨੇ ਇਸ ਲਈ ਭੁਗਤਾਨ ਕੀਤਾ ਹੈ। ਭਾਰਤ ਨੇ ਸ਼੍ਰੀਲੰਕਾ, ਭੂਟਾਨ, ਮਾਲਦੀਵ, ਬੰਗਲਾਦੇਸ਼, ਨੇਪਾਲ, ਮਿਆਂਮਾਰ ਅਤੇ ਸੇਸ਼ੇਲਸ ਨੂੰ ਗ੍ਰਾਂਟ ਸਹਾਇਤਾ ਦੇ ਤਹਿਤ ਮੁਫ਼ਤ ਵਿਚ ਲੱਗਭਗ 56 ਲੱਖ ਕੋਰੋਨਾ ਵਾਇਰਸ ਟੀਕੇ ਪ੍ਰਦਾਨ ਕੀਤੇ ਹਨ। ਭਾਰਤ ਵਿਚ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੈਕ ਵੈਕਸੀਨ ਦਾ ਉਤਪਾਦਨ ਕਰ ਰਹੀ ਹੈ। ਇਸ ਵਿਚ ਸੀਰਮ ਇੰਸਟੀਚਿਊਟ ਕੋਵਿਸ਼ੀਲਡ ਨਾਮ ਦੀ ਵੈਕਸੀਨ ਬਣਾ ਰਿਹਾ ਹੈ। ਜਦਕਿ ਭਾਰਤ ਵਿਚ ਬਾਇਓਟਿਕ ਸਵਦੇਸ਼ੀ ਕੋਵੈਕਸੀਨ ਦਾ ਉਤਪਾਦਨ ਕਰ ਰਹੀ ਹੈ।