ਕੈਨੇਡਾ 'ਚ ਮੰਕੀਪਾਕਸ ਦੇ 1200 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ
Thursday, Sep 01, 2022 - 11:13 AM (IST)
ਓਟਾਵਾ (ਆਈਏਐੱਨਐਸ)- ਕੈਨੇਡਾ ਵਿਚ ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਮੰਕੀਪਾਕਸ ਲਾਗ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਮੰਕੀਪਾਕਸ ਦੇ 1,251 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਹਨਾਂ ਵਿਚੋਂ 35 ਮਰੀਜ਼ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਭਾਰਤੀ ਗਾਵਾਂ ਨਾਲ ਹੋ ਰਿਹੈ ਮਾਨਸਿਕ ਰੋਗੀਆਂ ਦਾ ਇਲਾਜ
ਸਿਹਤ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਪੁਸ਼ਟੀ ਕੀਤੇ ਕੇਸਾਂ ਵਿੱਚੋਂ 582 ਕੇਸ ਓਂਟਾਰੀਓ ਤੋਂ, 493 ਕਿਊਬਿਕ ਤੋਂ, 137 ਬ੍ਰਿਟਿਸ਼ ਕੋਲੰਬੀਆ ਤੋਂ, 31 ਅਲਬਰਟਾ ਤੋਂ, ਤਿੰਨ ਸਸਕੈਚਵਨ ਤੋਂ, ਦੋ ਯੂਕੋਨ ਤੋਂ ਅਤੇ ਇੱਕ-ਇੱਕ ਨੋਵਾ ਸਕੋਸ਼ੀਆ, ਮੈਨੀਟੋਬਾ ਅਤੇ ਨਿਊ ਬਰੰਸਵਿਕ ਤੋਂ ਹਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਮਾਹਿਰਾਂ ਦਾ ਕਹਿਣਾ ਹੈ ਕਿ ਮੰਕੀਪਾਕਸ ਇੱਕ ਵਾਇਰਲ ਬੀਮਾਰੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਲਾਗ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਰਾਹੀਂ ਫੈਲ ਸਕਦੀ ਹੈ, ਜਿਸ ਵਿੱਚ ਜੱਫੀ, ਚੁੰਮਣਾ, ਮਾਲਸ਼ ਜਾਂ ਜਿਨਸੀ ਸੰਬੰਧ ਸ਼ਾਮਲ ਹਨ।