ਕੈਨੇਡਾ ''ਚ ਭਾਰਤ, ਹਾਂਗਕਾਂਗ ਤੇ ਤਿੱਬਤ ਦੇ ਮੁੱਦੇ ''ਤੇ ਹੋਇਆ ਚੀਨ ਦਾ ਵਿਰੋਧ
Sunday, Oct 04, 2020 - 12:12 PM (IST)
![ਕੈਨੇਡਾ ''ਚ ਭਾਰਤ, ਹਾਂਗਕਾਂਗ ਤੇ ਤਿੱਬਤ ਦੇ ਮੁੱਦੇ ''ਤੇ ਹੋਇਆ ਚੀਨ ਦਾ ਵਿਰੋਧ](https://static.jagbani.com/multimedia/2020_10image_12_11_4140361782.jpg)
ਵੈਨਕੁਵਰ- ਕੈਨੇਡਾ ਦੇ ਵੈਨਕੁਵਰ ਸਥਿਤ ਚੀਨੀ ਦੂਤਘਰ ਦਫ਼ਤਰ ਦੇ ਬਾਹਰ ਕੈਨੇਡਾ ਅਤੇ ਭਾਰਤੀ ਸੰਗਠਨਾਂ ਨੇ ਕੈਨੇਡੀਅਨ ਨਾਗਰਿਕਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਚੀਨ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਉਨ੍ਹਾਂ ਚੀਨ ਦੀ ਕਮਿਊਨਿਸਟ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਹਾਂਗਕਾਂਗ ਵਿਚ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਵੀ ਵਿਰੋਧ ਕੀਤਾ। ਇਸ ਦੇ ਇਲਾਵਾ ਪ੍ਰਦਰਸ਼ਨਕਾਰੀ ਹਾਂਗਕਾਂਗ, ਤਿੱਬਤ ਅਤੇ ਭਾਰਤੀ ਹਿੱਸਿਆਂ ਨੂੰ ਵੀ ਚੀਨ ਤੋਂ ਮੁਕਤ ਕਰਾਉਣ ਦੀ ਮੰਗ ਕਰ ਰਹੇ ਸਨ।
ਟੋਰਾਂਟੋ ਵਿਚ ਲਗਭਗ 300 ਪ੍ਰ੍ਦਰਸ਼ਨਕਾਰੀ ਚੀਨੀ ਵਣਜ ਦੂਤਘਰ ਦੇ ਬਾਹਰ ਇਕੱਠੇ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਸਾਲ ਪਹਿਲਾਂ ਤੋਂ ਆਯੋਜਿਤ ਵਿਰੋਧ ਪ੍ਰਦਰਸ਼ਨਾਂ ਤੋਂ ਖਾਸ ਤੌਰ 'ਤੇ ਵੱਖ ਸੀ, ਕਿਉਂਕਿ ਬਹੁਤ ਸਾਰੀਆਂ ਅੱਖਾਂ ਚੀਨ ਸਰਕਾਰ 'ਤੇ ਸਨ। ਜਿਹੜੇ ਲੋਕ ਇਕੱਠੇ ਹੋਏ ਉਨ੍ਹਾਂ ਵਿਚ ਉਈਗਰ, ਤਿੱਬਤੀ, ਹਾਂਗਕਾਂਗ, ਤਾਈਵਾਨ ਤੇ ਦੱਖਣੀ ਮੰਗੋਲੀਆ ਦੇ ਮੂਲ ਨਿਵਾਸੀ ਸ਼ਾਮਲ ਸਨ।
ਵਿਰੋਧ ਦੌਰਾਨ ਇਕ ਭਾਰਤੀ ਝੰਡਾ ਵੀ ਲਹਿਰਾਇਆ ਗਿਆ ਕਿਉਂਕਿ ਇਕਜੁੱਟਤਾ ਦੇ ਸੰਕੇਤ ਦੇ ਰੂਪ ਵਿਚ ਭਾਰਤ ਲੱਦਾਖ ਵਿਚ ਚੀਨ ਦਾ ਸਾਹਮਣਾ ਕਰ ਰਿਹਾ ਹੈ।
ਵਿਰੋਧ ਵਿਚ 6 ਮੁੱਖ ਮੁੱਦੇ ਚੁੱਕੇ ਗਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਬਜ਼ੇ ਵਾਲਾ ਤਿੱਬਤ ਦੁਨੀਆ ਦੇ ਸਭ ਤੋਂ ਘੱਟ ਮੁਕਤ ਸਥਾਨਾਂ ਵਿਚੋਂ ਇਕ ਹੈ, ਲੱਖਾਂ ਉਈਗਰ ਪੂਰਬੀ ਤੁਰਕੇਸਤਾਨ ਦੇ ਕਬਜ਼ੇ ਵਿਚ ਵੱਡੇ ਪੈਮਾਨੇ 'ਤੇ ਨਜ਼ਰਬੰਦ ਕੈਂਪਾਂ ਵਿਚ ਬੰਦ ਹਨ। ਇਸ ਦੇ ਇਲਾਵਾ ਹਾਂਗਕਾਂਗ ਵਿਚ ਸੁਤੰਤਰਤਾ ਦੀ ਹਾਨੀ, ਦੱਖਣੀ ਮੰਗੋਲੀਆ ਭਾਈਚਾਰੇ , ਤਾਈਵਾਨ ਦੀ ਭਾਸ਼ਾ, ਧਮਕਾਉਣ ਆਦਿ ਵਰਗੀਆਂ ਘਟਨਾਵਾਂ ਆਮ ਹਨ। ਇਨ੍ਹਾਂ ਸਭ ਨੂੰ ਖਤਮ ਕਰਨਾ ਚਾਹੀਦਾ ਹੈ।