ਕੈਨੇਡਾ : 8 ਨਾਬਾਲਗ ਕੁੜੀਆਂ ਨੇ ਸ਼ਖ਼ਸ ਦਾ ਬੇਰਹਿਮੀ ਨਾਲ ਕੀਤਾ ਕਤਲ

Thursday, Jan 12, 2023 - 01:01 PM (IST)

ਕੈਨੇਡਾ : 8 ਨਾਬਾਲਗ ਕੁੜੀਆਂ ਨੇ ਸ਼ਖ਼ਸ ਦਾ ਬੇਰਹਿਮੀ ਨਾਲ ਕੀਤਾ ਕਤਲ

ਟੋਰਾਂਟੋ (ਬਿਊਰੋ): ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ 59 ਸਾਲਾ ਵਿਅਕਤੀ ਦੇ ਕਤਲ ਦਾ ਪੁਲਸ ਨੇ ਖੁਲਾਸਾ ਕੀਤਾ ਹੈ। ਪਿਛਲੇ ਮਹੀਨੇ ਟੋਰਾਂਟੋ ਵਿੱਚ ਇੱਕ ਵਿਅਕਤੀ ਦਾ ਨਾਬਾਲਗ ਕੁੜੀਆਂ ਦੁਆਰਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਟੋਰਾਂਟੋ ਪੁਲਸ ਲਗਾਤਾਰ ਕਤਲ ਦੇ ਦੋਸ਼ੀਆਂ ਦੀ ਪਹਿਚਾਣ ਕਰਨ 'ਚ ਲੱਗੀ ਹੋਈ ਸੀ। ਇਸ ਵਹਿਸ਼ੀਆਨਾ ਕਤਲ ਕਾਂਡ ਵਿੱਚ ਪੁਲਸ ਨੂੰ ਹੁਣ ਸਫਲਤਾ ਮਿਲੀ ਹੈ। ਪੁਲਸ ਨੇ ਕਤਲ ਕਰਨ ਵਾਲੀਆਂ ਕੁੜੀਆਂ ਦੀ ਪਛਾਣ ਕਰ ਲਈ ਹੈ। ਦੱਸਿਆ ਗਿਆ ਕਿ ਕਤਲ ਵਾਲੇ ਦਿਨ ਟੋਰਾਂਟੋ ਦੇ ਕਈ ਮੈਟਰੋ ਸਟੇਸ਼ਨਾਂ 'ਤੇ ਕੁੜੀਆਂ ਦੇ ਸਮੂਹਾਂ ਵੱਲੋਂ ਕਈ ਲੋਕਾਂ 'ਤੇ ਹਮਲਾ ਕੀਤਾ ਗਿਆ ਸੀ।

PunjabKesari

ਦਰਅਸਲ ਪਿਛਲੇ ਸਾਲ ਦਸੰਬਰ 'ਚ 59 ਸਾਲਾ ਕੇਨ ਲੀ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਲੱਗੀ ਹੋਈ ਸੀ। ਟੋਰਾਂਟੋ ਪੁਲਸ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਕੇਨ ਲੀ ਦਾ ਕਤਲ 17 ਦਸੰਬਰ ਦੀ ਰਾਤ 10 ਅਤੇ 12 ਵਜੇ ਦੇ ਵਿਚਕਾਰ ਕੀਤਾ ਗਿਆ ਸੀ। ਪੁਲਸ ਨੇ ਕੁੜੀਆਂ ਦੇ ਨਾਬਾਲਗ ਹੋਣ ਦਾ ਹਵਾਲਾ ਦਿੰਦੇ ਹੋਏ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਉਸ ਰਾਤ 10 ਤੋਂ 12 ਵਜੇ ਦੇ ਦੌਰਾਨ 5 ਮੈਟਰੋ ਸਟੇਸ਼ਨਾਂ ਦੇ ਵਿਚਕਾਰ ਹੋਰ ਲੋਕਾਂ 'ਤੇ ਵੀ ਹਮਲਾ ਕੀਤਾ ਗਿਆ। ਪੁਲਸ ਨੇ ਉਨ੍ਹਾਂ ਪੀੜਤਾਂ ਨੂੰ ਵੀ ਅੱਗੇ ਆਉਣ ਲਈ ਕਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਵੱਡੀ ਖ਼ਬਰ, ਮੋਸਟ ਵਾਂਟੇਡ ਲਿਸਟ 'ਚ ਸ਼ਾਮਲ ਅਮਰਦੀਪ ਰਾਏ ਗ੍ਰਿਫ਼ਤਾਰ

ਵਾਈਨ ਦੀ ਇੱਕ ਬੋਤਲ ਲਈ ਕਤਲ

ਪੁਲਸ ਨੇ ਦੱਸਿਆ ਕਿ 17 ਦਸੰਬਰ ਦੀ ਰਾਤ ਨੂੰ 8 ਕੁੜੀਆਂ ਦੇ ਇੱਕ ਸਮੂਹ ਨੇ 59 ਸਾਲਾ ਕੇਨ ਲੀ ਦੀ ਕੁੱਟਮਾਰ ਕਰਨ ਤੋਂ ਬਾਅਦ ਚਾਕੂਆਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਹਸਪਤਾਲ 'ਚ ਇਲਾਜ ਦੌਰਾਨ ਲੀ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸਾਰੀਆਂ ਅੱਠ ਕੁੜੀਆਂ ਨਾਬਾਲਗ ਹਨ, ਜਿਸ ਵਿੱਚ ਤਿੰਨ ਕੁੜੀਆਂ 13 ਸਾਲ, ਤਿੰਨ 14 ਸਾਲ ਅਤੇ ਦੋ ਕੁੜੀਆਂ 16 ਸਾਲ ਦੀਆਂ ਹਨ। ਦੱਸਿਆ ਗਿਆ ਕਿ ਇਹ ਕੁੜੀਆਂ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨੂੰ ਮਿਲੀਆਂ ਸਨ ਅਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਉਨ੍ਹਾਂ ਦਾ ਘਰ ਹੈ।ਪੁਲਸ ਨੇ ਕੁੜੀਆਂ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕਤਲ ਸ਼ਰਾਬ ਲਈ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਕੁੜੀਆਂ ਮ੍ਰਿਤਕ ਕੋਲੋਂ ਸ਼ਰਾਬ ਦੀ ਬੋਤਲ ਛੁਡਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਜਿਸ ਤੋਂ ਬਾਅਦ ਵਿਵਾਦ ਵਧ ਗਿਆ ਅਤੇ ਉਹਨਾਂ ਨੇ ਲੀ ਦਾ ਕਤਲ ਕਰ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News