24 ਸਾਲਾ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਿੰਡ ਬੁਰਜ ਵਿਚ ਸੁੱਟ ਗਏ ਲਾਸ਼

Saturday, May 23, 2026 - 06:16 PM (IST)

24 ਸਾਲਾ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਿੰਡ ਬੁਰਜ ਵਿਚ ਸੁੱਟ ਗਏ ਲਾਸ਼

ਝਬਾਲ (ਨਰਿੰਦਰ) : ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਬੁਰਜ (ਰਾਜਾਤਾਲ) ਨੇੜਿਓਂ ਇਕ 23/24 ਸਾਲ ਦੇ ਨੌਜਵਾਨ ਦੀ ਲਾਸ਼ ਪੁਲਸ ਨੂੰ ਮਿਲੀ ਹੈ ਜਿਸ 'ਤੇ ਤੇਜ਼ ਹਥਿਆਰਾਂ ਦੇ ਵਾਰ ਦੀਆਂ ਡੂੰਘੀਆਂ ਸੱਟਾਂ ਹਨ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੂੰ ਕਿਸੇ ਵਿਅਕਤੀ ਵੱਲੋਂ ਸੂਚਨਾ ਦਿੱਤੀ ਗਈ ਕਿ ਪਿੰਡ ਬੁਰਜ ਨੇੜੇ (ਰਾਜਾਤਾਲ) ਕਲਸਾਂ ਵਾਲੀ ਸੜਕ ਨੇੜੇ ਮੜੀਆਂ ਸ਼ੱਕੀ ਹਾਲਤ ਵਿਚ ਮਰੇ ਇਕ ਨੌਜਵਾਨ ਦੀ ਲਾਸ਼ ਪਈ ਹੈ। ਇਸ 'ਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਐੱਸਐੱਚਓ ਬਲਜਿੰਦਰ ਸਿੰਘ ਬਾਜਵਾ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਵੇਖਿਆ  ਕਿ ਨੌਜਵਾਨ ਦੀ ਲਾਸ਼ ਜਿਸ 'ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਹੋਏ ਹਨ ਨੂੰ ਵੇਖ ਕੇ ਲੱਗਦਾ ਹੈ ਕਿ ਕਿਸੇ ਵਿਅਕਤੀ ਨੇ ਇਸ ਨੂੰ ਬੇਰਹਿਮੀ ਨਾਲ ਕਤਲ ਕਰਕੇ ਇੱਥੇ ਲਿਆ ਕੇ ਸੁੱਟਿਆ ਹੈ। ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਅਨੁਸਾਰ ਮ੍ਰਿਤਕ ਨੌਜਵਾਨ ਖਿਲਾਫ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਖੌਫਨਾਕ ਘਟਨਾ, ਰੋਣ ਤੋਂ ਦੁਖੀ ਮਾਂ ਨੇ 21 ਮਹੀਨਿਆਂ ਦੀ ਧੀ ਦਾ ਕੀਤਾ ਕਤਲ

ਘਟਨਾ ਦਾ ਪਤਾ ਚੱਲਦਿਆ ਹੀ ਡੀਐੱਸਪੀ ਸੁਖਬੀਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਅਤੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਜਿਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਛਾਣ ਸ਼ਿਵਦੀਪ ਸਿੰਘ ਪੁੱਤਰ ਨਿਰਵੈਰ ਸਿੰਘ ਪਿੰਡ ਭੈਣੀ ਗਿੱਲਾਂ ਥਾਣਾ ਕੰਬੋਜ ਵਜੋਂ ਹੋਈ ਹੈ ।ਪ੍ਰੰਤੂ ਅਜੇ ਤੱਕ ਕਤਲ ਕਰਨ ਵਾਲਿਆ ਦਾ ਪੂਰਾ ਪਤਾ ਅਤੇ ਕਾਰਨ ਦਾ ਨਹੀਂ ਪਤਾ ਲੱਗ ਸਕਿਆ। ਡੀ ਐੱਸ ਪੀ ਸੁਖਬੀਰ ਸਿੰਘ ਅਤੇ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਅਨੁਸਾਰ ਜਲਦੀ ਹੀ ਨੌਜਵਾਨ ਦਾ ਕਤਲ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪਿਆਕੜਾਂ ਲਈ ਅਹਿਮ ਖ਼ਬਰ, ਇਸ ਦਿਨ ਨਹੀਂ ਵਿਕੇਗੀ ਸ਼ਰਾਬ, ਮੁਕੰਮਲ ‘ਡਰਾਈ ਡੇਅ’ ਘੋਸ਼ਿਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News