ਕੈਨੇਡਾ 'ਚ ਬਜ਼ੁਰਗ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

Friday, May 07, 2021 - 09:09 AM (IST)

ਕੈਨੇਡਾ 'ਚ ਬਜ਼ੁਰਗ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਦੀ ਯੌਰਕ ਰੀਜਨਲ ਪੁਲਸ ਵੱਲੋ ਬੀਤੇ ਦਿਨ ਇੱਕ 80 ਸਾਲਾ ਬਜ਼ੁਰਗ ਔਰਤ ਨਾਲ ਕੈਨੇਡੀਅਨ ਰੈਵੇਨਿਊ ਅਧਿਕਾਰੀ ਬਣਕੇ ਠੱਗੀ ਮਾਰਨ ਦੇ ਦੋਸ਼ ਹੇਠ ਬਰੈਂਪਟਨ ਤੋਂ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਅਤੇ ਚਾਰਜ਼ ਕੀਤੇ ਗਏ ਹਨ। ਧੋਖਾਧੜੀ ਕਰਨ ਦੇ ਦੋਸ਼ ਹੇਠ ਚਾਰਜ਼ ਹੋਣ ਵਾਲਿਆਂ ਵਿੱਚ ਬਰੈਂਪਟਨ ਤੋਂ ਤਰਨਵੀਰ ਸਿੰਘ (19), ਰਣਵੀਰ ਸਿੰਘ (19) ਅਤੇ ਚਮਨਜੋਤ ਸਿੰਘ (21) ਦੇ ਨਾਂਅ ਸ਼ਾਮਿਲ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 'ਭਾਰਤੀ ਵੈਰੀਐਂਟ' ਨਾਲ ਪੀੜਤ ਹੋਇਆ ਸ਼ਖਸ, ਪਈਆਂ ਭਾਜੜਾਂ

ਇੰਨਾਂ ਵੱਲੋਂ ਇੱਕ 80 ਸਾਲਾ  ਬਜ਼ੁਰਗ ਔਰਤ ਕੋਲੋਂ ਕੈਨੇਡੀਅਨ ਰੈਵੇਨਿਊ ਅਧਿਕਾਰੀ ਬਣ 10000$ ਬਰੈਂਪਟਨ ਦੇ ਇੱਕ ਐਡਰੈਸ 'ਤੇ ਭੇਜਣ ਦੀ ਮੰਗ ਕੀਤੀ ਗਈ ਸੀ ਤੇ ਡਾਲਰ ਨਾ ਦੇਣ 'ਤੇ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਗਈ ਸੀ। ਯੌਰਕ ਰੀਜਨਲ ਪੁਲਸ ਵੱਲੋਂ ਤਫਤੀਸ਼ ਕਰਨ ਤੋਂ ਬਾਅਦ ਇੰਨਾ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਨਾਂ ਤਿੰਨਾਂ ਦੀ ਨਿਉ ਮਾਰਕੀਟ ਕੋਰਟ ਵਿਖੇ ਅਗਲੇ ਮਹੀਨੇ ਪੇਸ਼ੀ ਹੋਵੇਗੀ।

ਨੋਟ- ਕੈਨੇਡਾ 'ਚ ਬਜੁਰਗ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ 3 ਪੰਜਾਬੀ ਨੌਜਵਾਨ ਚਾਰਜ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News