ਕੈਨੇਡਾ ਦਾ ਵੱਡਾ ਫ਼ੈਸਲਾ, 2 ਅਪ੍ਰੈਲ ਤੱਕ ਅਮਰੀਕੀ ਸਾਮਾਨ ''ਤੇ ਨਹੀਂ ਲਗਾਏਗਾ ਦੂਜੇ ਪੜਾਅ ਦਾ ਟੈਰਿਫ
Friday, Mar 07, 2025 - 11:04 AM (IST)

ਓਟਾਵਾ (ਯੂ.ਐਨ.ਆਈ.)- ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 2 ਅਪ੍ਰੈਲ ਤੱਕ ਅਮਰੀਕੀ ਸਾਮਾਨਾਂ 'ਤੇ ਟੈਰਿਫ ਦੇ ਦੂਜੇ ਪੜਾਅ ਨੂੰ ਲਾਗੂ ਨਹੀਂ ਕਰੇਗਾ। ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਲੇਬਲੈਂਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਟੈਰਿਫ ਵਿੱਚ ਦੇਰੀ ਦਾ ਐਲਾਨ ਕਰਨ ਤੋਂ ਥੋੜ੍ਹੀ ਦੇਰ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਿਹਾ,"ਸੰਯੁਕਤ ਰਾਜ ਅਮਰੀਕਾ ਕੈਨੇਡਾ ਤੋਂ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ (CUSMA) ਦੀ ਪਾਲਣਾ ਕਰਨ ਵਾਲੇ ਨਿਰਯਾਤ 'ਤੇ ਟੈਰਿਫ 2 ਅਪ੍ਰੈਲ ਤੱਕ ਮੁਅੱਤਲ ਕਰਨ ਲਈ ਸਹਿਮਤ ਹੋ ਗਿਆ ਹੈ।"
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ PM ਚੁਣੇ ਜਾਣ 'ਤੇ ਭਾਰਤ ਨਾਲ ਸਬੰਧ ਮੁੜ ਕਰਾਂਗਾ ਬਹਾਲ : ਕਾਰਨੀ
ਨਤੀਜੇ ਵਜੋਂ ਕੈਨੇਡਾ 2 ਅਪ੍ਰੈਲ ਤੱਕ 125 ਬਿਲੀਅਨ ਕੈਨੇਡੀਅਨ ਡਾਲਰ ਦੇ ਅਮਰੀਕੀ ਉਤਪਾਦਾਂ 'ਤੇ ਟੈਰਿਫ ਦਾ ਦੂਜਾ ਪੜਾਅ ਨਹੀਂ ਲਗਾਏਗਾ, ਜਦੋਂ ਕਿ ਅਸੀਂ ਸਾਰੇ ਟੈਰਿਫ ਹਟਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ।'' ਗੌਰਤਲਬ ਹੈ ਕਿ ਵੀਰਵਾਰ ਨੂੰ ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਨੂੰ ਇਹ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਕਿ ਮੈਕਸੀਕੋ ਅਤੇ ਕੈਨੇਡਾ ਨੂੰ 2 ਅਪ੍ਰੈਲ ਤੱਕ ਕੁਝ ਚੀਜ਼ਾਂ 'ਤੇ ਟੈਰਿਫ ਨਹੀਂ ਦੇਣਾ ਪਵੇਗਾ। ਇਹ ਛੋਟ ਦੋਵਾਂ ਦੇਸ਼ਾਂ ਨੂੰ ਉਨ੍ਹਾਂ ਚੀਜ਼ਾਂ ਲਈ ਦਿੱਤੀ ਗਈ ਹੈ ਜੋ CUSMA ਅਧੀਨ ਆਉਂਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।