ਕੈਨੇਡਾ ''ਚ ਹੈਰੀ ਤੇ ਮੇਗਨ ਦੇ ਸੁਰੱਖਿਆ ਖਰਚ ਦੇ ਭੁਗਤਾਨ ਬਾਰੇ ਚਰਚਾ

01/15/2020 11:30:04 AM

ਟੋਰਾਂਟੋ/ ਲੰਡਨ (ਬਿਊਰੋ): ਬ੍ਰਿਟੇਨ ਦੇ ਸ਼ਾਹੀ ਜੋੜੇ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੀ ਅੰਸ਼ਕ ਰੂਪ ਵਿਚ ਕੈਨੇਡਾ ਵਿਰ ਰਹਿਣ ਦੀ ਯੋਜਨਾ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇੱਥੇ ਉਹਨਾਂ ਦੀ ਸੁਰੱਖਿਆ ਦਾ ਖਰਚ ਕੌਣ ਉਠਾਏਗਾ। ਮਾਹਰਾਂ ਦਾ ਮੰਨਣਾ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਕੈਨੇਡਾ ਦੀ ਰਸਮੀ ਰਾਸ਼ਟਰ ਪ੍ਰਮੁੱਖ ਹੈ। ਇਸ ਦੇ ਬਾਵਜੂਦ ਸ਼ਾਹੀ ਜੋੜੇ ਨੂੰ ਵਰਕ ਪਰਮਿਟ ਮਿਲਣ ਦੀ ਗਾਰੰਟੀ ਨਹੀਂ। ਕੈਨੇਡਾ ਵਿਚ ਆਮ ਲੋਕ ਨਹੀਂ ਚਾਹੁੰਦੇ ਕਿ ਪ੍ਰਿੰਸ ਹੈਰੀ ਅਤੇ ਮੇਗਨ ਦੀ ਸੁਰੱਖਿਆ ਦਾ ਖਰਚ ਉਹਨਾਂ ਨੂੰ ਚੁੱਕਣਾ ਪਵੇ। 

ਕਾਰਲਟਨ ਯੂਨੀਵਰਸਿਟੀ ਵਿਚ ਸ਼ਾਹੀ ਮਾਮਲਿਆਂ ਦੇ ਮਾਹਰ ਫਿਲਿਪ ਲਗਾਸੇ ਦਾ ਮੰਨਣਾ ਹੈ ਕਿ ਜੇਕਰ ਸ਼ਾਹੀ ਜੋੜੇ ਦੀ ਸੁਰੱਖਿਆ ਦਾ ਖਰਚ ਚੁੱਕਣਾ ਪਿਆ ਤਾਂ ਸਥਾਨਕ ਲੋਕਾਂ ਦਾ ਇਕ ਵਰਗ ਨਾਰਾਜ਼ ਹੋਵੇਗਾ। ਲਗਾਸੇ ਨੇ ਇਹ ਵੀ ਕਿਹਾ ਕਿ ਮਹਾਰਾਣੀ ਪ੍ਰਿੰਸ ਹੈਰੀ ਦੀ ਦਾਦੀ ਹੈ ਪਰ ਉਹ ਕੈਨੇਡਾ ਦੀ ਨਾਗਰਿਕ ਨਹੀਂ। ਇਸ ਲਈ ਮਹਾਰਾਣੀ ਦੇ ਰਸਮੀ ਰਾਸ਼ਟਰ ਪ੍ਰਮੁੱਖ ਹੋਣ ਦੇ ਬਾਵਜੂਦ ਪ੍ਰਿੰਸ ਹੈਰੀ ਨੂੰ ਇੱਥੇ ਕੋਈ ਵਿਧਾਨਿਕ ਅਧਿਕਾਰ ਹਾਸਲ ਨਹੀਂ ਹਨ।

ਪ੍ਰਿੰਸ ਹੈਰੀ ਅਤੇ ਮੇਗਨ ਨੇ ਆਰਥਿਕ ਸਵੈ ਨਿਰਭਰਤਾ ਦਾ ਦਾਅਵਾ ਕੀਤਾ ਹੈ ਪਰ ਉਹ ਕੈਨੇਡਾ ਵਿਚ ਕੰਮ ਕਰ ਪਾਉਣਗੇ ਜਾਂ ਨਹੀਂ ਇਸ ਬਾਰੇ ਵਿਚ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਉੱਥੇ ਕੈਨੇਡਾ ਦੇ ਵਿੱਤ ਮੰਤਰੀ ਬਿਲ ਮੋਰਨਿਊ ਨੇ ਇਸ ਬਾਰੇ ਵਿਚ ਪੁੱਛੇ ਜਾਣ 'ਤੇ ਦੱਸਿਆ ਕਿ ਸਰਕਾਰ ਨੇ ਇਸ 'ਤੇ ਹੁਣ ਤੱਕ ਵਿਚਾਰ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਕੈਨੇਡਾ ਰਾਸ਼ਟਰ ਮੰਡਲ ਦੇ ਮੈਂਬਰ ਦੇ ਰੂਪ ਵਿਚ ਆਪਣੀ ਭੂਮਿਕਾ ਜ਼ਰੂਰ ਨਿਭਾਉਂਦਾ ਹੈ।


Vandana

Content Editor

Related News