ਕੋਵਿਡ-19 ਨਾਲ ਨਜਿੱਠਣ ਲਈ ਕੈਨੇਡਾ ਦੀ ਸੰਸਦ ਨੇ ਪਾਸ ਕੀਤਾ ਵੱਡਾ ਰਾਹਤ ਬਿੱਲ

04/12/2020 3:48:33 PM

ਓਟਾਵਾ (ਭਾਸ਼ਾ): ਕੈਨੇਡਾ ਦੀ ਸੰਸਦ ਨੇ ਕੋਵਿਡ-19 ਨਾਲ ਨਜਿੱਠਣ ਲਈ ਇਕ ਵਿਸ਼ਾਲ ਰਾਹਤ ਬਿੱਲ ਪਾਸ ਕੀਤਾ ਹੈ। ਇਸ ਬਿੱਲ ਨੂੰ  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਦੇਸ਼ ਦਾ ਸਭ ਤੋਂ ਮਹੱਤਵਪੂਰਨ ਆਰਥਿਕ ਪ੍ਰੋਗਰਾਮ ਮੰਨਿਆ। ਸ਼ਨੀਵਾਰ ਦੀ ਬੈਠਕ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਹਾਊਸ ਆਫ ਕਾਮਨਜ਼ ਅਤੇ ਸੈਨੇਟ ਦੇ ਮੈਂਬਰਾਂ ਨੇ ਸਰਕਾਰ ਦੇ 52 ਬਿਲੀਅਨ ਡਾਲਰ ਤਨਖਾਹ-ਸਬਸਿਡੀ ਪ੍ਰੋਗਰਾਮ ਦਾ ਸਮਰਥਨ ਕੀਤਾ ਜੋ ਕਿ 15 ਮਾਰਚ ਤੋਂ 6 ਜੂਨ ਤੱਕ ਤਕਰੀਬਨ 42000 ਡਾਲਰ ਤੱਕ ਦੀ 75 ਫੀਸਦੀ ਆਮਦਨੀ ਨੂੰ ਕਵਰ ਕਰੇਗਾ।ਸਮਾਚਾਰ ਏਜੰਸੀ ਸ਼ਿਨਹੂਆ ਨੇ ਖਬਰ ਦਿੱਤੀ। 

ਯੋਗਤਾ ਪੂਰੀ ਕਰਨ ਲਈ ਕਰਮੀਆਂ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਹਨਾਂ ਨੂੰ ਮਾਰਚ ਤੋਂ ਮਾਲੀਏ ਵਿਚ ਘੱਟੋ-ਘੱਟ 15 ਫੀਸਦੀ ਜਾਂ ਅਪ੍ਰੈਲ ਅਤੇ ਮਈ ਵਿਚ 30 ਫੀਸਦੀ ਦੀ ਕਮੀ ਦੀ ਆਸ ਹੈ ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿਚ ਘੱਟ ਹੈ।ਰਾਹਤ ਪੈਕੇਜ ਦਾ ਉਦੇਸ਼ ਕਾਰੋਬਾਰੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਛੁੱਟੀ ਨਾ ਕਰਨ ਲਈ ਉਤਸ਼ਾਹਿਤ ਕਰਨਾ ਹੈ ਪਰ 1 ਮਿਲੀਅਨ ਤੋਂ ਵੱਧ ਕੈਨੇਡੀਅਨ ਲੋਕ ਪਹਿਲਾਂ ਹੀ ਆਪਣੀ ਨੌਕਰੀ ਗਵਾ ਚੁੱਕੇ ਹਨ ਅਤੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈੱਸ ਵੱਲੋਂ ਪਿਛਲੇ ਮਹੀਨੇ ਦੇ ਇਕ ਸਰਵੇਖਣ ਵਿਚ ਪਾਇਆ ਗਿਆ ਕਿ ਕੋਵਿਡ-19 ਦੇ ਸੰਕਟ ਦੌਰਾਨ 32 ਫੀਸਦੀ ਛੋਟੇ ਅਤੇ ਮੱਧਮ ਆਕਾਰ ਦੇ ਕਾਰੋਬਾਰ ਗੈਰ ਜ਼ਰੂਰੀ ਹੋਣ ਕਾਰਨ ਬੰਦ ਹੋ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਇਕ ਦਿਨ 'ਚ 100 ਦੇ ਕਰੀਬ ਨਵੇਂ ਮਾਮਲੇ, ਮਹਾਮਾਰੀ ਫੈਲਣ ਦਾ ਖਦਸ਼ਾ

ਪਿਛਲੇ ਮਹੀਨੇ ਸੰਸਦ ਨੂੰ 20 ਅਪ੍ਰੈਲ ਤੱਕ ਦੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਕਾਮਨਜ਼ ਅਤੇ ਸੈਨੇਟ ਐਮਰਜੈਂਸੀ ਸੈਸ਼ਨਾਂ ਵਿਚ ਦੋ ਵਾਰ ਬੈਠਕ ਕਰ ਚੁੱਕੇ ਹਨ। ਸੈਸ਼ਨ ਵਿਚ ਕੋਵਿਡ-19 ਵਿਰੁੱਧ ਦੇਸ਼ ਦੀ ਲੜਾਈ ਦਾ ਜ਼ਿਕਰ ਕਰਦਿਆਂ ਟਰੂਡੋ ਨੇ ਕਿਹਾ,''ਫਰੰਟ ਲਾਈਨ ਹਰ ਜਗ੍ਹਾ ਹੈ।'' ਇੱਥੇ ਦੱਸ ਦਈਏ ਕਿ ਕੈਨੇਡਾ ਵਿਚ ਕੋਵਿਡ-19 ਦੇ 23,318 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 12,292 ਫ੍ਰੈਂਚ ਬੋਲਣ ਵਾਲੇ ਸੂਬੇ ਕਿਊਬੇਕ ਵਿਚ ਸਨ।ਇੱਥੇ ਹੁਣ ਤੱਕ 635 ਮੌਤਾਂ ਹੋਈਆਂ ਹਨ।

ਪੜ੍ਹੋ ਇਹ ਅਹਿਮ ਖਬਰ-ਹੱਸਦੇ-ਹੱਸਦੇ ਮੌਤ ਦੇ ਮੂੰਹ 'ਚ ਜਾ ਰਹੇ ਨੇ ਕੋਰੋਨਾਵਾਇਰਸ ਦੇ ਮਰੀਜ਼, ਡਾਕਟਰ ਵੀ ਹੈਰਾਨ


Vandana

Content Editor

Related News