ਕੈਨੇਡਾ : ਕਿਸਾਨ ਅੰਦੋਲਨ ਦੌਰਾਨ ਹਿੰਦੂ-ਸਿੱਖ ਸੰਗਠਨਾਂ ''ਚ ਵਧੇ ਮਤਭੇਦਾਂ ਨੂੰ ਇੰਝ ਦੂਰ ਕਰਨਗੇ ਇਹ ਦਿੱਗਜ਼

Monday, Mar 15, 2021 - 12:43 PM (IST)

ਕੈਨੇਡਾ : ਕਿਸਾਨ ਅੰਦੋਲਨ ਦੌਰਾਨ ਹਿੰਦੂ-ਸਿੱਖ ਸੰਗਠਨਾਂ ''ਚ ਵਧੇ ਮਤਭੇਦਾਂ ਨੂੰ ਇੰਝ ਦੂਰ ਕਰਨਗੇ ਇਹ ਦਿੱਗਜ਼

ਟੋਰਾਂਟੋ (ਬਿਊਰੋ): ਨਵੀਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਵੱਲੋਂ ਭਾਰਤ ਸਰਕਾਰ ਵੱਲੋਂ ਪਾਸ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਕਿਸਾਨਾਂ ਦੀ ਹਮਾਇਤ ਜਾਂ ਵਿਰੋਧ ਕਰ ਰਹੇ ਭਾਰਤੀ ਪ੍ਰਵਾਸੀ ਵੀ ਪ੍ਰਭਾਵਿਤ ਹੋ ਰਹੇ ਹਨ। ਕੈਨੇਡਾ ਵਿਚ ਹਥਿਆਰਬੰਦ ਸੈਨਾ ਦੇ ਦਿੱਗਜ਼ਾਂ ਦੇ ਇੱਕ ਸਮੂਹ ਨੇ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਵਿਚ ਵੱਖ-ਵੱਖ ਭਾਈਚਾਰਿਆਂ ਦਰਮਿਆਨ ਵੱਧ ਰਹੇ ਮਤਭੇਦਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਕਾਰਨ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਹੋ ਗਏ ਹਨ। 

ਦੀ ਵੈਟਰਨਜ਼ ਐਸੋਸੀਏਸ਼ਨ ਆਫ ਓਂਟਾਰੀਓ, ਜਿਸ ਵਿਚ ਭਾਰਤੀ ਮੂਲ ਦੇ ਮੈਂਬਰ ਸ਼ਾਮਲ ਹਨ ਅਤੇ ਜਿਹੜੇ ਭਾਰਤ ਅਤੇ ਕੈਨੇਡਾ ਵਿਚ ਹਥਿਆਰਬੰਦ ਸੈਨਾਵਾਂ ਵਿਚ ਸੇਵਾਵਾਂ ਨਿਭਾਅ ਰਹੇ ਹਨ, ਉਹ ਹਿੰਦੂ ਅਤੇ ਸਿੱਖ ਸੰਗਠਨਾਂ ਦੇ ਨੁਮਾਇੰਦੇ ਇਕੱਠੇ ਕਰ ਰਹੇ ਹਨ ਤਾਂ ਜੋ ਖੇਤੀ ਕਾਨੂੰਨਾਂ ਬਾਰੇ ਮਤਭੇਦ ਸੁਲਝਾਏ ਜਾ ਸਕਣ, ਜਿਨ੍ਹਾਂ ਨੇ ਇੰਡੋ-ਕੈਨੇਡੀਅਨ ਕਮਿਊਨਿਟੀ ਨੂੰ ਵੰਡਿਆ ਹੋਇਆ ਹੈ।

ਐਸੋਸੀਏਸ਼ਨ ਦੇ ਚੇਅਰਮੈਨ ਬ੍ਰਿਗੇਡੀਅਰ ਨਵਾਬ ਹੀਰ (ਰਿਟਾਇਰਡ) ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਸਥਿਤੀ ਹੋਰ ਤਣਾਅਪੂਰਨ ਬਣ ਜਾਵੇਗੀ। ਉਨ੍ਹਾਂ ਨੇ ਕਿਹਾ,“ਦੋਹਾਂ ਧਿਰਾਂ ਦੇ ਵਿਚਾਰਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਜੇਕਰ ਇੱਥੇ ਭਾਰਤੀ ਪ੍ਰਵਾਸੀਆਂ ਨੇ  ਤਰੱਕੀ ਕਰਨੀ ਹੈ ਤਾਂ ਸਾਨੂੰ ਇਕੱਠੇ ਹੋਣਾ ਪਵੇਗਾ।” ਐਸੋਸੀਏਸ਼ਨ ਨੇ ਦੋਹਾਂ ਭਾਈਚਾਰਿਆਂ ਦੇ ਕੁਝ ਨੇਤਾਵਾਂ ਦਰਮਿਆਨ ਗੱਲਬਾਤ ਦੀ ਸੁਵਿਧਾ ਦਿੱਤੀ ਹੈ, ਜਦੋਂਕਿ ਗੁਰਦੁਆਰਿਆਂ ਜਿਹੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਸਦਭਾਵਨਾ ਬਣਾਉਣ ਦੀ ਕੋਸ਼ਿਸ਼ ਵਿਚ ਲਿਆਂਦਾ ਗਿਆ ਹੈ। ਇਕਾਈ ਨੇ ਜਿਹੜੀਆਂ ਪਹਿਲਕਦਮੀਆਂ ਦੀ ਯੋਜਨਾ ਬਣਾਈ ਹੈ, ਉਹ ਇਸ ਬਸੰਤ ਦਾ ਇੱਕ ਸਭਿਆਚਾਰਕ ਮੇਲਾ ਹੈ ਜੋ ਸਿੱਖ ਅਤੇ ਹਿੰਦੂ ਭਾਈਚਾਰਿਆਂ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਬੀਬੀਆਂ ਲਈ ਨਿਆਂ ਦੀ ਮੰਗ ਨੂੰ ਲੈ ਕੇ ਆਸਟ੍ਰੇਲੀਆ 'ਚ ਪ੍ਰਦਰਸ਼ਨ (ਤਸਵੀਰਾਂ)

ਨਵਾਬ ਹੀਰ ਦਾ ਕਹਿਣਾ ਹੈ ਕਿ ਯੋਜਨਾ ਇਕ ਭੌਤਿਕ ਮੇਲਾ ਲਗਾਉਣ ਦੀ ਹੈ ਪਰ ਜੇਕਰ ਕੋਵਿਡ-19 ਪਾਬੰਦੀ ਜਾਰੀ ਰਹਿੰਦੀ ਹੈ ਤਾਂ ਇਸ ਨੂੰ ਵਰਚੁਅਲ ਆਯੋਜਿਤ ਕੀਤਾ ਜਾ ਸਕਦਾ ਹੈ। ਏਜੰਡੇ ਵਿਚ ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਲਾਹ ਅਤੇ ਰੁਝਾਨ ਵੀ ਹੈ, ਜਿਨ੍ਹਾਂ ਵਿਚੋਂ ਕੁਝ ਨੇ ਕੈਨੇਡਾ ਵਿਚ ਹੋਏ ਕਾਨੂੰਨਾਂ ਦੇ ਵਿਰੋਧ ਵਿਚ ਹਿੱਸਾ ਲਿਆ ਹੈ। ਕੈਨੇਡਾ ਵਿਚ ਸ਼ਨੀਵਾਰ ਨੂੰ ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਇੱਕ ਰੈਲੀ ਸਮੇਤ ਭਾਰਤ ਦੇ ਖੇਤੀ ਕਾਨੂੰਨਾਂ ਵਿਰੁੱਧ ਹੋਏ ਪ੍ਰਦਰਸ਼ਨ ਵਿਚ ਖਾਲਿਸਤਾਨ ਪੱਖੀ ਸਮੂਹਾਂ ਦੀ ਸ਼ਮੂਲੀਅਤ ਦੇਖੀ ਗਈ ਹੈ। ਵੱਖਵਾਦੀਆਂ ਦੁਆਰਾ ਭਾਰਤ ਪੱਖੀ ਮੰਨੇ ਜਾਂਦੇ ਵਿਅਕਤੀਆਂ ਨੂੰ ਧਮਕੀਆਂ ਦੇਣ ਅਤੇ ਡਰਾਉਣ ਦੀਆਂ ਕਈ ਖ਼ਬਰਾਂ ਵੀ ਮਿਲੀਆਂ ਹਨ। ਗ੍ਰੇਟਰ ਟੋਰਾਂਟੋ ਏਰੀਆ ਵਿਚ 28 ਫਰਵਰੀ ਨੂੰ ਇੰਡੋ-ਕੈਨੇਡੀਅਨ ਕਮਿਊਨਿਟੀ ਦੁਆਰਾ ਆਯੋਜਿਤ “ਤਿਰੰਗਾ-ਮੈਪਲ” ਕਾਰ ਰੈਲੀ ਦੌਰਾਨ ਹਮਲੇ ਇਸ ਦੀ ਉਦਾਹਰਨ ਹੈ।

ਦੂਜੇ ਪਾਸੇ, ਹਿੰਦੂ ਭਾਈਚਾਰੇ ਦੇ ਅੰਦਰ ਕੁਝ ਅਤਿਵਾਦੀ ਆਵਾਜ਼ਾਂ ਨੇ ਸਿੱਖ ਅਦਾਰਿਆਂ ਜਿਵੇਂ ਸਟੋਰਾਂ ਅਤੇ ਰੈਸਟੋਰੈਂਟਾਂ ਦਾ ਬਾਈਕਾਟ ਕਰਨ ਅਤੇ ਗੁਰਦੁਆਰਿਆਂ ਦੇ ਬਾਹਰ ਉਨ੍ਹਾਂ ਦਾ ਸਾਹਮਣਾ ਕਰਨ ਦੀ ਮੰਗ ਕੀਤੀ ਹੈ। ਆਪਣੇ ਯਤਨਾਂ ਲਈ ਹੁਣ ਤੱਕ "ਸਕਾਰਾਤਮਕ" ਫੀਡਬੈਕ ਪ੍ਰਾਪਤ ਕਰਨ ਦੇ ਬਾਅਦ ਹੀਰ ਆਸਵੰਦ ਹਨ ਕਿ ਸਵਾਰਥੀ ਹਿੱਤਾਂ ਵਾਲੇ ਲੋਕਾਂ ਨੂੰ ਛੱਡ ਕੇ ਨਾਕਾਰਾਤਮਕਤਾ ਨੂੰ ਰੋਕਿਆ ਜਾ ਸਕਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News