ਕੈਨੇਡਾ : 12 ਸਾਲਾ ਬੱਚੇ ਨੇ ਲੱਭਿਆ 7 ਕਰੋੜ ਸਾਲ ਪੁਰਾਣਾ ਬਹੁਮੁੱਲਾ ''ਖਜ਼ਾਨਾ''

10/19/2020 5:35:48 PM

ਓਟਾਵਾ (ਬਿਊਰੋ): ਕੈਨੇਡਾ ਵਿਚ ਇਕ 12 ਸਾਲਾ ਬੱਚੇ ਨੂੰ ਕਰੀਬ 7 ਕਰੋੜ ਸਾਲ ਪੁਰਾਣਾ ਬਹੁਮੁੱਲਾ ਖਜ਼ਾਨਾ ਮਿਲਿਆ। ਅਸਲ ਵਿਚ ਕੈਨੇਡਾ ਦਾ ਰਹਿਣ ਵਾਲਾ 12 ਸਾਲਾ ਨਾਥਨ ਹਰੁਸਕਿਨ ਆਪਣੇ ਪਿਤਾ ਦੇ ਨਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਪੈਦਲ ਯਾਤਰਾ 'ਤੇ ਨਿਕਲਿਆ ਸੀ। ਇਸੇ ਦੌਰਾਨ ਉਸ ਨੇ 6 ਕਰੋੜ 90 ਲੱਖ ਸਾਲ ਪੁਰਾਣੇ ਡਾਇਨਾਸੋਰ ਦਾ ਅਵਸ਼ੇਸ਼ ਲੱਭਿਆ। ਨਾਥਨ ਵੱਡਾ ਹੋ ਕੇ ਫੌਸਿਲ ਵਿਗਿਆਨੀ ਬਣਨਾ ਚਾਹੁੰਦਾ ਸੀ ਪਰ ਉਸ ਦੀ ਇੱਛਾ 12 ਸਾਲ ਦੀ ਉਮਰ ਵਿਚ ਹੀ ਪੂਰੀ ਹੋ ਗਈ। 

PunjabKesari

ਸੀ.ਐੱਨ.ਐੱਨ. ਦੀ ਰਿਪੋਰਟ ਦੇ ਮੁਤਾਬਕ, ਨਾਥਨ ਅਤੇ ਉਸ ਦੇ ਪਿਤਾ ਡਿਆਨ ਸੁਰੱਖਿਆ ਸਥਲ ਹੌਰਸ਼ੂ ਕੇਨਯਾਨ ਗਏ ਸਨ ਜੋ ਕੈਨੇਡਾ ਦੇ ਅਲਬਰਟਾ ਵਿਚ ਹੈ। ਇਸੇ ਦੌਰਾਨ ਨਾਥਨ ਨੇ ਅੰਸ਼ਕ ਰੂਪ ਨਾਲ ਬਾਹਰ ਨਿਕਲੇ ਡਾਇਨਾਸੋਰ ਦੇ ਫੌਸਿਲ ਨੂੰ ਦੇਖਿਆ। ਨਾਥਨ ਨੇ ਕਿਹਾ,''ਇਹ ਬਹੁਤ ਹੀ ਦਿਲਚਸਰ ਖੋਜ ਹੈ। ਇਕ ਇਕ ਅਸਲੀ ਡਾਇਨਾਸੋਰ ਲੱਭਣ ਵਾਂਗ ਹੈ। ਇਸ ਨੂੰ ਲੱਭਣਾ ਮੇਰਾ ਸੁਪਨਾ ਸੀ।'' ਮਾਹਰਾਂ ਦਾ ਕਹਿਣਾ ਹੈ ਕਿ ਨਾਥਨ ਦੀ ਇਹ ਖੋਜ ਬਹੁਤ ਮਹੱਤਵਪੂਰਨ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਜਹਾਜ਼ ਦੇ 24 ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ

ਨਾਥਨ ਹਾਲੇ ਆਪਣੇ ਸਕੂਲ ਦੀ ਪੜ੍ਹਾਈ ਕਰ ਰਿਹਾ ਹੈ। ਉਸ ਨੇ ਜਿਹੜੇ ਡਾਇਨਾਸੋਰ ਦੀ ਪਛਾਣ ਕੀਤੀ ਹੈ ਉਹ ਹੈਡ੍ਰੋਸਾਰਸ ਪ੍ਰਜਾਤੀ ਦਾ ਹੈ ਜੋ 6 ਕਰੋੜ 90 ਲੱਖ ਸਾਲ ਪਹਿਲਾਂ ਧਰਤੀ 'ਤੇ ਪਾਇਆ ਜਾਂਦਾ ਸੀ। ਇਸ ਤੋਂ ਪਹਿਲਾਂ ਦੀ ਯਾਤਰਾ ਵਿਚ ਨਾਥਨ ਅਤੇ ਉਸ ਦੇ ਪਿਤਾ ਨੂੰ ਹੱਡੀਆਂ ਮਿਲੀਆਂ ਸਨ। ਡਿਆਨ ਨੇ ਦੱਸਿਆ ਕਿ ਯਾਤਰਾ ਦੇ ਦੌਰਾਨ ਅਸੀਂ ਖਾਣਾ ਖਾਧਾ ਅਤੇ ਉਸ ਦੇ ਬਾਅਦ ਨਾਥਨ ਆਲੇ-ਦੁਆਲੇ ਦਾ ਨਜ਼ਾਰਾ ਦੇਖਣ ਦੇ ਲਈ ਇਕ ਪਹਾੜੀ 'ਤੇ ਚੜ੍ਹਗਿਆ। ਉੱਥੇ ਉਸ ਨੂੰ ਇਹ ਫੌਸਿਲ ਦਿਸਿਆ। ਨਾਥਨ ਨੇ ਦੱਸਿਆ ਕਿ ਫੌਸਿਲ ਬਹੁਤ ਸੁਭਾਵਿਕ ਨਜ਼ਰ ਆ ਰਿਹਾ ਸੀ ਅਤੇ ਇਹ ਕੁਝ ਉਸੇ ਤਰ੍ਹਾਂ ਦਾ ਸੀ ਜਿਵੇਂ ਟੀਵੀ ਸ਼ੋਅ ਵਿਚ ਦਿਖਾਉਂਦੇ ਹਨ। ਉਹਨਾਂ ਨੇ ਇਸ ਫੌਸਿਲ ਦੀ ਤਸਵੀਰ ਰੋਇਲ ਟ੍ਰੈਵਲ ਮਿਊਜ਼ੀਅਮ ਨੂੰ ਭੇਜੀ, ਜਿਸ ਨੇ ਇਸ ਦੀ ਫੌਸਿਲ ਦੇ ਰੂਪ ਵਿਚ ਪਛਾਣ ਕੀਤੀ। ਮਿਊਜ਼ੀਅਮ ਨੇ ਆਪਣੀ ਇਕ ਟੀਮ ਉੱਥੇ ਭੇਜੀ। ਹੈਡ੍ਰੋਸਾਰਸ ਪ੍ਰਜਾਤੀ ਦੇ ਡਾਇਨਾਸੋਰ ਅਕਸਰ ਇਸ ਇਲਾਕੇ ਵਿਚ ਮਿਲਦੇ ਰਹਿੰਦੇ ਹਨ।


Vandana

Content Editor

Related News