ਪਾਰਕਿੰਸਨ ਦੇ ਲੱਛਣਾਂ ਨੂੰ ਘੱਟ ਕਰ ਸਕਦੈ ਗਾਇਨ : ਅਧਿਐਨ

11/08/2018 4:28:59 PM

ਵਾਸ਼ਿੰਗਟਨ (ਭਾਸ਼ਾ)- ਵਿਗਿਆਨੀਆਂ ਦਾ ਦਾਅਵਾ ਹੈ ਕਿ ਗਾਇਨ ਤਣਾਅ ਘਟਾਉਣ ਅਤੇ ਪਾਰਕਿਨਸਨ ਬੀਮਾਰੀ ਦੇ ਲੱਛਣਾਂ ਨੂੰ ਘੱਟ ਕਰ ਸਕਦਾ ਹੈ। ਸੰਗੀਤ ਥੈਰੇਪੀ ਇਕਦਮ ਦਵਾਈ ਲੈਣ ਦੇ ਬਰਾਬਰ ਹੀ ਹਨ। ਅਮਰੀਕਾ ਦੀ ਆਯੋਵਾ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਗਾਇਨ ਸਮੂਹ ਵਿਚ 17 ਮੁਕਾਬਲੇਬਾਜ਼ਾਂ ਦੇ ਦਿਲ ਦੀ ਗਤੀ, ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਪੱਧਰ ਨੂੰ ਮਾਪਿਆ। ਮੁਕਾਬਲੇਬਾਜ਼ਾਂ ਦੀ ਉਦਾਸੀ, ਬੇਚੈਨੀ, ਖੁਸ਼ੀ ਅਤੇ ਗੁੱਸੇ ਦੀਆਂ ਭਾਵਨਾਵਾਂ ਦੀ ਰਿਪੋਰਟ ਨੂੰ ਦੇਖਿਆ ਗਿਆ। ਇਸ ਤਰ੍ਹਾਂ ਦਾ ਡਾਟਾ ਭੰਡਾਰਨ ਗਾਇਨ ਦੇ ਪਹਿਲੇ ਅਤੇ ਗਾਇਨ ਸੂਤਰ ਖਤਮ ਹੋਣ ਦੇ ਇਕ ਘੰਟੇ ਬਾਅਦ ਕੀਤਾ ਗਿਆ।

ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਐਲੀਜ਼ਾਬੇਥ ਸਟੇਗੇਮੋਲੇਰ ਨੇ ਕਿਹਾ ਕਿ ਅਸੀਂ ਹਰ ਹਫਤੇ ਸੁਧਾਰ ਦੇਖਿਆ ਜਦੋਂ ਉਹ ਗਾਇਨ ਸਮੂਹ ਛੱਡ ਰਹੇ ਸਨ। ਅਸੀਂ ਦੇਖਿਆ ਕਿ ਉਹ ਬਿਹਤਰ ਮਹਿਸੂਸ ਕਰਦੇ ਰਹੇ ਸੀ ਅਤੇ ਉਨ੍ਹਾਂ ਦੀ ਮਨੋਦਸ਼ਾ ਉੱਚ ਪੱਧਰ ਦੀ ਰਹੀ। ਉਨ੍ਹਾਂ ਨੇ ਕਿਹਾ ਕਿ ਉਂਗਲੀਆਂ ਚੱਲਣ ਅਤੇ ਚਾਲ ਵਰਗੇ ਕੁਝ ਲੱਛਣਾਂ ਵਿਚ ਸੁਧਾਰ ਆ ਰਿਹਾ ਸੀ ਜਿਸ ਵਿਚ ਦਵਾਈਆਂ ਨਾਲ ਸੁਧਾਰ ਨਹੀਂ ਆ ਰਿਹਾ ਸੀ ਪਰ ਗਾਇਨ ਨਾਲ ਇਸ ਵਿਚ ਸੁਧਾਰ ਆਇਆ। ਇਹ ਪਾਰਕਿੰਸਨ ਰੋਗ ਨਾਲ ਸਬੰਧਿਤ ਆਪਣੀ ਤਰ੍ਹਾਂ ਦਾ ਪਹਿਲਾ ਅਧਿਐਨ ਹੈ ਜਿਸ ਵਿਚ ਦੇਖਿਆ ਗਿਆ ਕਿ ਦਿਲ ਦੀ ਗਤੀ, ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਗਾਇਨ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਤਿੰਨਾਂ ਵਿਚ ਹੀ ਗਿਰਾਵਟ ਦੇਖੀ ਗਈ ਹੈ।


Related News