ਕੈਲੀਫੋਰਨੀਆ ਅੱਗ : 2 ਲੱਖ ਦੇ ਕਰੀਬ ਲੋਕ ਘਰੋਂ-ਬੇਘਰ, 500 ਇਮਾਰਤਾਂ ਸੜ ਕੇ ਸੁਆਹ

12/08/2017 11:08:32 PM

ਕੈਲੀਫੋਰਨੀਆ— ਕੈਲੀਫੋਰਨੀਆ ਇਕ ਵਾਰ ਫਿਰ ਅੱਗ ਦੀ ਲਪੇਟ 'ਚ ਹੈ। ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਵੀਰਵਾਰ ਨੂੰ ਲੱਗੀ ਅੱਗ ਨਾਲ ਲੱਖਾਂ ਲੋਕ ਘਰ ਛੱਡਣ ਲਈ ਮਜਬੂਰ ਹਨ। ਤੇਜ਼ ਹਵਾਵਾਂ ਦੇ ਕਾਰਨ ਅੱਗ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਹੁਣ ਤੱਕ 57 ਹਜ਼ਾਰ ਹੈਕਟੇਅਰ ਦਾ ਇਲਾਕਾ ਰਾਖ ਹੋ ਗਿਆ ਹੈ। ਪਿਛਲੇ ਦੋ ਹਫਤਿਆਂ 'ਚ ਕੈਲੀਫੋਰਨੀਆ ਦੂਜੀ ਵਾਰ ਭਿਆਨਕ ਅੱਗ ਦੀ ਲਪੇਟ 'ਚ ਹੈ। ਅੱਗ 'ਤੇ ਕਾਬੂ ਪਾਉਣ ਲਈ ਅਮਰੀਕੀ ਸਰਕਾਰ ਹੈਲੀਕਾਪਟਰਾਂ ਦਾ ਸਹਾਰਾ ਲੈ ਰਹੀ ਹੈ।
ਇਸ ਅੱਗ ਨਾਲ ਹੁਣ ਤੱਕ 500 ਇਮਾਰਤਾ ਡਿੱਗ ਗਈਆਂ ਹਨ। ਪ੍ਰਸ਼ਾਸਨ ਦੇ ਮੁਤਾਬਕ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ 'ਚ ਲਗਾਤਾਰ ਅੱਗ ਰਹੀ ਹੈ। ਫਾਇਰ ਬ੍ਰਿਗੇਡ ਮੁਤਾਬਕ ਸ਼ਹਿਰ ਤੋਂ ਕਰੀਬ 45 ਮੀਲ ਦੀ ਦੂਰੀ 'ਤੇ ਸਥਿਤ ਲਾਸ ਏਂਜਲਸ ਦੇ ਹੇਠਲੇ ਇਲਾਕੇ 'ਚ 30 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ।
ਇਸ ਭਿਆਨਕ ਅੱਗ ਦੇ ਕਾਰਨ ਕੈਲੀਫੋਰਨੀਆ ਦੇ 1,90,000 ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਤੇਜ਼ ਹਵਾਵਾਂ ਕਾਰਨ ਸੁਕੀ ਘਾਹ ਕਾਰਨ ਅੱਗ 'ਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਤੇਜ਼ੀ ਨਾਲ ਫੈਲਦੀ ਅੱਗ ਕਾਰਨ ਕੈਲੀਫੋਰਨੀਆ ਦੇ 16 ਜ਼ਿਲਿਆਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।


Related News