ਕੈਲੀਫੋਰਨੀਆ: ਫਰਿਜ਼ਨੋ ਦੇ ਹਾਈਵੇ 41 'ਤੇ ਕਾਰ ਦਰੱਖਤ 'ਚ ਵੱਜੀ, 1 ਦੀ ਮੌਤ 1 ਜ਼ਖਮੀ

Sunday, Aug 22, 2021 - 11:35 PM (IST)

ਕੈਲੀਫੋਰਨੀਆ: ਫਰਿਜ਼ਨੋ ਦੇ ਹਾਈਵੇ 41 'ਤੇ ਕਾਰ ਦਰੱਖਤ 'ਚ ਵੱਜੀ, 1 ਦੀ ਮੌਤ 1 ਜ਼ਖਮੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਸਟੇਟ ਦੀ ਫਰਿਜ਼ਨੋ ਕਾਉਂਟੀ 'ਚ ਸ਼ਨੀਵਾਰ ਨੂੰ ਹੋਏ ਇੱਕ ਭਿਆਨਕ ਕਾਰ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇੱਕ ਹੋਰ ਜ਼ਖਮੀ ਹੋਇਆ ਹੈ। ਇਸ ਹਾਦਸੇ ਸਬੰਧੀ ਕੈਲੀਫੋਰਨੀਆ ਹਾਈਵੇ ਪੈਟਰੋਲ (ਸੀ ਐਚ ਪੀ) ਨੇ ਜਾਣਕਾਰੀ ਦਿੱਤੀ ਕਿ ਸ਼ਨੀਵਾਰ ਨੂੰ ਹਾਈਵੇ 41 'ਤੇ ਇੱਕ ਕਾਰ ਹਾਦਸੇ ਤੋਂ ਬਾਅਦ ਇੱਕ ਯਾਤਰੀ ਦੀ ਮੌਤ ਹੋ ਗਈ ਅਤੇ ਕਾਰ ਦੇ ਡਰਾਈਵਰ ਨੂੰ ਗੰਭੀਰ ਜ਼ਖਮੀ ਹਾਲਤ 'ਚ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ। 

ਇਹ ਖ਼ਬਰ ਪੜ੍ਹੋ- ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ


ਅਧਿਕਾਰੀਆਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਇੱਕ ਕਾਰ ਹਾਈਵੇ 41 ਉੱਤੇ ਦੱਖਣ ਵੱਲ ਜਾ ਰਹੀ ਸੀ ਅਤੇ ਇਸੇ ਦੌਰਾਨ ਇਹ ਸੈਂਟਰ ਮੀਡੀਅਨ ਨਾਲ ਟਕਰਾ ਗਈ ਅਤੇ ਓ ਸਟਰੀਟ ਦੇ ਆਫ-ਰੈਂਪ ਵੱਲ ਘੁੰਮ ਕੇ ਇੱਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਉਪਰੰਤ ਸੀ. ਐੱਚ. ਪੀ. ਦੇ ਅਧਿਕਾਰੀਆਂ ਦੁਆਰਾ ਬੇਹੋਸ਼ ਡਰਾਈਵਰ ਤੇ ਇੱਕ ਹੋਰ ਯਾਤਰੀ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਸਥਾਨਕ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਯਾਤਰੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਜਦਕਿ ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਅਨੁਸਾਰ ਫਿਲਹਾਲ ਇਸ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗਾ ਹੈ, ਜਦਕਿ ਹਾਦਸੇ ਦੀ ਜਾਂਚ ਜਾਰੀ ਹੈ।

ਇਹ ਖ਼ਬਰ ਪੜ੍ਹੋ-  ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News