ਕੈਲੀਫੋਰਨੀਆ: ਵਾਈਸਾਲੀਆ ''ਚ ਮਨੁੱਖੀ ਤਸਕਰੀ ਵਿਰੋਧੀ ਮੁਹਿੰਮ ''ਚ 10 ਗ੍ਰਿਫ਼ਤਾਰ
Thursday, Jul 29, 2021 - 05:28 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਦੀ ਵਾਈਸਾਲੀਆ ਕਾਉਂਟੀ ਵਿੱਚ ਪੁਲਸ ਦੁਆਰਾ ਮਨੁੱਖੀ ਤਸਕਰੀ ਵਿਰੁੱਧ ਚਲਾਈ ਹੋਈ ਮੁਹਿੰਮ ਦੌਰਾਨ 10 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਪੁਲਸ ਅਧਿਕਾਰੀਆਂ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਪਿਛਲੇ ਹਫਤੇ ਵਾਈਸਾਲੀਆ ਵਿੱਚ ਇੱਕ ਮਨੁੱਖੀ ਤਸਕਰੀ ਵਿਰੋਧੀ ਅਭਿਆਨ ਦੇ ਨਤੀਜੇ ਵਜੋਂ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ 22 ਜੁਲਾਈ ਨੂੰ ਟੁਲੈਰੀ ਕਾਉਂਟੀ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ ਦੁਆਰਾ ਕੀਤੀ ਗਈ ਇਸ ਕਾਰਵਾਈ ਵਿੱਚ ਜਿਹਨਾਂ ਦਸ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹਨਾਂ 'ਤੇ ਵੇਸਵਾਗਿਰੀ ਸਬੰਧੀ ਦੋਸ਼ ਹਨ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਕੋਰੋਨਾ ਵੈਕਸੀਨ ਬੱਸ ਨੇ ਲਗਾਈਆਂ ਵੈਕਸੀਨ ਦੀਆਂ 10,000 ਖੁਰਾਕਾਂ
ਇਸਦੇ ਇਲਾਵਾ ਕੁੱਝ ਵਿਅਕਤੀਆਂ 'ਤੇ ਗ੍ਰਿਫ਼ਤਾਰੀ ਦਾ ਵਿਰੋਧ ਅਤੇ ਹਥਿਆਰ ਹੋਣ ਦੇ ਵੀ ਦੋਸ਼ ਲਗਾਏ ਗਏ ਹਨ। ਹਿਊਮਨ ਟ੍ਰੈਫਿਕਿੰਗ ਵਿਰੁੱਧ ਕੀਤੀ ਇਸ ਕਾਰਵਾਈ ਵਿੱਚ ਟੁਲੈਰੀ ਕਾਉਂਟੀ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ ਦੇ ਮੈਂਬਰਾਂ ਨਾਲ ਵਿਜ਼ਾਲੀਆ ਪੁਲਸ ਵਿਭਾਗ, ਟੁਲੈਰੀ ਕਾਉਂਟੀ ਜ਼ਿਲ੍ਹਾ ਅਟਾਰਨੀ ਦਾ ਦਫਤਰ, ਕੈਲੀਫੋਰਨੀਆ ਦਾ ਨਿਆਂ ਵਿਭਾਗ, ਤੁਲਾਰੇ ਕਾਉਂਟੀ ਏਰੀਆ ਰੀਜਨਲ ਗਨ ਇਨਫੋਰਸਮੈਂਟ ਟੀਮ ਅਤੇ ਟੁਲੈਰੀ ਕਾਉਂਟੀ ਸ਼ੈਰਿਫ ਆਫਿਸ ਆਦਿ ਸ਼ਾਮਲ ਸਨ।