ਜ਼ਿੰਦਾਦਿਲੀ ਦੀ ਮਿਸਾਲ ਹੈ ਇਹ ਵਿਅਕਤੀ, ਬਿਨਾਂ ਹੱਥਾਂ-ਪੈਰਾਂ ਦੇ ਤੈਅ ਕਰਦੈ ਸਫਰ (ਤਸਵੀਰਾਂ)

Monday, Jul 30, 2018 - 01:30 PM (IST)

ਕੈਲਗਰੀ,(ਏਜੰਸੀ)—ਕੈਨੇਡਾ 'ਚ ਕ੍ਰਿਸ ਕੋਚ ਨਾਂ ਦਾ ਇਕ ਵਿਅਕਤੀ ਉਨ੍ਹਾਂ ਲੋਕਾਂ ਲਈ ਮਿਸਾਲ ਹੈ, ਜੋ ਇਹ ਸੋਚਦੇ ਹਨ ਕਿ ਬਿਨਾਂ ਹੱਥਾਂ-ਪੈਰਾਂ ਦੇ ਵਿਅਕਤੀ ਕਮਰੇ 'ਚ ਕੈਦ ਹੋ ਕੇ ਰਹਿ ਜਾਂਦਾ ਹੈ ਤੇ ਉਹ ਕਦੇ ਖੁੱਲ੍ਹ ਕੇ ਘੁੰਮ-ਫਿਰ ਨਹੀਂ ਸਕਦਾ। 39 ਸਾਲਾ ਕ੍ਰਿਸ ਜ਼ਿੰਦਾਦਿਲੀ ਦੀ ਮਿਸਾਲ ਹੈ ਜਿਸ ਦੇ ਪੈਰ ਨਹੀਂ ਹਨ ਪਰ ਉਹ ਕਦੇ ਰੁਕਿਆ ਨਹੀਂ। ਉਸ ਨੇ ਦੱਸਿਆ ਕਿ ਉਸ ਦਾ ਜਨਮ ਹੱਥਾਂ ਅਤੇ ਪੈਰਾਂ ਦੇ ਬਗੈਰ ਹੋਇਆ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ। ਉਸ ਨੇ ਹੁਣ 18 ਦਿਨਾਂ 'ਚ ਕੈਲਗਰੀ ਤੋਂ ਸੈਂਟ ਜੋਨਜ਼ ਤਕ ਦਾ ਸਫਰ ਤੈਅ ਕੀਤਾ ਹੈ।
PunjabKesari

ਇਸ ਸਫਰ 'ਚ ਉਸ ਨੇ ਲੋਕਾਂ ਤੋਂ ਲਿਫਟ ਲੈ ਕੇ ਅਤੇ ਕਦੇ-ਕਦੇ ਆਪਣੇ ਸਕੇਟਬੋਰਡ 'ਤੇ ਚੜ੍ਹ ਕੇ ਸਫਰ ਕੀਤਾ। ਕ੍ਰਿਸ ਨੇ ਕਿਹਾ ਕਿ ਉਸ ਨੇ ਇਸ ਸਫਰ 'ਚ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕੀਤੀ। ਉਸ ਨੇ ਕਿਹਾ ਕਿ ਕੈਨੇਡੀਅਨ ਲੋਕ ਬਹੁਤ ਚੰਗੇ ਹਨ ਤੇ ਉਹ ਆਸ ਕਰਦਾ ਹੈ ਕਿ ਹਮੇਸ਼ਾ ਚੰਗੇ ਹੀ ਰਹਿਣਗੇ। ਇਨ੍ਹਾਂ ਲੋਕਾਂ ਨੇ ਕ੍ਰਿਸ ਨੂੰ ਖੁਸ਼ੀ-ਖੁਸ਼ੀ ਸਿਰਫ ਲਿਫਟ ਹੀ ਨਹੀਂ ਦਿੱਤੀ ਸਗੋਂ ਕਈਆਂ ਨੇ ਉਸ ਨੂੰ ਖਾਣਾ ਵੀ ਖੁਆਇਆ। ਕਈ ਉਸ ਨੂੰ ਲੋਕਾਂ ਲਈ ਮਿਸਾਲ ਦੱਸ ਰਹੇ ਸਨ, ਜਿਸ ਨਾਲ ਉਸ ਦਾ ਆਤਮ-ਵਿਸ਼ਵਾਸ ਵਧਿਆ। 

 

PunjabKesariਕ੍ਰਿਸ ਨੇ ਇਸ ਸਮੇਂ ਦੀਆਂ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਵੀ ਕੀਤਾ ਹੈ। ਉਸ ਨੇ ਕਿਹਾ ਕਿ ਹੁਣ ਉਹ ਮਾਂਟਰੀਅਲ ਤੋਂ ਕਿਊਬਿਕ ਸਿਟੀ ਦਾ ਸਫਰ ਕਰਨ ਜਾ ਰਿਹਾ ਹੈ। ਉਹ ਨਵੀਂਆਂ ਚੁਣੌਤੀਆਂ ਅਤੇ ਨਵੇਂ ਲੋਕਾਂ ਨੂੰ ਮਿਲਣ ਲਈ ਬਹੁਤ ਉਤਸ਼ਾਹਿਤ ਹੈ।


Related News