ਚੰਦ ''ਤੇ ਦੂਸਰਾ ਪੈਰ ਰੱਖਣ ਵਾਲੇ ਵਿਅਕਤੀ ''Buzz Aldrin'' ਨੇ 93ਵੇਂ ਜਨਮਦਿਨ ''ਤੇ ਕਰਵਾਇਆ ਚੌਥਾ ਵਿਆਹ

Sunday, Jan 22, 2023 - 06:11 PM (IST)

ਵਾਸ਼ਿੰਗਟਨ (ਵਿਸ਼ੇਸ਼) : ਚੰਦ ’ਤੇ ਉਤਰਨ ਵਾਲੇ ਦੂਸਰੇ ਵਿਅਕਤੀ ਬਜ ਐਲਡਰੀਨ ਨੇ ਆਪਣੇ 93ਵੇਂ ਜਨਮਦਿਨ ’ਤੇ ਵਿਆਹ ਕੀਤਾ ਹੈ ਤੇ ਉਨ੍ਹਾਂ ਦੀ ਲਾੜੀ 63 ਸਾਲਾ ਐਂਕਾ ਫੌਰ ਹਨ। ਐਲਡਰੀਨ ਨੇ ਕਿਹਾ ਕਿ ਡਾ. ਐਂਕਾ ਲੰਬੇ ਸਮੇਂ ਤੋਂ ਮੇਰੀ ਦੋਸਤ ਹੈ ਅਤੇ ਮੈ ਆਪਣੇ 93ਵੇਂ ਜਮਨਦਿਨ ’ਤੇ ਉਸਨੇ ਵਿਆਹ ਦਾ ਫ਼ੈਸਲਾ ਕੀਤਾ। ਵਿਆਹ ਲਾਸ ਏਂਜਲਸ ਵਿਚ ਇਕ ਛੋਟੇ ਅਤੇ ਨਿੱਜੀ ਸਮਾਰੋਹ ਵਿਚ ਹੋਇਆ। ਲਾੜੀ ਐਂਕਾ ਮੌਜੂਦਾ ਸਮੇਂ ਵਿਚ ਬਜ ਐਲਡਰੀਨ ਦੇ ਵੈਂਚਰ ਐੱਲ. ਐੱਲ. ਸੀ. ਵਿਚ ਐਕਜੀਕਿਊਟਿਵ ਵਾਇਸ ਪ੍ਰੈਜੀਡੈਂਟ ਹੈ। ਉਹ ਇਸ ਕੰਪਨੀ ਦੇ ਨਾਲ 2019 ਤੋਂ ਕੰਮ ਕਰ ਰਹੇ ਹਨ । ਪੀਟਰਸਬਰਗ ਯੂਨੀਵਰਸਿਟੀ ਤੋਂ ਉਹ ਰਸਾਇਣ ਸ਼ਾਸ਼ਤਰ ਵਿਚ ਪੀ. ਐੱਚ. ਡੀ. ਹਨ।

ਇਹ ਵੀ ਪੜ੍ਹੋ- ਸ਼ਰਮਨਾਕ : ਪਟਿਆਲਾ ਵਿਖੇ 2 ਨੌਜਵਾਨਾਂ ਨੇ 12 ਸਾਲਾ ਕੁੜੀ ਦੀ ਰੋਲ਼ੀ ਪੱਤ, ਲੋਕਾਂ 'ਚ ਭਾਰੀ ਰੋਹ

1969 ਵਿਚ ਗਏ ਸਨ ਚੰਦ ’ਤੇ

ਨੀਲ ਆਰਮਸਟ੍ਰਾਂਗ ਦੇ ਨਾਲ ਐਲਡਰੀਨ 16 ਜੁਲਾਈ, 1969 ਵਿਚ ਜੰਦ ਦੇ ਮਿਸ਼ਨ ’ਤੇ ਰਵਾਨਾ ਹੋਏ ਸਨ। ਉਨ੍ਹਾਂ ਦੇ ਤੀਸਰੇ ਸਾਥੀ ਮਾਈਕਲ ਕੋਲਿੰਸ ਸਨ। ਚੰਦ ’ਤੇ ਉਤਰ ਕੇ ਐਲਡਰੀਨ ਨੇ ਹੀ ਅਮਰੀਕੀ ਝੰਡੇ ਨੂੰ ਸੈਲਿਊਟ ਕੀਤਾ ਸੀ। ਜਿਸ ਤੋਂ ਬਾਅਦ ਉਹ ਉਨ੍ਹਾਂ ਦੀ ਪਛਾਣ ਬਣ ਗਿਆ। ਇਸ ਚੰਦ ਮਿਸ਼ਨ ਦਾ ਨਾਂ ਓਪੋਲੋ-11 ਸੀ। 1971 ਵਿਚ ਉਹ ਨਾਸਾ ਤੋਂ ਸੇਵਾ ਮੁਕਤ ਹੋਏ। 1988 ਵਿਚ ਉਨ੍ਹਾਂ ਨੇ ਆਪਣਾ ਸੰਗਠਨ ਸ਼ੇਅਰ ਸਪੇਸ ਫਾਉਂਡੇਸ਼ਨ ਬਣਾਇਆ।

ਐਲਡਰੀਨ ਦੇ 4 ਵਿਆਹ

ਐਲਡਰੀਨ ਨੇ 1954 ਵਿਚ ਜਾਨ ਐੱਨ. ਆਰਚਰ ਨਾਲ, 1975 ਵਿਚ ਬੈਵਰਲੀ ਵਾਨ ਜਿਲ ਨਾਲ ਅਤੇ 1988 ਵਿਚ ਲੁਈਸ ਡ੍ਰਿਗਸ ਕੈਨਨ ਨਾਲ ਵਿਆਹ ਕੀਤਾ ਸੀ। ਤਿੰਨਾਂ ਨਾਲ ਤਲਾਕ ਹੋ ਚੁੱਕਾ ਹੈ। ਉਨ੍ਹਾਂ ਦਾ ਆਖਰੀ ਤਲਾਕ ਕੈਨਨ ਨਾਲ 2012 ਵਿਚ ਹੋਇਆ ਸੀ। ਪਹਿਲੀ ਪਤਨੀ ਤੋਂ ਉਨ੍ਹਾਂ ਦੇ ਤਿੰਨ ਬੱਚੇ ਹਨ। ਉਹ ਦੋਹਤਰਿਆਂ-ਪੋਤਰਿਆਂ ਵਾਲੇ ਹਨ।

ਇਹ ਵੀ ਪੜ੍ਹੋ- ਅਮਰੀਕਾ : ਕੈਲੀਫੋਰਨੀਆ 'ਚ ਅੰਨ੍ਹੇਵਾਹ ਗੋਲੀਬਾਰੀ, ਹੁਣ ਤੱਕ 9 ਲੋਕਾਂ ਦੀ ਮੌਤ ਦੀ ਪੁਸ਼ਟੀ

2002 ’ਚ ਲੱਗਾ ਹਮਲੇ ਦਾ ਦੋਸ਼

ਸਾਲ 2002 ਵਿਚ ਐਲਡਰੀਨ ’ਤੇ ਉਸ ਵਿਅਕਤੀ ਨੂੰ ਮੁੱਕਾ ਮਾਰਨ ਦਾ ਦੋਸ਼ ਲੱਗਾ ਸੀ, ਜਿਸਨੇ ਉਨ੍ਹਾਂ ਨੂੰ ਕਿਹਾ ਸੀ ਕਿ ਬਾਈਬਲ ਦੀ ਸਹੁੰ ਚੁੁੱਕ ਕੇ ਕਹਿਣ ਕਿ ਉਹ ਚੰਦ ’ਤੇ ਸਚਮੁੱਚ ਉਤਰੇ ਸਨ। 2016 ਵਿਚ ਬੀਮਾਰ ਪੈਣ ’ਤੇ ਉਨ੍ਹਾਂ ਨੂੰ ਦੱਖਣੀ ਧਰੁਵ ਤੋਂ ਕੱਢਿਆ ਗਿਆ ਸੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News