ਇਟਲੀ 'ਚ ਬੁਲੰਦੀਆਂ ਨੂੰ ਛੂਹਣ ਲੱਗੇ ਪੰਜਾਬੀਆਂ ਦੇ ਕਾਰੋਬਾਰ
Wednesday, Jul 21, 2021 - 01:08 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਈਸਾਈ ਧਰਮ ਦੀਆਂ ਜੜ੍ਹਾਂ ਕਰਕੇ ਜਾਣੇ ਜਾਂਦੇ ਦੇਸ਼ ਇਟਲੀ ਵਿਚ ਪੰਜਾਬੀਆਂ ਨੇ 90 ਦੇ ਦਹਾਕੇ ਵਿਚ ਪੈਰ ਰੱਖਣਾ ਸ਼ੁਰੂ ਕੀਤਾ ਸੀ ਤੇ ਅੱਜ ਵਿੱਦਿਅਕ ਖੇਤਰ ਤੋਂ ਲੈਕੇ ਵੱਡੇ ਕਾਰੋਬਾਰਾਂ ਤੱਕ ਪੰਜਾਬੀਆਂ ਦੀ ਤੂਤੀ ਬੋਲ ਰਹੀ ਹੈ। ਕਿਰਸਾਨੀ ਖਿੱਤੇ ਵਿਚ ਸਫਲਤਾ ਦਾ ਲੋਹਾ ਮਨਾਉਣ ਅਤੇ ਪੰਜਾਬ ਤੋਂ ਆਉਣ ਵਾਲੇ ਅਨੇਕਾਂ ਨੌਜਵਾਨਾਂ ਲਈ ਰੋਜ਼ੀ ਰੋਟੀ ਦਾ ਸਹਾਰਾ ਬਣੇ ਅਵਤਾਰ ਸਿੰਘ ਧਾਲੀਵਾਲ ਨੇ ਆਪਣੇ ਕਾਰੋਬਾਰ ਵਿਚ ਵਾਧਾ ਕਰਦਿਆਂ "ਲਵੀਨੀੳ, ਤੇ "ਕਾਂਮੋ ਦੀ ਕਾਰਨੀ, ਨੇੜੇ 45 ਨੰਬਰ ਲਾਈਟਾਂ 'ਤੇ "ਧਾਲੀਵਾਲ ਸਟੋਰ, ਖੋਲ੍ਹਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ : ਭਾਰਤੀ ਮੂਲ ਦੇ ਡਾਕਟਰ ਰਿਸ਼ਵਤ ਦੇ ਦੋਸ਼ਾਂ ਦੇ ਨਿਪਟਾਰੇ ਲਈ ਦੇਣਗੇ 3.75 ਕਰੋੜ ਡਾਲਰ
ਦੱਸਣਯੋਗ ਹੈ ਕਿ ਅਵਤਾਰ ਸਿੰਘ ਸਫਲ ਕਿਸਾਨ ਹਨ ਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਵਧੇਰਾ ਯੋਗਦਾਨ ਪਾਉਂਦੇ ਹਨ। ਧਾਲੀਵਾਲ ਸਟੋਰ ਦੀ ਉਪਨਿੰਗ ਮੌਕੇ ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ, ਜੁਪਿੰਦਰ ਸਿੰਘ ਜੋਗਾ ਅਤੇ ਅਮਨਦੀਪ ਸਿੰਘ ਵੀ ਉਚੇਚੇ ਤੌਰ 'ਤੇ ਮੌਜੂਦ ਸਨ।