ਵਿਕਟੋਰੀਆ 'ਚ ਝਾੜੀਆਂ ਨੂੰ ਲੱਗੀ ਅੱਗ, ਮੌਕੇ 'ਤੇ ਪੁੱਜੇ ਫਾਇਰ ਫਾਈਟਰਜ਼

11/22/2017 12:26:42 PM

ਵਿਕਟੋਰੀਆ (ਏਜੰਸੀ)— ਆਸਟ੍ਰੇਲੀਆ ਦੇ ਵਿਕਟੋਰੀਆ ਟਾਊਨ ਜਿਮਰਬਰੂਕ 'ਚ ਝਾੜੀਆਂ ਨੂੰ ਅੱਗ ਲੱਗ ਗਈ। ਫਾਇਰ ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਅੱਗ ਕੰਟਰੋਲ ਤੋਂ ਬਾਹਰ ਹੋ ਗਈ ਹੈ। ਫਾਇਰ ਵਿਭਾਗ ਮੁਤਾਬਕ ਉਨ੍ਹਾਂ ਨੂੰ ਦੁਪਹਿਰ ਤਕਰੀਬਨ 2.30 ਵਜੇ ਝਾੜੀਆਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ 'ਚ ਜੁੱਟੇ ਹੋਏ ਹਨ।
ਫਾਇਰ ਫਾਈਟਰਾਂ ਮੁਤਾਬਕ ਅੱਗ ਕਾਰਨ 20 ਹੈਕਟੇਅਰ ਜ਼ਮੀਨ ਨੂੰ ਨੁਕਸਾਨ ਪੁੱਜਾ ਹੈ। ਐਮਰਜੈਂਸੀ ਵਿਕਟੋਰੀਆ ਨੇ ਇਕ ਬਿਆਨ 'ਚ ਕਿਹਾ ਕਿ ਅੱਗ ਕਾਰਨ ਕੋਈ ਖਤਰਾ ਨਹੀਂ ਹੈ ਪਰ ਇਸ ਨੂੰ ਬੁਝਾਉਣਾ ਜ਼ਰੂਰੀ ਹੈ। ਇਸ ਲਈ ਮੌਕੇ 'ਤੇ ਅੱਗ ਬੁਝਾਉਣ ਲਈ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ 4 ਹੈਲੀਕਾਪਟਰ ਮੌਜੂਦ ਹਨ। ਉਹ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। 
ਸਥਾਨਕ ਰੇਡੀਓ ਸਟੇਸ਼ਨ ਨੇ ਦੱਸਿਆ ਕਿ ਝਾੜੀਆਂ ਨੂੰ ਅੱਗ ਲੱਗਣ ਤੋਂ ਬਾਅਦ ਧੂੰਆਂ-ਧੂੰਆਂ ਹੋ ਗਿਆ ਹੈ, ਜੋ ਕਿ 80 ਕਿਲੋਮੀਟਰ ਤੱਕ ਫੈਲ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਕਾਰਨ ਸੂਬੇ ਦਾ ਤਾਪਮਾਨ ਵਧ ਗਿਆ ਹੈ, ਦੁਪਹਿਰ 3.00 ਵਜੇ ਤੱਕ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜਿਮਰਬਰੂਕ ਦੱਖਣੀ-ਪੂਰਬੀ ਮੈਲਬੌਰਨ ਤੋਂ 54 ਕਿਲੋਮੀਟਰ ਦੂਰ ਹੈ।  


Related News