ਤਨਜ਼ਾਨੀਆ 'ਚ ਬੱਸ-ਰੇਲ ਗੱਡੀ ਦੀ ਜ਼ਬਰਦਸਤ ਟੱਕਰ, 13 ਯਾਤਰੀਆਂ ਦੀ ਦਰਦਨਾਕ ਮੌਤ

Wednesday, Nov 29, 2023 - 04:56 PM (IST)

ਤਨਜ਼ਾਨੀਆ 'ਚ ਬੱਸ-ਰੇਲ ਗੱਡੀ ਦੀ ਜ਼ਬਰਦਸਤ ਟੱਕਰ, 13 ਯਾਤਰੀਆਂ ਦੀ ਦਰਦਨਾਕ ਮੌਤ

ਡੋਡੋਮਾ (ਯੂ.ਐਨ.ਆਈ.) ਮੱਧ ਤਨਜ਼ਾਨੀਆ ਦੇ ਸਿੰਗੀਡਾ ਖੇਤਰ ਵਿੱਚ ਬੁੱਧਵਾਰ ਤੜਕੇ ਰੇਲ ਇੰਜਣ ਨਾਲ ਇੱਕ ਬੱਸ ਟਕਰਾ ਗਈ। ਇਸ ਟੱਕਰ ਕਾਰਨ ਘੱਟੋ-ਘੱਟ 13 ਯਾਤਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਟੱਕਰ ਵਾਲੀ ਥਾਂ 'ਤੇ ਸਿੰਗਦਾ ਖੇਤਰੀ ਪੁਲਿਸ ਕਮਾਂਡਰ ਸਟੈਲਾਹ ਮੁਤਾਹਿਬਿਰਵਾ ਨੇ ਕਿਹਾ, "ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ 25 ਜ਼ਖਮੀ ਯਾਤਰੀਆਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ,"।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਵਿਦਿਆਰਥੀ ਨੇ ਕੀਤੇ ਤਿੰਨ ਕਤਲ, ਨਾਨਾ-ਨਾਨੀ ਤੇ ਮਾਮੇ ਨੂੰ ਮਾਰੀਆਂ ਗੋਲੀਆਂ 

ਉਸਨੇ ਦੱਸਿਆ ਕਿ ਬੱਸ ਵਿੱਚ 57 ਯਾਤਰੀ ਸਵਾਰ ਸਨ, ਜੋ ਕਿ ਦਾਰ ਏਸ ਸਲਾਮ ਦੇ ਵਪਾਰਕ ਕੇਂਦਰ ਤੋਂ ਮਵਾਂਜ਼ਾ ਜਾ ਰਹੀ ਸੀ। ਮੁਤਾਹਿਬਿਰਵਾ ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਬੱਸ ਨੇ ਰੇਲਵੇ ਕਰਾਸਿੰਗ 'ਤੇ ਲੋਕੋਮੋਟਿਵ ਨੂੰ ਟੱਕਰ ਮਾਰ ਦਿੱਤੀ। ਉਸ ਨੇ ਅੱਗੇ ਕਿਹਾ ਕਿ ਰੇਲ ਦਾ ਇੰਜਣ ਆਪਣੀ ਰੁਟੀਨ ਸ਼ੰਟਿੰਗ 'ਤੇ ਸੀ। ਮੁਤਾਹਿਬਿਰਵਾ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਬੱਸ ਦੇ ਡਰਾਈਵਰ ਨੇ ਬਿਨਾਂ ਸਾਵਧਾਨੀ ਦੇ ਰੇਲਵੇ ਕ੍ਰਾਸਿੰਗ ਤੋਂ ਲੰਘਣ ਦੀ ਕੋਸ਼ਿਸ਼ ਕੀਤੀ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News