ਡੁੱਬ ਗਈ ਬ੍ਰਿਟਿਸ਼ ਸਟੀਲ, ਖਤਰੇ 'ਚ ਹਜ਼ਾਰਾਂ ਨੌਕਰੀਆਂ

05/23/2019 12:33:11 AM

ਲੰਡਨ— ਬ੍ਰਿਟਿਸ਼ ਸਟੀਲ ਲਿਮਟਡ ਦੇ ਮੁਲਾਂਕਣ ਦੀ ਪ੍ਰਕਿਰਿਆ ਦਾ ਹੁਕਮ ਦਿੱਤਾ ਗਿਆ ਹੈ। ਇਸ ਨਾਲ ਹਜ਼ਾਂਰਾਂ ਨੌਕਰੀਆਂ 'ਤੇ ਖਤਰਾ ਪੈਦਾ ਹੋ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਕੰਪਨੀ ਦੇ ਲਈ ਪੂਰਣ ਵਿੱਤੀ ਸਹਾਇਤਾ ਲਈ ਆਖਰੀ ਸਮੇਂ 'ਤੇ ਕੀਤੀ ਗਈ ਕੋਸ਼ਿਸ਼ ਅਸਫਲ ਹੋ ਗਈ ਹੈ। ਲੰਡਨ 'ਚ ਹਾਈ ਕੋਰਟ ਨੇ ਬ੍ਰਿਟਿਸ਼ ਸਟੀਲ ਨੂੰ ਲੋੜੀਂਦੇ ਮੁਲਾਂਕਣ ਦਾ ਹੁਕਮ ਦਿੱਤਾ ਹੈ।

ਇਕ ਬਿਆਨ 'ਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਸਟੀਲ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਕੰਪਨੀ ਦੀਆਂ ਜਾਇਦਾਦਾਂ ਵੇਚ ਕੇ ਕਰਜ਼ਾ ਚੁਕਾਇਆ ਜਾਵੇਗਾ। ਬਿਆਨ 'ਚ ਕਿਹਾ ਗਿਆ ਹੈ ਕਿ ਸਰਕਾਰ ਨੇ ਕੰਪਨੀ ਦੀ ਮਾਲਿਕ ਗ੍ਰੇਬੁਲ ਕੈਪਿਟਲ ਤੇ ਕਰਜ਼ਾ ਦੇਣ ਵਾਲਿਆਂ ਨਾਲ ਕੰਮ ਕੀਤਾ, ਜਿਸ ਨਾਲ ਇਸ ਦਾ ਕੋਈ ਹੱਲ ਲੱਭਿਆ ਜਾ ਸਕੇ। ਸਟੀਲ ਉਦਯੋਗ ਦੀਆਂ ਚੁਣੌਤੀਆਂ ਤੇ ਬ੍ਰੈਗਜ਼ਿਟ ਦੇ ਕਾਰਨ ਸੰਕਟ 'ਚ ਆਈ ਇਸ ਕੰਪਨੀ ਨੇ ਰਾਹਤ ਪੈਕੇਜ ਮੰਗਿਆ ਸੀ ਪਰ ਸਰਕਾਰ ਦੇ ਨਾਲ ਗੱਲਬਾਤ 'ਚ ਉਸ ਰਾਹਤ ਪੈਕੇਜ ਨਹੀਂ ਮਿਲ ਸਕਿਆ।

ਬੁੱਧਵਾਰ ਨੂੰ 'ਇਸਾਲਵੇਂਸੀ ਸਰਵਿਸ' (ਦਿਵਾਲਾ ਮਾਮਲਿਆਂ ਨੂੰ ਨਿਪਟਾਉਣ ਵਾਲਾ ਵਿਭਾਗ) ਨੇ ਕੰਪਨੀ ਨੂੰ ਮੁਲਾਂਕਣ ਲਈ ਭੇਜਣ ਦਾ ਫੈਸਲਾ ਲਿਆ ਹੈ। ਇਸ ਨਾਲ ਕੰਪਨੀ ਦੇ ਕਰੀਬ 5000 ਹਜ਼ਾਰ ਕਰਮਚਾਰੀਆਂ ਦੀ ਨੌਕਰੀ ਜਾਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਸਪਲਾਈ ਲੜੀ ਨਾਲ ਜੁੜੇ 20 ਹਜ਼ਾਰ ਤੋਂ ਜ਼ਿਆਦਾ ਰੁਜ਼ਗਾਰਾਂ 'ਤੇ ਵੀ ਖਤਰਾ ਹੈ।

ਅਧਿਕਾਰਿਤ ਮੁਲਾਂਕਣ ਅਧਿਕਾਰੀ ਡੇਵਿਡ ਚੈਪਮੇਨ ਨੇ ਇੰਗਲੈਂਡ ਦੇ ਸਕਨਥੋਰਯ ਸੈਂਟਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੁਲਾਂਕਣ ਦੇ ਰੂਪ 'ਚ ਨਿਯੁਕਤੀ ਤੋਂ ਬਾਅਦ ਮੇਰੀ ਡਿਊਟੀ ਇਸ ਕੇਂਦਰ ਦੇ ਸੁਰੱਖਿਅਤ ਪਰਿਚਾਲਨ ਨੂੰ ਚਾਲੂ ਰੱਖਣਾ ਹੈ। ਕੰਪਨੀ ਵਪਾਰ ਤੇ ਸਪਲਾਈ ਜਾਰੀ ਰੱਖੇਗੀ ਜਦਕਿ ਚੈਪਮੇਨ ਕੰਪਨੀ ਲਈ ਕਾਰੋਬਾਰੀ ਵਿਕਲਪਾਂ 'ਤੇ ਵਿਚਾਰ ਕਰਨਗੇ।


Baljit Singh

Content Editor

Related News