ਬ੍ਰਿਟਿਸ਼ ਸਿੱਖ ਔਰਤ 'ਪੋਲਰ ਪ੍ਰੀਤ' ਨੇ ਫਿਰ ਰਚਿਆ ਇਤਿਹਾਸ, ਬਣਾਇਆ ਸਭ ਤੋਂ ਤੇਜ਼ ਸੋਲੋ ਸਕੀਇੰਗ ਦਾ ਰਿਕਾਰਡ
Tuesday, Jan 02, 2024 - 10:32 AM (IST)
ਲੰਡਨ (ਅਨਸ) : ਬ੍ਰਿਟਿਸ਼ ਸਿੱਖ ਆਰਮੀ ਅਫਸਰ ਅਤੇ ਭਾਰਤੀ ਮੂਲ ਦੇ 34 ਸਾਲਾ ਹਰਪ੍ਰੀਤ ਚੰਦੀ ਨੇ 31 ਦਿਨਾਂ, 13 ਘੰਟੇ ਅਤੇ 19 ਮਿੰਟਾਂ ਵਿੱਚ 1,130 ਕਿਲੋਮੀਟਰ ਅੰਟਾਰਕਟਿਕ ਦੀ ਬਰਫ਼ ਨੂੰ ਕਵਰ ਕਰਕੇ ਇਕ ਨਵਾਂ ਰਿਕਾਰਡ ਬਣਾਇਆ ਹੈ। ਪੋਲਰ ਪ੍ਰੀਤ ਦੇ ਨਾਂ ਨਾਲ ਮਸ਼ਹੂਰ ਹਰਪ੍ਰੀਤ ਇਸ ਤੋਂ ਪਹਿਲਾਂ ਧਰੁਵੀ ਖੋਜ ਲਈ 2 ਗਿਨੀਜ਼ ਵਰਲਡ ਰਿਕਾਰਡ ਤੋੜ ਚੁੱਕੀ ਹੈ। ਉਸ ਦਾ ਦਾਅਵਾ ਹੈ ਕਿ ਉਹ ਅੰਟਾਰਕਟਿਕਾ ਵਿਚ ਸੋਲੋ ਸਕੀਇੰਗ ਕਰਨ ਵਾਲੀ ਸਭ ਤੋਂ ਫਾਸਟੈਸਟ ਔਰਤ ਬਣ ਗਈ ਹੈ।
ਇਹ ਵੀ ਪੜ੍ਹੋ: ਜਾਪਾਨ 'ਚ ਭੂਚਾਲ ਨਾਲ ਤਬਾਹੀ, 7 ਘੰਟਿਆਂ 'ਚ ਲੱਗੇ 60 ਝਟਕੇ, ਹੁਣ ਤੱਕ 13 ਲੋਕਾਂ ਦੀ ਮੌਤ
‘ਦਿ ਇੰਡੀਪੈਂਡੈਂਟ’ ਦੀ ਰਿਪੋਰਟ ਮੁਤਾਬਕ 34 ਸਾਲਾ ਚੰਦੀ ਨੇ ਦੱਖਣੀ ਧਰੁਵ ਤੋਂ ਬੋਲਦਿਆਂ ਕਿਹਾ, 'ਮੈਂ ਥੱਕ ਗਈ ਹਾਂ ਪਰ ਬਹੁਤ ਖੁਸ਼ ਹਾਂ ਕਿ ਮੈਂ ਇਸਨੂੰ ਕਰ ਦਿਖਾਇਆ। ਮੇਰੀ ਇਹ ਮੁਹਿੰਮ ਪਿਛਲੀ ਮੁਹਿੰਮ ਤੋਂ ਪੂਰੀ ਤਰ੍ਹਾਂ ਵੱਖਰੀ ਸੀ। ਇਸ ਲਈ ਮੈਂ ਖ਼ੁਦ ਨੂੰ ਲਿਮਟ ਤੋਂ ਵੱਧ ਪੁਸ਼ ਕੀਤਾ। ਮੇਰੀ ਆਖਰੀ ਮੁਹਿੰਮ ਤੋਂ ਬਾਅਦ, ਮੈਨੂੰ ਪਤਾ ਸੀ ਕਿ ਮੈਂ ਬਰਫ਼ ਦਾ ਚੰਗੀ ਤਰ੍ਹਾਂ ਸਾਹਮਣਾ ਕਰ ਸਕਦੀ ਹਾਂ, ਜਿਸ ਨਾਲ ਮੈਨੂੰ ਇਸ ਨਾਲ ਨਜਿੱਠਣ ਦਾ ਭਰੋਸਾ ਮਿਲਿਆ।' ਐਤਵਾਰ ਨੂੰ ਆਪਣੇ ਬਲਾਗ 'ਤੇ ਚੰਦੀ ਨੇ ਲਿਖਿਆ ਕਿ ਉਸ ਨੇ 1130 ਕਿਲੋਮੀਟਰ ਦੀ ਯਾਤਰਾ ਸਿਰਫ 31 ਦਿਨਾਂ 'ਚ ਪੂਰੀ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ ਹੁਣ ਇਸ ਦੀ ਪੁਸ਼ਟੀ ਗਿਨੀਜ਼ ਵਰਲਡ ਰਿਕਾਰਡ ਵੱਲੋਂ ਕੀਤੀ ਜਾਵੇਗੀ। ਉਸ ਨੇ ਕਿਹਾ, ਇਹ ਇਕੱਲਾ ਮੇਰਾ ਨਹੀਂ ਹੈ। ਇਹ ਹਰ ਉਸ ਵਿਅਕਤੀ ਦਾ ਹੈ ਜਿਸਨੇ ਇੱਥੇ ਪਹੁੰਚਣ ਵਿੱਚ ਮੇਰੀ ਮਦਦ ਕੀਤੀ।
ਇਹ ਵੀ ਪੜ੍ਹੋ: ਦਸੰਬਰ 2023 'ਚ ਅਮਰੀਕਾ ਪਹੁੰਚਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਹੋਈ 2 ਲੱਖ ਤੋਂ ਪਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।