ਬ੍ਰਿਟਿਸ਼ ਪੀ.ਐੱਮ. ਰਿਸ਼ੀ ਸੁਨਕ ਨੇ ਟੈਕਸ ਧੋਖਾਧੜੀ ਮਾਮਲੇ 'ਚ ਪਾਰਟੀ ਪ੍ਰਧਾਨ ਨੂੰ ਕੀਤਾ ਬਰਖਾਸਤ

Sunday, Jan 29, 2023 - 06:01 PM (IST)

ਬ੍ਰਿਟਿਸ਼ ਪੀ.ਐੱਮ. ਰਿਸ਼ੀ ਸੁਨਕ ਨੇ ਟੈਕਸ ਧੋਖਾਧੜੀ ਮਾਮਲੇ 'ਚ ਪਾਰਟੀ ਪ੍ਰਧਾਨ ਨੂੰ ਕੀਤਾ ਬਰਖਾਸਤ

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਆਪਣੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਨਦੀਮ ਜ਼ਹਾਵੀ ਨੂੰ ਮੰਤਰੀਆਂ ਲਈ ਚੋਣ ਜ਼ਾਬਤੇ ਦੀ ‘ਗੰਭੀਰ ਉਲੰਘਣਾ’ ਲਈ ਬਰਖਾਸਤ ਕਰ ਦਿੱਤਾ। ਜ਼ਹਾਵੀ 'ਤੇ ਦੇਸ਼ ਦੇ ਵਿੱਤ ਮੰਤਰੀ ਦੇ ਤੌਰ 'ਤੇ ਸੇਵਾ ਕਰਦੇ ਹੋਏ ਲੱਖਾਂ ਡਾਲਰਾਂ ਦੇ ਟੈਕਸਾਂ ਦੀ ਧੋਖਾਧੜੀ ਕਰਨ ਦਾ ਦੋਸ਼ ਸੀ। ਜ਼ਹਾਵੀ ਨੂੰ ਬਰਖਾਸਤ ਕੀਤੇ ਜਾਣ ਦੀ ਵੱਧ ਰਹੀ ਵਿਰੋਧੀ ਮੰਗਾਂ ਦੇ ਵਿਚਕਾਰ ਸੁਨਕ ਨੇ ਇਰਾਕ ਵਿੱਚ ਜਨਮੇ ਸਾਬਕਾ ਵਿੱਤ ਮੰਤਰੀ ਦੇ ਟੈਕਸ ਮਾਮਲਿਆਂ ਦੀ ਸੁਤੰਤਰ ਜਾਂਚ ਦਾ ਆਦੇਸ਼ ਦਿੱਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ’ਚ ਕੌਮਾਂਤਰੀ ਵਿਦਿਆਰਥੀਆਂ ਨੂੰ ਮਿਲੇਗੀ 20 ਘੰਟੇ ਦੀ ਥਾਂ 30 ਘੰਟੇ ਕੰਮ ਕਰਨ ਦੀ ਇਜਾਜ਼ਤ

ਜ਼ਹਾਵੀ ਨੂੰ ਲਿਖੇ ਇੱਕ ਪੱਤਰ ਵਿੱਚ ਸੁਨਕ ਨੇ ਕਿਹਾ ਕਿ ਉਹ ਅਜਿਹਾ ਕਦਮ ਚੁੱਕਣ ਲਈ ਮਜਬੂਰ ਸੀ ਕਿਉਂਕਿ ਉਸਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਸਰਕਾਰ ਵਿੱਚ "ਇਮਾਨਦਾਰੀ, ਪੇਸ਼ੇਵਰਤਾ ਅਤੇ ਹਰ ਪੱਧਰ 'ਤੇ ਜਵਾਬਦੇਹੀ" ਦਾ ਵਾਅਦਾ ਕੀਤਾ ਸੀ।  ਚੋਣ ਵੈਬਸਾਈਟ YouGov ਦੇ ਸੰਸਥਾਪਕ ਜ਼ਹਾਵੀ ਨੇ ਟੈਕਸ ਅਧਿਕਾਰੀਆਂ ਨਾਲ ਵਿਵਾਦ ਨੂੰ ਸਵੀਕਾਰ ਕੀਤਾ ਸੀ, ਪਰ ਦਲੀਲ ਦਿੱਤੀ ਕਿ ਉਨ੍ਹਾਂ ਦੀ ਗ਼ਲਤੀ "ਲਾਪਰਵਾਹੀ ਸੀ, ਉਹਨਾਂ ਨੇ ਜਾਣਬੁੱਝ ਕੇ ਨਹੀਂ ਕੀਤੀ ਸੀ। ਬ੍ਰਿਟਿਸ਼ ਮੀਡੀਆ ਨੇ ਦੱਸਿਆ ਸੀ ਕਿ ਸਮਝੌਤਾ ਲਗਭਗ 50 ਲੱਖ ਪੌਂਡ (62 ਲੱਖ ਡਾਲਰ) 'ਤੇ ਆ ਗਿਆ ਸੀ। ਜ਼ਹਾਵੀ ਨੇ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕਾਰਜਕਾਲ ਦੇ ਆਖਰੀ ਮਹੀਨਿਆਂ ਵਿੱਚ ਜੁਲਾਈ ਤੋਂ ਸਤੰਬਰ 2022 ਤੱਕ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News