ਬ੍ਰਿਟੇਨ ਦੇ ਐੱਮ. ਪੀਜ਼ ਨੇ ਬ੍ਰੈਗਜ਼ਿਟ ਨੂੰ ਟਾਲਣ ਦੇ ਪੱਖ 'ਚ ਕੀਤੀ ਵੋਟਿੰਗ
Saturday, Oct 19, 2019 - 10:09 PM (IST)

ਲੰਡਨ - ਬ੍ਰਿਟਿਸ਼ ਸੰਸਦਾਂ ਨੇ ਬ੍ਰੈੈਗਜ਼ਿਟ ਸਮਝੌਤੇ ਨੂੰ ਟਾਲਣ ਦੇ ਪੱਖ 'ਚ ਵੋਟਿੰਗ ਕੀਤੀ ਹੈ। ਇਸ ਨਾਲ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਬ੍ਰੈਗਜ਼ਿਟ ਡੀਲ ਨੂੰ ਪਾਸ ਕਰਾਉਣ ਦਾ ਪ੍ਰਸਤਾਵ ਸਿਰੇ ਨਾ ਚੜ੍ਹ ਸਕਿਆ। ਇਸ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਬ੍ਰੈਗਜ਼ਿਟ ਡੀਲ ਲਈ ਯੂਰਪੀ ਯੂਨੀਅਨ ਤੋਂ ਹੋਰ ਸਮੇਂ ਦੀ ਇਜਾਜ਼ਤ ਮੰਗਣੀ ਹੋਵੇਗੀ। ਹਾਲਾਂਕਿ ਬੋਰਿਸ ਜਾਨਸਨ ਨੇ ਯੂਰਪੀ ਯੂਨੀਅਨ ਤੋਂ ਜ਼ਿਆਦਾ ਸਮਾਂ ਮੰਗਣ ਤੋਂ ਇਨਕਾਰ ਕੀਤਾ ਹੈ। ਬ੍ਰਿਟੇਨ ਨੂੰ ਬ੍ਰੈਗਜ਼ਿਟ ਡੀਲ ਜਾਂ ਨੋ-ਡੀਲ ਲਈ ਯੂਰਪੀ ਯੂਨੀਅਨ ਨੂੰ 31 ਅਕਤੂਬਰ ਤੱਕ ਦੱਸਣਾ ਹੈ।
ਇਸ ਤੋਂ ਪਹਿਲਾਂ ਸਤੰਬਰ, 2019 'ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਬਾਗੀ ਸੰਸਦਾਂ ਮੈਂਬਰਾਂ ਨੇ ਵਿਰੋਧੀ ਸੰਸਦਾਂ ਦੇ ਨਾਲ ਮਿਲ ਕੇ ਸਰਕਾਰ ਨੂੰ ਸੰਸਦ 'ਚ ਹਰਾ ਦਿੱਤਾ ਹੈ। ਜੁਲਾਈ 'ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬੋਰਿਸ ਜਾਨਸਨ ਦੀ ਸੰਸਦ 'ਚ ਇਹ ਪਹਿਲੀ ਪ੍ਰੀਖਿਆ ਸੀ ਪਰ ਬ੍ਰੈਗਜ਼ਿਟ ਮੁੱਦੇ 'ਤੇ ਇਕ ਪ੍ਰਸਤਾਵ 'ਤੇ ਹੋਈ ਵੋਟਿੰਗ 'ਚ ਉਨ੍ਹਾਂ ਨੂੰ ਸਿਰਫ 301 ਸੰਸਦਾਂ ਨੇ ਸਮਰਥਨ ਦਿੱਤਾ ਜਦਕਿ 328 ਸੰਸਦਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਉਨ੍ਹਾਂ ਦੀ ਹਾਰ ਦਾ ਮਤਲਬ ਇਹ ਹੋਇਆ ਕਿ ਹੁਣ ਉਥੇ ਸੰਸਦ 'ਤੇ ਇਨਾਂ ਸੰਸਦਾਂ ਦਾ ਪ੍ਰਭਾਵ ਹੋ ਗਿਆ ਹੈ ਅਤੇ ਉਹ ਬ੍ਰਿਟੇਨ ਦੇ ਬਿਨਾਂ ਸਮਝੌਤੇ ਦੇ ਹੀ ਯੂਰਪੀ ਸੰਘ ਤੋਂ ਵੱਖ ਹੋ ਜਾਣ ਮਤਲਬ ਬਿਨਾਂ ਸਮਝੌਤੇ ਦੇ ਬ੍ਰੈਗਜ਼ਿਟ 'ਤੇ ਰੋਕ ਲਾ ਸਕਦੇ ਹਨ। ਜਦਕਿ ਬੋਰਿਸ ਜਾਨਸਨ ਨੇ ਆਖ ਰਖਾ ਹੈ ਕਿ ਸਮਝੌਤਾ ਹੋਵੇ ਜਾਂ ਨਾ ਹੋਵੇ, 31 ਅਕਤੂਬਰ ਤੱਕ ਬ੍ਰਿਟੇਨ, ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ।
ਹੁਣ ਇਸ ਸਮੇਂ ਸੀਮਾ ਨੂੰ ਟਾਲਣ ਲਈ ਬਾਗੀ ਅਤੇ ਵਿਰੋਧੀ ਸੰਸਦ ਮੈਂਬਰ ਬੁੱਧਵਾਰ ਨੂੰ ਇਕ ਬਿੱਲ ਪਾਸ ਕਰ ਸਕਦੇ ਹਨ ਅਤੇ ਸੰਸਦ ਦੇ ਦੋਹਾਂ ਸਦਨਾਂ 'ਚ ਪਾਸ ਕਰਾ ਕੇ ਕਾਨੂੰਨ ਬਣਾ ਸਕਦੇ ਹਨ। ਹਾਰ ਤੋਂ ਨਾਰਾਜ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਾ ਕਿ ਉਹ ਸਮੇਂ ਤੋਂ ਪਹਿਲਾਂ ਆਮ ਚੋਣਾਂ ਕਰਾਉਣ ਲਈ ਸੰਸਦ 'ਚ ਇਕ ਪ੍ਰਸਤਾਵ ਲੈ ਕੇ ਆਉਣਗੇ। ਬੋਰਿਸ ਜਾਨਸਨ ਨੇ ਆਖਿਆ ਕਿ ਮੈਂ ਉਨ੍ਹਾਂ ਦੀ ਯੋਜਨਾ ਨੂੰ ਨਹੀਂ ਮੰਨਦਾ, ਇਸ ਲਈ ਸਾਨੂੰ ਫੈਸਲਾ ਕਰਨਾ ਪਵੇਗਾ। ਮੈਂ ਨਹੀਂ ਚਾਹੁੰਦਾ ਚੋਣਾਂ ਹੋਣ, ਜਨਤਾ ਨਹੀਂ ਚਾਹੁੰਦੀ ਕਿ ਚੋਣਾਂ ਹੋਣ, ਜੇਕਰ ਕੱਲ ਇਹ ਬਿੱਲ ਪਾਸ ਹੋ ਗਿਆ ਤਾਂ ਜਨਤਾ ਨੂੰ ਚੋਣ ਕਰਨੀ ਹੋਵੇਗਾ ਕਿ ਇਸ ਮਸਲੇ ਨੂੰ ਹੱਲ ਕਰਨ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਬ੍ਰਸੈਲਸ ਕੌਣ ਜਾਵੇਗਾ।
ਵਿਰੋਧੀ ਧਿਰ ਦੇ ਨੇਤਾ ਲੇਬਰ ਸੰਸਦ ਮੈਂਬਰ ਜੈਰੇਮੀ ਕਾਰਬਿਨ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਨੋ-ਡੀਲ ਦਾ ਵਿਰੋਧ ਕਰਨ ਵਾਲੇ ਪ੍ਰਸਤਾਵ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਮੈਂ ਵੋਟਿੰਗ 'ਤੇ ਆਏ ਫੈਸਲੇ ਦਾ ਸਵਾਗਤ ਕਰਦਾ ਹਾਂ। ਅਸੀਂ ਇਕ ਸੰਸਦੀ ਲੋਕਤੰਤਰ 'ਚ ਰਹਿੰਦੇ ਹਾਂ। ਰਾਸ਼ਟਰਪਤੀ ਵਾਲੇ ਲੋਕਤੰਤਰ 'ਚ ਨਹੀਂ। ਪ੍ਰਧਾਨ ਮੰਤਰੀ ਹਾਊਸ ਆਫ ਕਾਮਨਸ ਦੀ ਸਹਿਮਤੀ ਨਾਲ ਸ਼ਾਸਨ ਚਲਾਉਂਦੇ ਹਨ ਜੋ ਜਨਤਾ ਦੀ ਨੁਮਾਇੰਦਗੀ ਹੈ। ਉਹ ਆਮ ਚੋਣਾਂ ਲਈ ਪ੍ਰਸਤਾਵ ਲਿਆਉਣਾ ਚਾਹੁੰਦੇ ਹਨ, ਉਸ ਨਾਲ ਕੋਈ ਦਿੱਕਤ ਨਹੀਂ ਹੈ ਪਰ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਉਸ ਬਿੱਲ ਨੂੰ ਪਾਸ ਕਰਾਉਣਾ ਚਾਹੀਦਾ ਹੈ ਜੋ ਬਿਨਾਂ ਕਿਸੇ ਸਮਝੌਤੇ ਦੇ ਯੂਰਪੀ ਸੰਘ ਤੋਂ ਵੱਖ ਹੋਣ ਦਾ ਵਿਰੋਧ ਕਰਦਾ ਹੈ। ਬ੍ਰਿਟੇਨ 'ਚ ਬ੍ਰੈਗਜ਼ਿਟ ਨੂੰ ਲੈ ਕੇ ਬਾਗੀ ਸੰਸਦ ਮੈਂਬਰਾਂ ਅਤੇ ਬੋਰਿਸ ਜਾਨਸਨ ਵਿਚਾਲੇ ਬੀਤੀ ਰਾਤ 21 ਟੋਰੀ ਸੰਸਦ ਮੈਂਬਰਾਂ ਨੇ ਆਰਣੀ ਹੀ ਸਰਕਾਰ ਨੂੰ ਹਰਾਉਣ ਲਈ ਵਿਰੋਧੀ ਧਿਰ ਦਾ ਸਾਥ ਦਿੱਤਾ। ਇਨਾਂ 'ਚ ਕਈ ਸਾਬਕਾ ਕੈਬਨਿਟ ਮੰਤਰੀ ਸ਼ਾਮਲ ਸਨ।
ਆਖਰੀ ਮੁਕਾਬਲੇ 'ਚ ਪਹਿਲਾਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਫਿਲੀਪ ਲੀ ਦਲ ਬਦਲ ਕਰਦੇ ਹੋਏ ਲਿਬਰਲ ਡੈਮੋਕ੍ਰੇਟਸ 'ਚ ਸ਼ਾਮਲ ਹੋ ਗਏ। ਬੋਰਿਸ ਜਾਨਸਨ ਸੰਸਦ ਨੂੰ ਸੰਬੋਧਿਤ ਹੀ ਕਰ ਰਹੇ ਸਨ ਜਦ ਬ੍ਰੇਕਨੇਲ ਤੋਂ ਸੰਸਦ ਮੈਂਬਰ ਫਿਲੀਪ ਲੀ ਉਠ ਕੇ ਵਿਰੋਧੀ ਖੇਮੇ 'ਚ ਜਾ ਬੈਠੇ। ਸੰਸਦ 'ਚ ਵੋਟਿੰਗ ਦਾ ਨਤੀਜਾ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ ਡਾਓਨਿੰਗ ਸਟ੍ਰੀਟ ਨੇ ਆਖਿਆ ਹੈ ਕਿ ਜਿਨਾਂ ਟੋਰੀ ਸੰਸਦ ਮੈਂਬਰਾਂ ਨੇ ਬਗਾਵਤ ਕੀਤੀ, ਉਨ੍ਹਾਂ ਤੋਂ ਵ੍ਹੀਪ ਖੋਹ ਲਿਆ ਜਾਵੇਗਾ। ਇਸ ਦਾ ਮਤਲਬ ਇਹ ਹੋਵੇਗਾ ਕਿ ਸੰਸਦ ਮੈਂਬਰ ਕੰਜ਼ਰਵੇਟਿਵ ਪਾਰਟੀ ਦੇ ਸੰਸਦੀ ਦਲ ਤੋਂ ਬਰਖਾਸਤ ਹੋ ਜਾਣਗੇ। ਕੁਲ ਮਿਲਾ ਕੇ ਬ੍ਰਿਟੇਨ 'ਚ ਅਜੇ ਸੰਸਦ ਅਤੇ ਸਰਕਾਰ ਵਿਚਾਲੇ ਆਰ-ਪਾਰ ਦੀ ਲੜਾਈ ਜਿਹੀ ਸਥਿਤੀ ਬਣ ਚੁੱਕੀ ਹੈ। ਸੰਸਦ ਨਹੀਂ ਚਾਹੁੰਦੀ ਕਿ ਬ੍ਰਿਟੇਨ ਬਿਨਾਂ ਕਿਸੇ ਸਮਝੌਤੇ ਦੇ ਯੂਰਪੀ ਸੰਘ ਤੋਂ ਰਿਸ਼ਤਾ ਤੋੜੇ ਅਤੇ ਬੋਰਿਸ ਜਾਨਸਨ ਇਹ ਵਾਅਦਾ ਕਰ ਪ੍ਰਧਾਨ ਮੰਤਰੀ ਬਣੇ ਸਨ ਕਿ ਸਮਝੌਤੇ ਹੋਵੇ ਜਾਂ ਨਾ ਹੋਵੇ 31 ਅਕਤੂਬਰ ਨੂੰ ਬ੍ਰਿਟੇਨ, ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ।