ਬ੍ਰਿਟਿਸ਼ ਸੰਸਦ ਨੇ ਯੌਣ ਸ਼ੋਸ਼ਣ ਦੇ ਦੋਸ਼ੀ ਮੈਂਬਰ ਨੂੰ ਮੁਅੱਤਲ ਕਰਨ ''ਤੇ ਲਗਾਈ ਰੋਕ

Friday, Nov 16, 2018 - 11:32 AM (IST)

ਬ੍ਰਿਟਿਸ਼ ਸੰਸਦ ਨੇ ਯੌਣ ਸ਼ੋਸ਼ਣ ਦੇ ਦੋਸ਼ੀ ਮੈਂਬਰ ਨੂੰ ਮੁਅੱਤਲ ਕਰਨ ''ਤੇ ਲਗਾਈ ਰੋਕ

ਲੰਡਨ(ਭਾਸ਼ਾ)— ਬ੍ਰਿਟੇਨ ਦੇ ਉਪਰਲੇ ਸਦਨ ਹਾਊਸ ਆਫ ਲਾਡਰਸ ਨੇ ਉਸ ਸੰਸਦ ਦੇ ਮੁੱਅਤਲ 'ਤੇ ਰੋਕ ਲਗਾਉਣ ਲਈ ਵੀਰਵਾਰ ਨੂੰ ਮਤਦਾਨ ਕੀਤਾ, ਜਿਸ 'ਤੇ ਪ੍ਰੋਮੋਸ਼ਨ ਦੇ ਬਦਲੇ ਵਿਚ ਇਕ ਮਹਿਲਾ ਨੂੰ ਆਪਣੇ ਨਾਲ ਯੌਣ ਸੰਬੰਧ ਬਣਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ। ਸੰਸਦਾ ਨੇ ਹਾਊਸ ਆਫ ਲਾਡਰਸ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਮੁੱਅਤਲ ਕਰ ਦਿੱਤਾ ਅਤੇ ਲੰਬੀ ਚਰਚਾ ਤੋਂ ਬਾਅਦ 78 ਦੇ ਮੁਕਾਬਲੇ 101 ਮਤਾਂ ਨਾਲ ਮਾਮਲੇ ਨੂੰ ਫਿਰ ਤੋਂ ਸਮੀਖਿਆ ਲਈ ਭੇਜ ਦਿੱਤਾ। ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਕਿ 82 ਸਾਲ ਦਾ ਮਨੁੱਖੀ ਅਧਿਕਾਰ ਵਕੀਲ ਅਤੇ ਮੱਧਮਾਰਗੀ ਲਿਬਰਲ ਡੈਮੋਕਰੇਟਸ ਪਾਰਟੀ ਦੇ ਮੈਂਬਰ ਐਂਥਨੀ ਲੈਸਟਰ 'ਤੇ ਸਭ ਤੋਂ ਲੰਬੀ ਰੋਕ ਲਗਾਈ ਜਾਵੇ। ਇਹ ਘੱਟ ਤੋਂ ਘੱਟ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੋਂ ਕਿਸੇ ਬ੍ਰਿਟਿਸ਼ ਸੰਸਦ ਖਿਲਾਫ ਸਭ ਤੋਂ ਲੰਬੀ ਰੋਕ ਹੁੰਦੀ। ਇਹ ਮਤਦਾਨ ਤੱਦ ਹੋਇਆ ਜਦੋਂ ਯੌਣ ਸ਼ੋਸ਼ਣ ਦੇ ਦੋਸ਼ਾ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ 'ਚ ਕਾਫ਼ੀ ਹੰਗਾਮਾ ਹੋਇਆ। ਕਮੇਟੀ ਨੇ ਆਪਣੀ 134 ਪੇਜਾਂ ਦੀ ਰਿਪੋਰਟ ਵਿਚ ਕਿਹਾ ਕਿ ਲੈਸਟਰ ਨੇ ਪੀੜਤਾ ਨੂੰ ਕਿਹਾ, ''ਜੇਕਰ ਤੂੰ ਮੇਰੇ ਨਾਲ ਸੌਂਦੀ ਹੈ ਤਾਂ ਤੈਨੂੰ ਇਕ ਸਾਲ ਵਿਚ ਬੈਰੋਨੈਸ ਬਣਾ ਦੇਵਾਂਗਾ।'' ਕਮੇਟੀ ਨੇ ਲੈਸਟਰ 'ਤੇ ਜੂਨ 2022 ਤੱਕ ਰੋਕ ਲਗਾਉਣ ਦੀ ਸਿਫਾਰਿਸ਼ ਕੀਤੀ ਸੀ।


author

manju bala

Content Editor

Related News