ਸੋਸ਼ਲ ਮੀਡੀਆ ’ਤੇ ਹਿੰਸਕ ਸੰਦੇਸ਼ ਫੈਲਾਉਣ ’ਤੇ ਕੇ. ਟੀ. ਵੀ. ਨੂੰ 50 ਹਜ਼ਾਰ ਪੌਂਡ ਜੁਰਮਾਨਾ
Saturday, Feb 13, 2021 - 11:26 AM (IST)
ਜਲੰਧਰ, (ਵਿਸ਼ੇਸ਼)– ਸੋਸ਼ਲ ਮੀਡੀਆ ’ਤੇ ਫਿਰਕੂ, ਨਫ਼ਰਤ ਫੈਲਾਉਣ ਵਾਲੇ ਅਤੇ ਅਸਹਿਣਸ਼ੀਲ ਸੰਦੇਸ਼ ਫੈਲਾਉਣ ’ਤੇ ਬ੍ਰਿਟੇਨ ਦੀ ਸੰਚਾਰ ਰੈਗੂਲੇਟਰੀ (ਆਫ਼ ਕਾਮ) ਨੇ ਕੇ. ਟੀ. ਵੀ. ਨੂੰ ਪੰਜਾਹ ਹਜ਼ਾਰ ਪੌਂਡ ਦਾ ਜੁਰਮਾਨਾ ਕੀਤਾ ਹੈ, ਜਿਸ ਕਾਰਨ ਕਾਰਵਾਈ ਤੋਂ ਸਪੱਸ਼ਟ ਸੰਦੇਸ਼ ਹੈ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਵੇਗਾ।
ਇਸ ਤੋਂ ਬਾਅਦ ਰਿਸਰਜੈਂਟ ਪੰਜਾਬ ਨੇ ਆਫ਼ ਕਾਮ ਦੀ ਕਾਰਵਾਈ ਨੂੰ ਟੈਗ ਕਰਦੇ ਹੋਏ ਟਵਿੱਟਰ ’ਤੇ ਮੁਹਿੰਮ ਚਲਾ ਕੇ ਕੇ. ਟੀ. ਵੀ. ’ਤੇ ਜੁਰਮਾਨਾ ਲਾਉਣ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਨੇ ਆਫ਼ ਕਾਮ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਫ਼ੈਸਲਾ ਸਮਾਚਾਰ ਸਮੱਗਰੀ ਨੂੰ ਰੈਗੂਲੇਟਰ ਕਰਨ ਤੇ ਲੰਬੇ ਸਮੇਂ ਤੱਕ ਪ੍ਰਭਾਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਸਮੱਗਰੀ ਨੂੰ ਦੁਹਰਾਉਣਾ ਨਹੀਂ ਚਾਹੀਦਾ ਅਤੇ ਫ਼ੈਸਲੇ ਦੀ ਸੰਖੇਪ ਪੇਸ਼ਕਾਰੀ ਕਰਨੀ ਚਾਹੀਦੀ ਹੈ।
ਅਜਿਹੇ ਵਿਚ ਕੱਟੜਪੰਥੀਆਂ ਨੂੰ ਭਾਰਤ ਖ਼ਿਲਾਫ਼ ਬੋਲਣ ਦੀ ਸੁਤੰਤਰਤਾ ਰਾਹੀਂ ਹੁੱਲੜਬਾਜ਼ੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਡੀ. ਸੀ. ਵਿਚ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਅਤੇ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਤੋੜ-ਭੰਨ੍ਹ ਵੀ ਕੀਤੀ ਗਈ ਸੀ। ਮੂਰਤੀ ਦੀ ਤੋੜ-ਭੰਨ੍ਹ ਅਤੇ ਪ੍ਰਦਰਸ਼ਨਾਂ ਵਿਚ ਖ਼ਾਲਿਸਤਾਨੀ ਅਨਸਰਾਂ ਦੀ ਮੌਜੂਦਗੀ ਇਸ ਦਾ ਸਪੱਸ਼ਟ ਸੰਕੇਤ ਹੈ।