ਬ੍ਰਿਟਿਸ਼-ਭਾਰਤੀ ਲੇਖਿਕਾ ਪ੍ਰੀਤੀ ਤਨੇਜਾ ਨੇ ਜਿੱਤਿਆ ''ਗੋਰਡਨ ਬਰਨ ਪ੍ਰਾਈਜ਼''
Wednesday, Oct 19, 2022 - 10:24 AM (IST)
ਲੰਡਨ (ਭਾਸ਼ਾ) : ਬ੍ਰਿਟਿਸ਼-ਭਾਰਤੀ ਲੇਖਿਕਾ ਪ੍ਰੀਤੀ ਤਨੇਜਾ ਨੂੰ 2019 ਦੇ ਲੰਡਨ ਬ੍ਰਿਜ ਅੱਤਵਾਦੀ ਹਮਲੇ ਤੋਂ ਬਾਅਦ ਲਿਖੀ ਕਿਤਾਬ 'ਆਫ਼ਟਰਮਾਥ' ਲਈ ਸਾਲ 2022 ਦੇ 'ਗੋਰਡਨ ਬਾਇਰਨ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਤਨੇਜਾ ਨੇ ਕਿਹਾ ਕਿ 'ਆਫ਼ਟਰਮਾਥ' ਸ਼ਾਇਦ ਸਭ ਤੋਂ ਔਖੀ ਕਿਤਾਬ ਹੈ, ਜਿਸ ਨੂੰ ਲਿਖਣ ਦੀ ਹਿੰਮਤ ਉਨ੍ਹਾਂ ਨੇ ਕੀਤੀ ਹੈ।
ਖੇਡ ਲੇਖਕ ਅਤੇ ਕਾਲਮਨਵੀਸ ਜੋਨਾਥਨ ਲਿਊ, ਲੇਖਿਕਾ ਡੇਨੀਸਾ ਮੀਨਾ (ਪ੍ਰਧਾਨ), ਬ੍ਰੌਡਕਾਸਟਰ ਸਟੂਅਰਟ ਮੈਕਕੋਨੀ, ਕਲਾਕਾਰ ਅਤੇ ਕਵੀ ਹੀਥਰ ਫਿਲਿਪਸਨ ਅਤੇ ਸਕਾਟਲੈਂਡ ਵਿਚ ਰਹਿਣ ਵਾਲੀ ਭਾਰਤੀ ਮੂਲ ਦੀ ਲੇਖਕਾ ਚਿਤਰਾ ਰਾਮਾਸਵਾਮੀ ਦੀ ਇੱਕ ਕਮੇਟੀ ਨੇ ਇਸ ਪੁਰਸਕਾਰ ਲਈ ਤਨੇਜਾ ਦੀ ਕਿਤਾਬ ਦੀ ਚੋਣ ਕੀਤੀ। ਤਨੇਜਾ ਨੇ ਕਿਹਾ, 'ਕੁਝ ਲੋਕਾਂ ਲਈ ਇਹ ਵਿਵਾਦਤ ਕਿਤਾਬ ਹੈ। ਦੂਜਿਆਂ ਲਈ, ਇਹ ਬ੍ਰਿਟੇਨ ਦੀ ਸਿੱਖਿਆ ਪ੍ਰਣਾਲੀ ਦੇ ਸਥਾਨਕ ਜਾਤੀਵਾਦ ਦੇ ਨੁਕਸਾਨ ਨੂੰ ਲੈ ਕੇ ਹੈ, ਜੋ ਕਿ ਬਸਤੀਵਾਦੀ ਇਤਿਹਾਸ, ਸਕੂਲ ਤੋਂ ਜੇਲ੍ਹ ਤੱਕ, ਅਤੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਮੌਜੂਦ ਪੱਖਪਾਤ ਨੂੰ ਉਚਿਤ ਰੂਪ ਵਿੱਚ ਨਹੀਂ ਦਰਸਾਉਂਦੀ ਹੈ।'
ਤਨੇਜਾ ਨਿਊਕੈਸਲ ਯੂਨੀਵਰਸਿਟੀ ਵਿੱਚ ਵਿਸ਼ਵ ਸਾਹਿਤ ਅਤੇ ਰਚਨਾਤਮਕ ਲੇਖਣ ਦੀ ਪ੍ਰੋਫੈਸਰ ਹੈ ਅਤੇ ਉਨ੍ਹਾਂ ਦਾ ਪਹਿਲਾ ਨਾਵਲ 'ਵੀ ਦੈਟ ਆਰ ਯੰਗ' ਆਧੁਨਿਕ ਭਾਰਤ ਦੀ ਪਿੱਠਭੂਮੀ ਵਿੱਚ ਲਿਖੇ 'ਕਿੰਗ ਲਾਇਰ' ਦਾ ਅਨੁਵਾਦ ਹੈ, ਜਿਸ ਨੇ 2018 ਵਿਚ 'ਡੇਸਮੰਡ ਇਲੀਅਟ ਪ੍ਰਾਈਜ਼' ਜਿੱਤਿਆ ਸੀ।