ਕੋਲਕਾਤਾ ਰੇਪ ਕੇਸ ਦੀ ਅੱਗ ਪੁੱਜੀ ਬ੍ਰਿਟੇਨ, ਬ੍ਰਿਟਿਸ਼ ਭਾਰਤੀ ਡਾਕਟਰਾਂ ਨੇ ਜਤਾਇਆ ਗੁੱਸਾ

Wednesday, Aug 14, 2024 - 07:02 PM (IST)

ਲੰਡਨ : ਕੋਲਕਾਤਾ ਘਟਨਾ ਨੂੰ ਲੈ ਕੇ ਬ੍ਰਿਟਿਸ਼ ਭਾਰਤੀ ਡਾਕਟਰਾਂ ਵਿਚ ਵੀ ਗੁੱਸਾ ਪਾਇਆ ਜਾ ਰਿਹਾ ਹੈ। ਬਰਤਾਨੀਆ ਵਿੱਚ ਭਾਰਤੀ ਮੂਲ ਦੀਆਂ ਮਹਿਲਾ ਡਾਕਟਰਾਂ ਨੇ ਕੋਲਕਾਤਾ ਵਿਚ ਇੱਕ ਮੈਡੀਕਲ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਨੂੰ ਲੈ ਕੇ ਡੂੰਘਾ ਗੁੱਸਾ ਜ਼ਾਹਰ ਕੀਤਾ ਹੈ ਤੇ ਭਾਰਤ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਇੱਕਜੁੱਟਤਾ ਪ੍ਰਗਟਾਈ ਹੈ। ਇਨ੍ਹਾਂ 'ਚੋਂ ਕਈ ਮਹਿਲਾ ਡਾਕਟਰਾਂ ਨੇ ਭਾਰਤ 'ਚ ਸਿੱਖਿਆ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਘਟਨਾ 'ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਸ਼ੁੱਕਰਵਾਰ ਨੂੰ ਪੀੜਤਾ ਦੀ ਲਾਸ਼ ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮਿਲੀ, ਜਿਸ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਮੁੱਢਲੀ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਸ ਘਟਨਾ ਨੇ ਰਾਜ ਭਰ ਅਤੇ ਹੋਰ ਥਾਵਾਂ 'ਤੇ ਮੈਡੀਕਲ ਅਤੇ ਗੈਰ-ਮੈਡੀਕਲ ਭਾਈਚਾਰੇ ਦੁਆਰਾ ਵਿਆਪਕ ਵਿਰੋਧ ਪ੍ਰਦਰਸ਼ਨ ਕੀਤਾ। ਬ੍ਰਿਟਨ ਵਿੱਚ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦੀ ਇੱਕ ਜੇਰੀਏਟ੍ਰਿਸ਼ੀਅਨ ਡਾ: ਦੀਪਤੀ ਜੈਨ ਨੇ ਕਿਹਾ ਕਿ ਉਹ ਪਿਛਲੇ ਹਫ਼ਤੇ ਦੀ ਘਟਨਾ ਤੋਂ ਬਾਅਦ ਬਹੁਤ ਡਰੀ ਹੋਈ ਹੈ ਅਤੇ ਡਾਕਟਰੀ ਭਾਈਚਾਰੇ ਤੋਂ ਲਗਾਤਾਰ ਉਸ ਨੂੰ ਸੰਦੇਸ਼ ਮਿਲ ਰਹੇ ਹਨ।

ਉਸਨੇ ਕੋਲਕਾਤਾ ਦੇ ਇੱਕ ਹਸਪਤਾਲ ਵਿਚ ਮੈਡੀਕਲ ਗ੍ਰੈਜੂਏਟ ਵਜੋਂ ਪੜ੍ਹਾਈ ਕੀਤੀ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ 30 ਸਾਲ ਪਹਿਲਾਂ ਉਨ੍ਹਾਂ ਥਾਵਾਂ 'ਤੇ ਨਿਡਰ ਹੋ ਕੇ ਕੰਮ ਕੀਤਾ ਹੈ ਜਦੋਂ ਡਾਕਟਰਾਂ ਦੀ ਚਿੱਟੀ ਵਰਦੀ 'ਲਕਸ਼ਮਣ ਰੇਖਾ' ਵਰਗੀ ਸੀ ਅਤੇ ਹਰ ਕੋਈ ਸਾਨੂੰ 'ਡਾਕਟਰ ਦੀਦੀ' ਕਹਿ ਕੇ ਬੁਲਾਇਆ ਕਰਦਾ ਸੀ ਪਰ ਹੁਣ ਹਾਲਾਤ ਇੰਨੇ ਮਾੜੇ ਹਨ ਕਿ ਔਰਤਾਂ ਤੇ ਬੱਚੇ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਇਸ ਘਟਨਾ ਨੇ ਬਰਤਾਨੀਆ ਵਿੱਚ ਭਾਰਤੀ ਮੂਲ ਦੀਆਂ ਮਹਿਲਾ ਡਾਕਟਰਾਂ ਵਿੱਚ ਵਿਆਪਕ ਰੋਸ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ।


Baljit Singh

Content Editor

Related News