ਬ੍ਰਿਟਿਸ਼ ਕੰਪਨੀ ਨੇ ਪਾਕਿ ਨੇਤਾਵਾਂ ’ਤੇ ਲਾਇਆ ਮਨੀ ਲਾਂਡਰਿੰਗ ਦਾ ਦੋਸ਼
Friday, Jan 15, 2021 - 01:21 AM (IST)
ਲੰਡਨ-ਇਕ ਬ੍ਰਿਟਿਸ਼ ਕੰਪਨੀ ਨੇ ਪਾਕਿਸਤਾਨ ਦੇ ਕੁਝ ਨੇਤਾਵਾਂ ਦੇ ਮਨੀ ਲਾਂਡਰਿੰਗ ’ਚ ਸ਼ਾਮਲ ਹੋਣ ਦੇ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੰਪਨੀ ਦੇ ਦਾਅਵੇ ਨੂੰ ਨਜਿੱਠਦਿਆਂ ਮਾਮਲੇ ’ਚ ਪੂਰੀ ਤਰ੍ਹਾਂ ਨਾਲ ਪਾਰਦਰਸ਼ਤਾ ਵਰਤਣ ਦੀ ਅਪੀਲ ਕੀਤੀ ਹੈ। ‘ਬ੍ਰਾਡਸ਼ੀਟ ਐੱਲ.ਐੱਲ.ਸੀ.’ ਦੇ ਮਾਲਕ ਕਾਵੇਹ ਮੌਸਾਵੀ ਨੇ ਕੁਝ ਦਿਨ ਪਹਿਲਾਂ ਦੋਸ਼ ਲਾਇਆ ਸੀ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਉਨ੍ਹਾਂ ਦੀ ਕੰਪਨੀ ਨੂੰ ਆਪਣੀ ਵਿਦੇਸ਼ੀ ਜਾਇਦਾਦ ਵਿਰੁੱਧ ਜਾਰੀ ਜਾਂਚ ਨੂੰ ਰੋਕਣ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ।
ਇਹ ਵੀ ਪੜ੍ਹੋ -ਬ੍ਰਿਟੇਨ ’ਚ ਕੋਰੋਨਾ ਨਾਲ ਰਿਕਾਰਡ 1,564 ਲੋਕਾਂ ਦੀ ਮੌਤ
ਕੰਪਨੀ ਕੋਲ ਕਈ ਹੋਰ ਵੱਡੀਆਂ ਸ਼ਖਸੀਅਤਾਂ ਦੇ ਵੀ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ’ਚ ਸ਼ਾਮਲ ਹੋਣ ਦੇ ਸਬੂਤ ਹਨ। ਇਮਰਾਨ ਨੇ ਬੁੱਧਵਾਰ ਨੂੰ ਮੌਸਾਵੀ ਦੇ ਦਾਅਵੇ ’ਤੇ ਟਵੀਟ ਕਰ ਕਿਹਾ ਕਿ ‘ਪਨਾਮਾ ਪੇਪਰਸ ਨੇ ਸਾਡੇ ਕਈ ਨੇਤਾਵਾਂ ਦੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ’ਚ ਸ਼ਮੂਲੀਅਤ ਹੋਣ ਦਾ ਖੁਲਾਸਾ ਕੀਤਾ ਸੀ। ਹੁਣ ਬ੍ਰਾਡਸ਼ੀਟ ਐੱਲ.ਐੱਲ.ਸੀ. ਨੇ ਵੀ ਅਜਿਹਾ ਹੀ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ -ਕੋਰੋਨਾ ਵੈਕਸੀਨ ਨੂੰ ਲੈ ਕੇ ਠੱਗੀ ਕਰ ਰਿਹੈ ਚੀਨ, ਬ੍ਰਾਜ਼ੀਲ ਨੂੰ ਵੀ ਦਿੱਤਾ ਧੋਖਾ
ਇਹ ਖੁਲਾਸੇ ਇਕ ਵੱਡੇ ਕਿੱਸੇ ਦਾ ਸਿਰਫ ਇਕ ਛੋਟਾ ਜਿਹਾ ਹਿੱਸਾ ਹਨ। ਅਸੀਂ ਬਿ੍ਰਟਿਸ਼ ਕੰਪਨੀ ਤੋਂ ਪਾਕਿਸਤਾਨ ਦੇ ਨੇਤਾਵਾਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਪੂਰੀ ਤਰ੍ਹਾਂ ਪਾਰਦਰਸ਼ਤਾ ਦੀ ਉਮੀਦ ਰੱਖਦੇ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਉਸ ਵਿਅਕਤੀ ਦੇ ਬਾਰੇ ’ਚ ਵੀ ਦੱਸੇ ਜਿਸ ਨੇ ਜਾਂਚ ਰੋਕਣ ਦੀ ਕੋਸ਼ਿਸ਼ ਕੀਤੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।