ਪੁਤਿਨ ''ਤੇ ਪਾਬੰਦੀਆਂ ਲਾਏਗਾ ਬ੍ਰਿਟੇਨ : ਬੋਰਿਸ ਜਾਨਸਨ ਨੇ ਨਾਟੋ ਨੂੰ ਕਿਹਾ
Saturday, Feb 26, 2022 - 02:10 AM (IST)
ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੂੰ ਕਿਹਾ ਕਿ ਯੂਕ੍ਰੇਨ 'ਤੇ ਰੂਸ ਵੱਲੋਂ ਹਮਲਾ ਕਰਨ ਲਈ, ਉਨ੍ਹਾਂ ਦੇ ਦੇਸ਼ ਜਲਦ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ 'ਤੇ ਸਿੱਧੀਆਂ ਪਾਬੰਦੀਆਂ ਲਾਵੇਗਾ।
ਇਹ ਵੀ ਪੜ੍ਹੋ : ਅਮਰੀਕਾ ਦੀ ਸੁਪਰੀਮ ਕੋਰਟ ਨੂੰ ਮਿਲੀ ਪਹਿਲੀ ਗੈਰ-ਗੋਰੀ ਜੱਜ
ਨਾਟੋ ਨੇਤਾਵਾਂ ਦੀ ਡਿਜੀਟਲ ਮਾਧਿਅਮ ਨਾਲ ਹੋਈ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਜਾਨਸਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ, ਸ਼ੀਤ ਯੁੱਧ ਤੋਂ ਬਾਅਦ ਦੀ ਗਲੋਬਲ ਵਿਵਸਥਾ ਨੂੰ ਉਲਟਾਉਣ ਲਈ 'ਗੁਆਚੀ ਹੋਈ ਜ਼ਮੀਨ ਵਾਪਸ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ 'ਤੇ' ਰੂਸ ਦੇ ਨੇਤਾਵਾਂ ਵਿਰੁੱਧ ਨਿੱਜੀ ਤੌਰ 'ਤੇ ਪਾਬੰਦੀ ਲਾਏਗੀ। ਜਾਨਸਨ ਨੇ ਰੂਸ ਨੂੰ 'ਸਵਿਫਟ' ਭੁਗਤਾਨ ਮੰਚ ਤੋਂ ਹਟਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ ਤਾਂ ਕਿ ਰੂਸੀ ਸਰਕਾਰ ਨੂੰ ਵਾਧੂ ਨੁਕਸਾਨ ਪਹੁੰਚਾਇਆ ਜਾ ਸਕੇ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਆਲੀਸ਼ਾ ਨੂੰ ਭਾਰਤ ਵਾਪਸ ਲਿਆਉਣ ਲਈ ਮਾਪਿਆਂ ਨੇ ਕੀਤੀ ਮੰਗ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ