40 ਸਾਲ ਬਾਅਦ ਭਾਰਤ ਨੂੰ UK ਨੇ ਮੋੜੀਆਂ ਸ਼੍ਰੀ ਰਾਮ-ਲਕਸ਼ਮਣ ਜੀ ਦੀਆਂ ਮੂਰਤੀਆਂ

09/16/2020 2:01:07 PM


ਲੰਡਨ- ਭਾਰਤ ਵਿਚ 15ਵੀਂ ਸਦੀ ਦੀਆਂ ਚੋਰੀ ਹੋਈਆਂ ਸ਼੍ਰੀ ਰਾਮ, ਮਾਤਾ ਸੀਤਾ ਤੇ ਲਕਸ਼ਮਣ ਜੀ ਦੀਆਂ ਮੂਰਤੀਆਂ ਬ੍ਰਿਟੇਨ ਨੇ 40 ਸਾਲ ਬਾਅਦ ਵਾਪਸ ਕੀਤੀਆਂ ਹਨ। ਇਹ ਮੂਰਤੀਆਂ ਲਗਭਗ 40 ਸਾਲ ਪਹਿਲਾਂ ਤਾਮਿਲਨਾਡੂ ਦੇ ਮੰਦਰ ਵਿਚੋਂ ਚੋਰੀ ਹੋਈਆਂ ਸਨ। ਇਹ ਮੰਦਰ ਵਿਜੈਨਗਰ ਕਾਲ ਵਿਚ ਬਣਾਇਆ ਗਿਆ ਸੀ। 

ਅਗਸਤ, 2019 ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਭਾਰਤ ਨੇ ਜਾਣਕਾਰੀ ਦਿੱਤੀ ਸੀ ਕਿ ਭਾਰਤ ਦੇ ਮੰਦਰ ਵਿਚੋਂ ਸ਼੍ਰੀ ਰਾਮ, ਮਾਤਾ ਸੀਤਾ,  ਲਕਸ਼ਮਣ ਜੀ ਤੇ ਹਨੂੰਮਾਨ ਜੀ ਦੀਆਂ 4 ਮੂਰਤੀਆਂ ਚੋਰੀ ਹੋਈਆਂ ਸਨ, ਜਿਨ੍ਹਾਂ ਦਾ ਬ੍ਰਿਟੇਨ ਵਿਚ ਹੋਣ ਦਾ ਖਦਸ਼ਾ ਹੈ।

ਭਾਰਤੀ ਮਿਸ਼ਨ ਨੇ ਇਸ ਮੁੱਦੇ ਨੂੰ ਲੰਡਨ ਦੇ ਆਰਟ ਐਂਡ ਐਨਟੀਕ ਯੂਨਿਟ ਦੀ ਮੈਟਰੋਪੁਲਿਟਨ ਪੁਲਸ ਅਤੇ ਤਾਮਿਲਨਾਡੂ ਪੁਲਸ ਦੇ ਵਿਭਾਗ ਅੱਗੇ ਚੁੱਕਿਆ। ਤਾਮਿਲਨਾਡੂ ਪੁਲਸ ਪੁਲਸ ਦੀ ਰਿਪੋਰਟ ਮੁਤਾਬਕ 1978 ਵਿਚ ਇਹ ਮੂਰਤੀਆਂ ਚੋਰੀ ਹੋਈਆਂ ਸਨ। ਲੰਡਨ ਪੁਲਸ ਨੇ ਇਸ ਦੀ ਜਾਂਚ ਕੀਤੀ ਤੇ ਹੁਣ ਭਾਰਤ ਨੂੰ ਵਾਪਸ ਇਹ ਮੂਰਤੀਆਂ ਮਿਲੀਆਂ।


Lalita Mam

Content Editor

Related News