ਭਾਰਤੀ ਮੂਲ ਦਾ 8 ਸਾਲਾ ਬੱਚਾ 'ਬ੍ਰਿਟਿਸ਼ ਇੰਡੀਅਨ ਆਫ ਦੀ ਈਅਰ' ਲਈ ਨਾਮਜ਼ਦ

07/15/2018 3:51:44 PM

ਲੰਡਨ (ਭਾਸ਼ਾ)— ਬ੍ਰਿਟੇਨ ਦੇ 11 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੇ ਕੌਮੀ ਯੋਗਾ ਮੁਕਾਬਲੇ ਦੇ ਜੇਤੂ ਭਾਰਤੀ ਮੂਲ ਦੇ ਈਸ਼ਵਰ ਸ਼ਰਮਾ ਨੂੰ ''ਬ੍ਰਿਟਿਸ਼ ਇੰਡੀਅਨ ਆਫ ਦੀ ਯੀਅਰ'' ਲਈ ਨਾਮਜ਼ਦ ਕੀਤਾ ਗਿਆ ਹੈ। ਸਕੂਲੀ ਵਿਦਿਆਰਥੀ 8 ਸਾਲਾ ਈਸ਼ਵਰ ਸ਼ਰਮਾ ਨੂੰ ਯੋਗਾ ਦੇ ਖੇਤਰ ਵਿਚ ਉਪਲਬਧੀ ਲਈ ''ਬ੍ਰਿਟਿਸ਼ ਇੰਡੀਅਨ ਆਫ ਦੀ ਯੀਅਰ'' ਲਈ ਨਾਮਜ਼ਦ ਕੀਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਈਸ਼ਵਰ ਸ਼ਰਮਾ ਨੂੰ ਨਿੱਜੀ ਅਤੇ ਕਲਾਤਮਕ ਯੋਗਾ ਵਿਚ ਕਈ ਸਨਮਾਨ ਮਿਲ ਚੁੱਕੇ ਹਨ ਅਤੇ ਇਸ ਸਾਲ ਜੂਨ ਵਿਚ ਕੈਨੇਡਾ ਦੇ ਵਿਨੀਪੈਗ ਵਿਚ ਆਯੋਜਿਤ ਵਰਲਡ ਸਟੂਡੈਂਟ ਗੇਮਜ਼ 2018 ਵਿਚ ਉਸ ਨੇ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕਰਦਿਆਂ ਸੋਨ ਤਮਗਾ ਜਿੱਤਿਆ ਸੀ। 
ਕੈਂਟ ਦੇ ਸੇਂਟ ਮਾਈਕਲਸ ਪ੍ਰੀਪ੍ਰੇਟਰੀ ਸਕੂਲ ਵਿਚ ਪੜ੍ਹਨ ਵਾਲੇ ਈਸ਼ਵਰ ਸ਼ਰਮਾ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਮੈਂ ਕਿਸੇ ਹੋਰ ਦੀ ਬਜਾਏ ਖੁਦ ਨਾਲ ਮੁਕਾਬਲਾ ਕਰ ਰਿਹਾ ਹਾਂ, ਜੋ ਮੁਸ਼ਕਲ ਆਸਾਨ ਕਰਨ ਲਈ ਮੈਨੂੰ ਚੁਣੌਤੀ ਦਿੰਦਾ ਹੈ।'' ਉਨ੍ਹਾਂ ਨੇ ਕਿਹਾ,''ਮੈਂ ਹਮੇਸ਼ਾ ਯੋਗਾ ਦਾ ਵਿਦਿਆਰਥੀ ਰਹਾਂਗਾ ਅਤੇ ਇਸ ਲਈ ਮੈਂ ਆਪਣੇ ਅਧਿਆਪਕਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣਾ ਗਿਆਨ ਮੇਰੇ ਨਾਲ ਸਾਂਝਾ ਕੀਤਾ।'' ਇਸ ਹਫਤੇ ਦੇ ਸ਼ੁਰੂ ਵਿਚ ਬਰਮਿੰਘਮ ਵੱਲੋਂ ਆਯੋਜਿਤ 6ਵੇਂ ਸਾਲਾਨਾ ਸਨਮਾਨ ਸਮਾਰੋਹ ਵਿਚ ਈਸ਼ਵਰ ਸ਼ਰਮਾ ਨੂੰ ਨੌਜਵਾਨ ਸ਼੍ਰੇਣੀ ਵਿਚ ''ਬ੍ਰਿਟਿਸ਼ ਇੰਡੀਅਨ ਆਫ ਦੀ ਯੀਅਰ'' ਲਈ ਨਾਮਜ਼ਦ ਕੀਤਾ ਗਿਆ ਹੈ।


Related News