ਬ੍ਰਿਟੇਨ 'ਚ ਹੁਣ ਸਮਲਿੰਗੀ ਅਤੇ ਬਾਇਓਸੈਕਸੁਅਲ ਪੁਰਸ਼ ਕਰ ਸਕਣਗੇ ਖੂਨਦਾਨ

12/16/2020 11:05:22 AM

ਲੰਡਨ (ਬਿਊਰੋ): ਬ੍ਰਿਟੇਨ ਵਿਚ ਹੁਣ ਜਿਨਸੀ ਤੌਰ 'ਤੇ ਐਕਟਿਵ ਸਮਲਿੰਗੀ (Homosexual) ਅਤੇ ਬਾਇਓਸੈਕਸੁਅਲ ਪੁਰਸ਼ (Bisexual Male) ਨੂੰ ਖੂਨਦਾਨ ਕਰਨ ਦੀ ਇਜਾਜ਼ਤ ਹੋਵੇਗੀ। ਇਸ ਫ਼ੈਸਲੇ ਦੇ ਬਾਅਦ 1980 ਦੇ ਦਹਾਕੇ ਵਿਚ ਐੱਚ.ਆਈ.ਵੀ./ਏਡਜ਼ ਮਹਾਮਾਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਵੀ ਖਾਰਿਜ ਹੋ ਜਾਣਗੀਆਂ। ਸਰਕਾਰ ਨੇ ਕਿਹਾ ਕਿ ਸਾਲ 2021 ਤੋਂ ਲੰਬੇਂ ਸਮੇਂ ਦੇ ਨਾਲ ਰਹਿ ਰਹੇ ਪੁਰਸ਼ ਵੀ ਖੂਨਦਾਨ ਕਰਨ ਦੇ ਸਮਰੱਥ ਹੋਣਗੇ। ਇਹ ਫ਼ੈਸਲੇ ਵਿਚ ਇਹ ਵੀ ਜੋੜਿਆ ਗਿਆ ਹੈ ਕਿ ਉਹ ਪੁਰਸ਼ ਜੋ ਦੂਜੇ ਪੁਰਸ਼ਾਂ ਦੇ ਨਾਲ ਜਿਨਸੀ ਸੰਬੰਧ ਰੱਖਦੇ ਹਨ ਉਹਨਾਂ ਨੂੰ ਖੂਨਦਾਨ ਕਰਨ ਲਈ ਤਿੰਨ ਮਹੀਨੇ ਤੱਕ ਸੈਕਸ ਤੋਂ ਦੂਰ ਰਹਿਣਾ ਹੋਵੇਗਾ।

ਏਡਜ਼ ਸੰਕਟ ਦੌਰਾਨ ਲਗਾਈ ਗਈ ਸੀ ਪਾਬੰਦੀ
ਏਡਜ਼ ਸੰਕਟ ਦੇ ਮੱਦੇਨਜ਼ਰ ਸਮਲਿੰਗੀ ਅਤੇ ਬਾਇਓਸੈਕਸੁਅਲ ਪੁਰਸ਼ਾਂ ਨੂੰ ਖੂਨਦਾਨ ਕਰਨ ਤੋਂ ਰੋਕਣ ਵਾਲੇ ਨਿਯਮਾਂ ਨੂੰ ਹੋਰ ਕਈ ਦੇਸ਼ਾਂ ਵਿਚ ਲਾਗੂ ਕੀਤਾ ਗਿਆ ਸੀ। ਅਜਿਹਾ ਕਰਨ ਦੇ ਪਿੱਛੇ ਸਿਹਤ ਏਜੰਸੀਆਂ ਨੇ ਇਹ ਤਰਕ ਦਿੱਤਾ ਸੀ ਕਿ ਉਹਨਾਂ ਵਿਚ ਹੋਰ ਲੋਕਾਂ ਦੀ ਤੁਲਨਾ ਨਾਲੋਂ ਸੈਕਸ ਦੇ ਮਾਧਿਅਮ ਨਾਲ ਇਨਫੈਕਸ਼ਨ ਪ੍ਰਾਪਤ ਕਰਨ ਦੀ ਸੰਭਾਵਨਾ ਕਿਤੇ ਵੱਧ ਸੀ। ਪਰ ਐੱਲ.ਜੀ.ਬੀ.ਟੀ.ਕਿਊ. ਪ੍ਰਚਾਰਕਾ ਅਤੇ ਹੋਰ ਸਮੂਹਾਂ ਨੇ ਇਹਨਾਂ ਪਾਬੰਦੀਆ ਦਾ ਵਿਰੋਧ ਕੀਤਾ। ਇਹਨਾਂ ਸਮੂਹਾਂ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਆਧੁਨਿਕ ਸਕ੍ਰੀਨਿੰਗ ਵਿਧੀ ਨਾਲ ਇਨਫੈਕਸ਼ਨ ਘੱਟ ਹੋਣ ਦਾ ਜ਼ੋਖਮ ਘੱਟ ਹੋਇਆ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : 262 ਫੁੱਟ ਉੱਚੇ ਪਹਾੜ ਦੀ ਚੋਟੀ ਤੋਂ ਡਿੱਗੀ ਭਾਰਤੀ ਮੂਲ ਦੀ ਬੀਬੀ, ਹੋਈ ਮੌਤ

ਸਿਹਤ ਸਕੱਤਰ ਨੇ ਕਹੀ ਇਹ ਗੱਲ
ਇਕ ਸਲਾਹਕਾਰ ਬੋਰਡ ਵੱਲੋਂ ਸਰਕਾਰ ਦੀਆਂ ਸਿਫਾਰਿਸ਼ਾਂ ਦੇਣ ਦੇ ਬਾਅਦ ਬ੍ਰਿਟੇਨ ਵਿਚ ਆਈ ਇਹ ਤਬਦੀਲੀ ਹਰ ਸੰਭਾਵਿਤ ਖੂਨਦਾਨ ਕਰਨ ਵਾਲੇ ਨੂੰ ਉਸ ਦੇ ਨਿੱਜੀ ਆਧਾਰ 'ਤੇ ਮੁਲਾਂਕਣ ਨੂੰ ਮਜ਼ਬੂਤ ਕਰੇਗੀ। ਸਿਹਤ ਸਕੱਤਰ ਮੈਟ-ਹੈਨਕਾਕ ਨੇ ਕਿਹਾ ਕਿ ਇਹ ਇਕ ਸਕਰਾਤਮਕ ਕਦਮ ਹੈ। ਇਹ ਵਿਅਕਤੀਆਂ ਨੂੰ ਉਹਨਾਂ ਦੀ ਜਿਨਸੀ ਪਸੰਦ ਦੀ ਬਜਾਏ ਉਹਨਾਂ ਦੇ ਕੰਮਾਂ ਨਾਲ ਪਛਾਣਦੀ ਹੈ। 1980 ਦੇ ਦਹਾਕੇ ਵਿਚ ਬ੍ਰਿਟੇਨ ਨੇ ਕਿਸੇ ਵੀ ਅਜਿਹੇ ਵਿਅਕਤੀ ਦੇ ਲਈ ਖੂਨਦਾਨ ਕਰਨ 'ਤੇ ਪੂਰਨ ਪਾਬੰਦੀ ਲਾਗੂ ਕੀਤੀ ਸੀ ਜਿਸ ਨੇ ਕਦੇ ਕਿਸੇ ਹੋਰ ਪੁਰਸ਼ ਨਾਲ ਜਿਨਸੀ ਸੰਬੰਧ ਬਣਾਏ ਸਨ। 

ਸਾਲ 2011 ਵਿਚ ਇਸ ਪਾਬੰਦੀ ਨੂੰ ਹਟਾ ਕੇ ਇਕ ਸਾਲ ਦੀ ਮਿਆਦ ਵਿਚ ਬਦਲ ਦਿੱਤਾ ਗਿਆ ਜਿਸ ਦੇ ਤਹਿਤ ਇਕ ਸਮਲਿੰਗੀ ਜਾਂ ਬਾਇਓਸੈਕਸੁਅਲ ਖੂਨਦਾਨ ਕਰਨ ਦੇ ਇਕ ਸਾਲ ਦੀ ਮਿਆਦ ਤੱਕ ਜਿਨਸੀ ਸੰਬੰਧ ਨਹੀਂ ਬਣਾ ਸਕੇਗਾ। 2017 ਦੇ ਬਾਅਦ ਉਸ ਮਿਆਦ ਨੂੰ ਘਟਾ ਕੇ ਤਿੰਨ ਮਹੀਨੇ ਕਰ ਦਿੱਤਾ ਗਿਆ ਸੀ। ਕ੍ਰੋਏਸ਼ੀਆ, ਮਲੇਸ਼ੀਆ, ਸਿੰਗਾਪੁਰ ਅਤੇ ਯੂਕਰੇ ਸਮੇਤ ਕਈ ਦੇਸ਼ਾਂ ਨੇ ਹਾਲੇ ਵੀ ਇਹਨਾਂ 'ਤੇ ਖੂਨਦਾਨ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ ਜਦਕਿ ਇਟਲੀ ਅਤੇ ਸਪੇਨ ਵਿਚ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ।

ਨੋਟ- ਬ੍ਰਿਟੇਨ 'ਚ ਹੁਣ ਸਮਲਿੰਗੀ ਅਤੇ ਬਾਇਓਸੈਕਸੁਅਲ ਪੁਰਸ਼ ਕਰ ਸਕਣਗੇ ਖੂਨਦਾਨ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News