ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਮਹਿਲਾ ਫ਼ੌਜੀ ਨੇ ਦੱਖਣੀ ਧਰੁਵ ਦੀ ਯਾਤਰਾ ਕਰ ਰਚਿਆ ਇਤਿਹਾਸ

Tuesday, Jan 04, 2022 - 06:04 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਬ੍ਰਿਟਿਸ਼ ਮੂਲ ਦੀ ਸਿੱਖ ਮਹਿਲਾ ਫ਼ੌਜੀ ਅਫਸਰ ਪ੍ਰੀਤ ਚਾਂਡੀ ਨੇ ਦੱਖਣੀ ਧਰੁਵ ਦੀ ਇਕੱਲੀ ਮੁਹਿੰਮ ਨੂੰ ਪੂਰਾ ਕਰ ਲਿਆ ਹੈ। ਅਜਿਹਾ ਕਰ ਕੇ ਚਾਂਡੀ ਨੇ ਪਹਿਲੀ "ਗੈਰ ਗੋਰੀ ਔਰਤ" ਬਣ ਕੇ ਇਤਿਹਾਸ ਰਚਿਆ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਚਾਂਡੀ ਦਾ ਸਾਹਸਿਕ ਕੰਮ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋਇਆ ਸੀ, ਜਦੋਂ ਉਸਨੇ ਅੰਟਾਰਕਟਿਕਾ ਦੇ ਹਰਕਿਊਲਸ ਇਨਲੇਟ ਤੋਂ ਆਪਣੀ ਅਸਮਰਥਿਤ ਯਾਤਰਾ ਸ਼ੁਰੂ ਕੀਤੀ ਸੀ। ਉਸ ਨੇ ਅਗਲੇ ਕੁਝ ਹਫ਼ਤੇ ਅੰਟਾਰਕਟਿਕਾ ਵਿੱਚ ਇਕੱਲੇ ਸਕੀਇੰਗ ਵਿੱਚ ਬਿਤਾਏ ਅਤੇ 3 ਜਨਵਰੀ ਨੂੰ ਘੋਸ਼ਣਾ ਕੀਤੀ ਕਿ ਉਸਨੇ 40 ਦਿਨਾਂ ਵਿੱਚ 700-ਮੀਲ (1126 ਕਿਲੋਮੀਟਰ) ਦਾ ਸਫ਼ਰ ਪੂਰਾ ਕਰ ਲਿਆ ਹੈ।

 

 
 
 
 
 
 
 
 
 
 
 
 
 
 
 
 

A post shared by Preet Chandi (@polarpreet)

ਚਾਂਡੀ ਨੇ ਆਪਣੇ ਬਲੌਗ 'ਤੇ ਐਲਾਨ ਕੀਤਾ ਕਿ ਮੈਂ ਦੱਖਣੀ ਧਰੁਵ ਤੱਕ ਪਹੁੰਚ ਗਈ ਹਾਂ ਜਿੱਥੇ ਬਰਫ਼ਬਾਰੀ ਹੋ ਰਹੀ ਹੈ। 32 ਸਾਲਾ "ਪੋਲਰ ਪ੍ਰੀਤ" ਦੇ ਉਪਨਾਮ, ਵਾਲੀ ਜੇਤੂ ਨੇ ਕਿਹਾ ਕਿ ਇਸ ਸਮੇਂ ਬਹੁਤ ਸਾਰੀਆਂ ਭਾਵਨਾਵਾਂ ਮਹਿਸੂਸ ਕਰ ਰਹੀ ਹਾਂ। ਆਖਰਕਾਰ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਚਾਂਡੀ ਨੇ ਪਹਿਲਾਂ ਕਿਹਾ ਸੀ ਕਿ ਅੰਟਾਰਕਟਿਕਾ ਧਰਤੀ ਦਾ ਸਭ ਤੋਂ ਠੰਡਾ, ਸਭ ਤੋਂ ਉੱਚਾ, ਸਭ ਤੋਂ ਸੁੱਕਾ ਅਤੇ ਹਵਾ ਵਾਲਾ ਮਹਾਂਦੀਪ ਹੈ। ਉਥੇ ਕੋਈ ਵੀ ਪੱਕੇ ਤੌਰ 'ਤੇ ਨਹੀਂ ਰਹਿੰਦਾ। ਜਦੋਂ ਮੈਂ ਪਹਿਲੀ ਵਾਰ ਯੋਜਨਾ ਬਣਾਉਣੀ ਸ਼ੁਰੂ ਕੀਤੀ, ਤਾਂ ਮੈਨੂੰ ਮਹਾਂਦੀਪ ਬਾਰੇ ਬਹੁਤਾ ਪਤਾ ਨਹੀਂ ਸੀ ਅਤੇ ਇਸੇ ਗੱਲ ਨੇ ਮੈਨੂੰ ਉੱਥੇ ਜਾਣ ਲਈ ਪ੍ਰੇਰਿਤ ਕੀਤਾ। ਇੱਥੇ ਦੱਸ ਦਈਏ ਕਿ ਕੈਪਟਨ ਚਾਂਡੀ ਨਾਰਥ ਈਸਟ ਇੰਗਲੈਂਡ ਵਿੱਚ ਬ੍ਰਿਟਿਸ਼ ਆਰਮੀ ਦੀ ਮੈਡੀਕਲ ਰੈਜੀਮੈਂਟ ਵਿੱਚ ਸੇਵਾ ਨਿਭਾਅ ਰਹੀ ਹੈ। ਉਨ੍ਹਾਂ ਦਾ ਕੰਮ ਫ਼ੌਜ ਵਿਚ ਭਰਤੀ ਹੋਣ ਵਾਲੇ ਡਾਕਟਰਾਂ ਨੂੰ ਸਿਖਲਾਈ ਦੇਣਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਜਨਮੇ ਜੌੜੇ ਭੈਣ-ਭਰਾ, ਦੋਵਾਂ 'ਚ ਇਕ ਸਾਲ ਦਾ ਅੰਤਰ

ਉਸ ਨੇ ਆਪਣੀ ਦੱਖਣੀ ਧਰੁਵ ਦੀ ਯਾਤਰਾ ਦੀ ਤਿਆਰੀ ਵਿੱਚ ਢਾਈ ਸਾਲ ਬਿਤਾਏ, ਜਿਸ ਵਿੱਚ ਫ੍ਰੈਂਚ ਐਲਪਸ ਵਿੱਚ ਸਿਖਲਾਈ ਅਤੇ ਆਈਸਲੈਂਡ ਵਿੱਚ ਟ੍ਰੈਕਿੰਗ ਸ਼ਾਮਲ ਸੀ। ਆਪਣੀ ਅੰਟਾਰਕਟਿਕਾ ਮੁਹਿੰਮ ਦੌਰਾਨ ਭਾਰਤੀ ਮੂਲ ਦੀ ਇੱਕ ਬ੍ਰਿਟਿਸ਼ ਫ਼ੌਜੀ ਅਧਿਕਾਰੀ ਨੇ ਇੱਕ ਪੁਲ ਜਾਂ ਸਲੇਜ ਨਾਲ ਲਿਆ, ਜਿਸਦਾ ਭਾਰ ਲਗਭਗ 90 ਕਿਲੋਗ੍ਰਾਮ ਸੀ। ਇਸ ਵਿਚ ਕਿੱਟ, ਬਾਲਣ ਅਤੇ ਭੋਜਨ ਸੀ। ਬ੍ਰਿਟਿਸ਼ ਆਰਮੀ ਦੇ ਚੀਫ਼ ਆਫ਼ ਜਨਰਲ ਸਟਾਫ਼ ਨੇ ਚਾਂਡੀ ਨੂੰ ਉਸ ਦੀ ਯਾਤਰਾ ਦੇ ਪੂਰਾ ਹੋਣ 'ਤੇ ਵਧਾਈ ਦਿੱਤੀ ਅਤੇ ਨਾਲ ਹੀ ਉਸ ਨੂੰ "ਧੀਰਜ ਅਤੇ ਦ੍ਰਿੜਤਾ ਦੀ ਇੱਕ ਪ੍ਰੇਰਨਾਦਾਇਕ ਉਦਾਹਰਣ" ਵਜੋਂ ਪ੍ਰਸ਼ੰਸਾ ਕੀਤੀ। ਪ੍ਰੀਤ ਚਾਂਡੀ ਨੂੰ ਦੱਖਣੀ ਧਰੁਵ ਤੱਕ 700 ਮੀਲ ਦੀ ਅਸਮਰਥ ਯਾਤਰਾ ਪੂਰੀ ਕਰਨ 'ਤੇ ਵਧਾਈ। ਸਾਡੇ ਸੈਨਿਕਾਂ ਦੇ ਹੌਂਸਲੇ ਅਤੇ ਦ੍ਰਿੜ ਇਰਾਦੇ ਦੀ ਇੱਕ ਪ੍ਰੇਰਨਾਦਾਇਕ ਉਦਾਹਰਣ। ਬਹੁਤ ਵਧੀਆ! 
 


Vandana

Content Editor

Related News