ਦੋ ਵਿਸ਼ਵ ਯੁੱਧ ਦੇਖ ਚੁੱਕੀ 106 ਸਾਲਾ ਮਹਿਲਾ ਨੇ ਦਿੱਤੀ ਕੋਰੋਨਾ ਨੂੰ ਮਾਤ

Thursday, Apr 16, 2020 - 06:01 PM (IST)

ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਸੰਬੰਧੀ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਮਰੀਕਾ, ਸਪੇਨ, ਬ੍ਰਿਟੇਨ, ਜਰਮਨੀ, ਫਰਾਂਸ ਸਮੇਤ ਸਾਰੇ ਦੇਸ਼ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸ ਵਿਚ ਬ੍ਰਿਟੇਨ ਦੀ ਇਕ 106 ਸਾਲਾ ਬਜ਼ੁਰਗ ਮਹਿਲਾ ਚਰਚਾ ਵਿਚ ਹੈ। ਉਹ ਕੋਰੋਨਾਵਾਇਰਸ ਨੂੰ ਹਰਾ ਕੇ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਆਪਣੇ ਘਰ ਪਹੁੰਚ ਚੁੱਕੀ ਹੈ।

PunjabKesari

ਟੇਲੀਗ੍ਰਾਫ ਡਾਟ ਯੂਕੇ ਦੀ ਇਕ ਰਿਪੋਰਟ ਮੁਤਾਬਕ ਬ੍ਰਿਟੇਨ ਵਿਚ ਕੋਵਿਡ-19 ਨੂੰ ਮਾਤ ਦੇਣ ਵਾਲੀ ਉਹ ਸਭ ਤੋਂ ਵੱਡੀ ਉਮਰ ਦੀ ਮਹਿਲਾ ਹੈ। 3 ਹਫਤੇ ਤੱਕ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਇਸ ਜੰਗ ਵਿਚ ਆਖਿਰਕਾਰ ਇਸ ਮਹਿਲਾ ਦੀ ਜਿੱਤ ਹੋਈ। ਦਿਲਚਸਪ ਗੱਲ ਇਹ ਹੈ ਕਿ ਬ੍ਰਿਟੇਨ ਦੀ ਇਸ ਮਹਿਲਾ ਨੇ 2 ਵਿਸ਼ਵ ਯੁੱਧ ਦੇਖੇ ਹਨ। ਕੌਨੀ ਟਿਚੇਨ ਨਾਮ ਦੀ ਇਹ ਬਜ਼ੁਰਗ ਮਹਿਲਾ ਬਰਮਿੰਘਮ ਵਿਚ ਰਹਿੰਦੀ ਹੈ। ਟਿਚੇਨ ਦਾ ਜਨਮ 1913 ਵਿਚ ਹੋਇਆ ਸੀ। ਪਿਛਲੇ ਮਹੀਨੇ ਉਹਨਾਂ ਦੀ ਤਬੀਅਤ ਖਰਾਬ ਹੋਈ। ਇਸ ਮਗਰੋਂ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਦੋਂ ਪਤਾ ਚੱਲਿਆ ਕਿ ਉਹਨਾਂ ਨੂੰ ਖਤਰਨਾਕ ਕੋਰੋਨਾਵਾਇਰਸ ਹੋ ਗਿਆ ਹੈ। ਫਿਰ ਡਾਕਟਰਾਂ ਦੀ ਦੇਖਭਾਲ ਵਿਚ ਉਹਨਾਂ ਨੇ ਜਾਨਲੇਵਾ ਕੋਰੋਨਾਵਾਇਰਸ ਨੂੰ ਹਰਾਇਆ। 

PunjabKesari

ਇਸੇ ਹਫਤੇ ਕੌਨੀ ਟਿਚੇਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਦੌਰਾਨ ਹਸਪਤਾਲ ਦੇ ਸਟਾਫ ਨੇ ਟਿਚੇਨ ਲਈ ਤਾੜੀਆਂ ਮਾਰੀਆਂ। ਟਿਚੇਨ ਨੇ ਕਿਹਾ,''ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਕੋਰੋਨਾਵਾਇਰਸ ਨੂੰ ਹਰਾ ਦਿੱਤਾ। ਹੁਣ ਮੈਂ ਆਪਣੇ ਪਰਿਵਾਰ ਦੇ ਲੋਕਾਂ ਦੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਹਾਂ।'' ਟਿਚੇਨ ਦੀ ਦੇਖਭਾਲ ਕਰਨ ਵਾਲੀ ਸਿਸਟਰ ਕੇਲੀ ਸਮਿਥ ਦਾ ਕਹਿਣਾ ਹੈ ਕਿ ਉਹਨਾਂ ਨੂੰ ਠੀਕ ਹੁੰਦੇ ਦੇਖਣਾ ਸ਼ਾਨਦਾਰ ਰਿਹਾ ਹੈ। ਉਹ ਅਦਭੁੱਤ ਹਨ।ਅਸੀਂ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਵੇਂਕਿ ਹੁਣ ਉਹ ਕੋਰੋਨਾਵਾਇਰਸ ਦੇ ਖਤਰੇ ਤੋਂ ਪੂਰੀ ਤਰ੍ਹਾਂ ਬਾਹਰ ਹਨ। 

PunjabKesari

ਟਿਚੇਨ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ 100 ਸਾਲ ਦੀ ਉਮਰ ਨੂੰ ਪਾਰ ਕਰਨ ਦੇ ਬਾਅਦ ਵੀ ਉਹ ਬਹੁਤ ਚੁਸਤ ਰਹਿੰਦੀ ਹੈ। ਉਹਨਾਂ ਨੂੰ ਡਾਂਸ ਕਰਨਾ ਅਤੇ ਗੋਲਫ ਖੇਡਣਾ ਕਾਫੀ ਪਸੰਦ ਹੈ। ਪਿਛਲੇ ਸਾਲ ਦਸੰਬਰ ਵਿਚ ਉਹਨਾਂ ਦੇ ਲੱਕ ਦਾ ਆਪਰੇਸ਼ਨ ਹੋਇਆ ਸੀ ਅਤੇ ਸਿਰਫ 30 ਦਿਨਾਂ ਦੇ ਅੰਦਰ ਉਹ ਦੁਬਾਰਾ ਤੁਰਨ-ਫਿਰਨ ਲੱਗੀ ਸੀ। ਟਿਚੇਨ ਦੀ ਪੋਤੀ ਐਲੇਕਸ ਜੋਨਸ ਨੇ ਕਿਹਾ ਕਿ ਇਹ 5 ਬੱਚਿਆਂ ਦੀ ਦਾਦੀ ਅਤੇ 8 ਬੱਚਿਆਂ ਦੀ ਪੜਦਾਦੀ ਹੈ। ਇਹਨਾਂ ਨੇ ਅਸਲ ਵਿਚ ਇਕ ਬਹੁਤ ਹੀ ਕਿਰਿਆਸ਼ੀਲ ਜ਼ਿੰਦਗੀ ਗੁਜਾਰੀ ਹੈ।ਉਹਨਾਂ ਨੇ ਵੀ ਦਾਦੀ ਦੇ ਸ਼ੌਂਕ ਦੇ ਬਾਰੇ ਵਿਚ ਦੱਸਿਆ। ਉਹਨਾਂ ਨੇ ਦੱਸਿਆ ਕਿ ਦਾਦੀ ਨੂੰ ਸਾਈਕਲ ਚਲਾਉਣਾ ਕਾਫੀ ਪਸੰਦ ਸੀ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੀ ਪੀ.ਐੱਮ ਨੇ ਲੋਕਾਂ ਦੀ ਮਦਦ ਲਈ ਕਟਵਾਈ 20 ਫੀਸਦੀ ਤਨਖਾਹ

ਇੱਥੇ ਦੱਸ ਦਈਏ ਕਿ ਹਾਲ ਹੀ ਦੇ ਦਿਨਾਂ ਵਿਚ ਬ੍ਰਿਟੇਨ ਵਿਚ ਕੋਰੋਨਾਵਾਇਰਸ ਨਾਲ ਵੱਡੀ ਉਮਰ ਦੇ ਮਰੀਜ਼ਾਂ ਦੇ ਠੀਕ ਹੋਣ ਦੇ ਕਈ ਮਾਮਲੇ  ਸਾਹਮਣੇ ਆਏ ਹਨ। ਪਿਛਲੇ ਹਫਤੇ ਵੀ ਇਕ ਅਜਿਹੇ ਹੀ ਬਜ਼ੁਰਗ ਨੇ ਕੋਰੋਨਾਵਾਇਰਸ ਨੂੰ ਮਾਤ ਦਿੱਤੀ ਜਿਹਨਾਂ ਦੀ ਉਮਰ 101 ਸਾਲ ਹੈ। ਗੌਰਤਲਬ ਹੈ ਕਿ ਬ੍ਰਿਟੇਨ ਵਿਚ ਕੋਰੋਨਾਵਾਇਰਸ ਦਾ ਮਾਮਲਾ 1 ਲੱਖ ਦੇ ਕਰੀਬ ਪਹੁੰਚਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਇੱਥੇ ਕੁੱਲ ਇਨਫੈਕਟਿਡ ਮਾਮਲਿਆਂ ਦੀ ਗਿਣਤੀ 99 ਹਜ਼ਾਰ ਦੇ ਪਾਰ ਪਹੁੰਚ ਚੁੱਕੀ ਹੈ ਜਦਕਿ 12 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।ਉੱਧਰ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਕੋਰੋਨਾ ਟ੍ਰੈਕਰ ਦੇ ਮੁਤਾਬਕ ਇਸ ਮਹਾਮਾਰੀ ਨਾਲ ਕੁੱਲ ਇਨਫੈਕਟਿਡ ਲੋਕਾਂ ਦੀ ਗਿਣਤੀ 20 ਲੱਖ ਦੇ ਪਾਰ ਹੋ ਗਈ ਹੈ। ਜਦਕਿ 1 ਲੱਖ 36 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਸਪੇਨ : ਲਾਕਡਾਊਨ ਦੌਰਾਨ ਪਰੇਸ਼ਾਨ ਹੋਈ ਮਹਿਲਾ, ਨਿਊਡ ਹੋ ਕੇ ਕੀਤਾ ਹੰਗਾਮਾ (ਤਸਵੀਰਾਂ)


Vandana

Content Editor

Related News