ਬਰਤਾਨੀਆ ''ਚ 746 ਸ਼ੱਕੀ ਮੁਜ਼ਰਮ ਗ੍ਰਿਫ਼ਤਾਰ, 54 ਮਿਲੀਅਨ ਪੌਂਡ ਰਾਸ਼ੀ ਜ਼ਬਤ

Friday, Jul 03, 2020 - 05:41 PM (IST)

ਬਰਤਾਨੀਆ ''ਚ 746 ਸ਼ੱਕੀ ਮੁਜ਼ਰਮ ਗ੍ਰਿਫ਼ਤਾਰ, 54 ਮਿਲੀਅਨ ਪੌਂਡ ਰਾਸ਼ੀ ਜ਼ਬਤ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਦੇਸ਼ ਦੀ ਰਾਜਧਾਨੀ, ਦੇਸ਼ ਦਾ ਦਿਲ ਮੰਡਨ ਜਿੰਨਾ ਦਿੱਖ ਪੱਖੋਂ ਖ਼ੂਬਸੂਰਤ ਹੈ, ਪਰਦੇ ਪਿਲਾ ਚਿਹਰਾ ਓਨਾ ਹੀ ਵਧੇਰੇ ਕਰੂਪ ਹੈ। ਆਏ ਦਿਨ ਹੁੰਦੀਆਂ ਘਟਨਾਵਾਂ ਤੇ ਨਸ਼ਾਖੋਰੀ ਲੰਡਨ ਦੀ ਖ਼ੂਬਸੂਰਤੀ ਦੇ ਮੱਥੇ 'ਤੇ ਕਲੰਕ ਵਾਂਗ ਹਨ। ਲੰਡਨ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਪਿਛਲੇ ਤਿੰਨ ਮਹੀਨੇ ਦੇ ਅਰਸੇ ਦੌਰਾਨ ਜਿੱਥੇ ਉਹਨਾਂ ਨੇ ਕਤਲੋਗਾਰਤ ਦੀਆਂ ਘਟਨਾਵਾਂ ਨੂੰ ਅਸਫ਼ਲ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਹੇ ਉੱਥੇ ਲੰਡਨ ਵਿਚ ਅਪਰਾਧੀਆਂ ਕੋਲੋਂ 13 ਮਿਲੀਅਨ ਪੌਂਡ ਨਕਦ ਰਾਸ਼ੀ ਵੀ ਬਰਾਮਦ ਕੀਤੀ ਹੈ। 

ਲੰਡਨ ਵਿੱਚ ਮੈਟਰੋਪੁਲਿਟਨ ਪੁਲਿਸ ਵੱਲੋਂ ਨੈਸ਼ਨਲ ਕ੍ਰਾਈਮ ਏਜੰਸੀ ਨਾਲ ਰਲਵੀਂ ਕਾਰਵਾਈ ਦੌਰਾਨ 171 ਖ਼ਤਰਨਾਕ ਅਪਰਾਧੀ ਫੜ੍ਹੇ ਗਏ ਹਨ। ਦੇਸ਼ ਤੇ ਯੂਰਪ ਭਰ ਦੀ ਕਾਰਵਾਈ ਦੌਰਾਨ 746 ਅਪਰਾਧੀ ਦਬੋਚੇ ਹਨ। ਯੂਰਪ ਭਰ ਵਿੱਚ ਆਪਰੇਸ਼ਨ ਦੌਰਾਨ 80 ਮਿਲੀਅਨ ਪੌਂਡ ਮੁੱਲ ਦੇ ਨਸ਼ੇ, 77 ਮਾਰੂ ਹਥਿਆਰ ਤੇ 54 ਮਿਲੀਅਨ ਪੌਂਡ ਨਕਦੀ ਜ਼ਬਤ ਕੀਤੀ ਹੈ। ਅੰਤਰਰਾਸ਼ਟਰੀ ਪੱਧਰ ਦੀ ਕਾਰਵਾਈ ਵਿੱਚ ਵੱਖ-ਵੱਖ ਏਜੰਸੀਆਂ ਦੇ ਹਜਾਰਾਂ ਅਫ਼ਸਰਾਂ ਨੇ ਕੰਮ ਕੀਤਾ। ਇਹ ਕਾਰਵਾਈ ਅਪ੍ਰੈਲ ਮਹੀਨੇ ਤੋਂ ਸ਼ੁਰੂ ਕੀਤੀ ਗਈ ਸੀ। 

ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਕੋਰੋਨਾਵਾਇਰਸ ਦੇ ਨਵੇ ਰੂਪ ਦੇ ਤੇਜ਼ੀ ਨਾਲ ਫੈਲਣ ਦੀ ਪੁਸ਼ਟੀ

ਨੈਸ਼ਨਲ ਕ੍ਰਾਈਮ ਏਜੰਸੀ ਦੀ ਜਾਂਚ ਟੀਮ ਡਾਇਰੈਕਟਰ ਨਿੱਕੀ ਹਾਲੈਂਡ ਦਾ ਕਹਿਣਾ ਹੈ ਕਿ ਫੜ੍ਹੇ ਗਏ 746 ਅਪਰਾਧੀਆਂ ਕੋਲੋਂ 54 ਮਿਲੀਅਨ ਪੌਂਡ ਨਕਦੀ, 55 ਸਪੋਰਟਸ ਕਾਰਾਂ, 73 ਲਗਜ਼ਰੀ ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਲੰਡਨ ਪੁਲਿਸ ਵੱਲੋਂ 38 ਵੱਖ-ਵੱਖ ਜਾਂਚ ਟੀਮਾਂ ਬਣਾ ਕੇ 171 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੇਸ਼ ਭਰ ਦੀਆਂ ਗਲੀਆਂ 'ਚ ਵਿਕਣ ਜਾਣ ਲਈ ਤਿਆਰ 2 ਟਨ ਤੋਂ ਵਧੇਰੇ ਕਲਾਸ ਏ ਤੇ ਕਲਾਸ ਬੀ ਨਸ਼ਾ ਵੀ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 28 ਮਿਲੀਅਨ ਘਾਤਕ ਨਸ਼ੇ ਵਾਲੀਆਂ ਗੋਲੀਆਂ ਵੀ ਫੜ੍ਹੀਆਂ ਗਈਆਂ ਹਨ, ਜਿਹਨਾਂ ਦੀ ਵਜ੍ਹਾ ਕਰਕੇ ਸਕਾਟਲੈਂਡ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਹਨ।


author

Vandana

Content Editor

Related News