ਬ੍ਰਿਟੇਨ ਦੇ ਮੇਥਡਿਸਟ ਚਰਚ ਨੇ ਸਮਲਿੰਗੀ ਵਿਆਹ ਨੂੰ ਦਿੱਤੀ ਇਜਾਜ਼ਤ

Thursday, Jul 01, 2021 - 04:17 PM (IST)

ਲੰਡਨ (ਭਾਸ਼ਾ): ਬ੍ਰਿਟੇਨ ਦੇ ਮੇਥਡਿਸਟ ਚਰਚ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਸਮਲਿੰਗੀ ਜੋੜੇ ਨੂੰ ਉਹਨਾਂ ਦੇ ਕੰਪਲੈਕਸ ਵਿਚ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਮੇਥਡਿਸਟ ਕਾਨਫਰੰਸ ਵਿਚ ਇਸ ਵਿਸ਼ੇ 'ਤੇ ਚਰਚਾ ਮਗਰੋਂ ਸਮਲਿੰਗੀ ਵਿਆਹ ਨੂੰ ਇਜਾਜ਼ਤ ਦੇਣ ਦੇ ਪ੍ਰਸਤਾਵ ਨੂੰ 46 ਦੀ ਬਜਾਏ 254 ਵੋਟਾਂ ਨਾਲ ਪਾਸ ਕੀਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਯੂਕੇ: ਸਰਕਾਰ ਨੂੰ ਕੋਵਿਡ-19 ਲੱਛਣਾਂ ਦੀ ਅਧਿਕਾਰਤ ਸੂਚੀ ਵਧਾਉਣ ਦੀ ਅਪੀਲ 

ਮੇਥਡਿਸਟ ਚਰਚ ਨੇ ਕਿਹਾ ਕਿ ਜਿਹੜੇ ਇੰਚਾਰਜਾਂ ਨੇ ਦੋਸ਼ਾਂ ਦਾ ਵਿਰੋਧ ਕੀਤਾ ਉਹਨਾਂ ਨੂੰ ਸਮਲਿੰਗੀ ਵਿਆਹ ਕਰਾਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਇਸ ਚਰਚ ਦੇ 1,64,000 ਮੈਂਬਰ ਹਨ ਅਤੇ ਬ੍ਰਿਟੇਨ ਵਿਚ ਈਸਾਈ ਚਰਚਾਂ ਦੀ ਇਹ ਚੌਥੀ ਵੱਡੀ ਸੰਸਥਾ ਹੈ। ਚਰਚ ਆਫ ਇੰਗਲੈਂਡ ਅਤੇ ਰੋਮਨ ਕੈਥੋਲਿਕ ਚਰਚ ਵਿਚ ਸਮਲਿੰਗੀ ਵਿਆਹ ਦੀ ਇਜਾਜ਼ਤ ਨਹੀਂ ਹੈ ਪਰ 'ਕਵੇਕਰਸ ਇਨ ਬ੍ਰਿਟੇਨ' ਜਿਹੀਆਂ ਛੋਟੀਆਂ ਧਾਰਮਿਕ ਸੰਸਥਾਵਾਂ ਇਸ ਪ੍ਰਥਾ ਦਾ ਸਮਰਥਨ ਕਰਦੀਆਂ ਹਨ।


Vandana

Content Editor

Related News