ਭਾਰਤੀ ਵੋਟਰਾਂ ਨੂੰ ਮਨਾਉਣ ਦੀ ਕੋਸ਼ਿਸ਼ ''ਚ ਲੱਗੀ ਬ੍ਰਿਟੇਨ ਦੀ ਲੇਬਰ ਪਾਰਟੀ

11/13/2019 2:46:56 PM

ਲੰਡਨ— ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਨੇ ਕਸ਼ਮੀਰ ਮੁੱਦੇ 'ਤੇ ਨਾਰਾਜ਼ ਚੱਲ ਰਹੇ ਭਾਰਤੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੇ ਚੇਅਰਮੈਨ ਨੇ ਮੰਗਲਵਾਰ ਨੂੰ ਕਸ਼ਮੀਰ ਮਾਮਲੇ 'ਚ ਭਾਰਤ ਤੇ ਪਾਕਿਸਤਾਨ ਦਾ ਦੋ-ਪੱਖੀ ਮਾਮਲਾ ਦੱਸਿਆ। ਦੱਸ ਦਈਏ ਕਿ ਕਸ਼ਮੀਰ ਮੁੱਦੇ 'ਤੇ ਲੇਬਰ ਪਾਰਟੀ ਦੇ ਸਟੈਂਡ ਨੂੰ ਦੇਖਦੇ ਹੋਏ 12 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ 'ਚ ਭਾਰਤੀਆਂ ਨੂੰ ਉਨ੍ਹਾਂ ਦੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ। ਕਸ਼ਮੀਰ ਮੁੱਦੇ 'ਤੇ ਲੇਬਰ ਪਾਰਟੀ ਵਲੋਂ ਅਪਣਾਏ ਗਏ ਰੁਖ ਤੋਂ ਬਾਅਦ ਉਸ ਦੇ ਭਾਰਤ ਦੇ ਨਾਲ ਸਬੰਧ ਬਹੁਤ ਖਰਾਬ ਹੋ ਗਏ ਹਨ।

ਅਸਲ 'ਚ ਪਾਰਟੀ ਨੇ ਬੀਤੇ 25 ਸਤੰਬਰ ਨੂੰ ਆਪਣੇ ਸਾਲਾਨਾ ਸਮਾਗਮ 'ਚ ਕਸ਼ਮੀਰ 'ਤੇ ਇਕ ਪ੍ਰਸਤਾਵ ਪਾਸ ਕੀਤਾ ਸੀ। ਇਸ 'ਚ ਕਸ਼ਮੀਰ ਘਾਟੀ 'ਚ ਵੱਡੇ ਪੈਮਾਨੇ 'ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਦੋਸ਼ ਲਾਇਆ ਗਿਆ ਸੀ। ਪਾਰਟੀ ਦੇ ਇਕ ਕਦਮ ਤੋਂ ਬਾਅਦ ਉਸ 'ਤੇ ਭਾਰਤ ਵਿਰੋਧੀ ਹੋਣ ਦਾ ਦੋਸ਼ ਲਾਇਆ ਗਿਆ ਸੀ। ਪਾਰਟੀ ਨੂੰ ਚੰਦਾ ਦੇਣ ਵਾਲੇ ਇਕ ਵੱਡੇ ਭਾਰਤੀ ਨੇਤਾ ਦੀ ਨਿੰਦਾ ਤੋਂ ਬਾਅਦ ਹੁਣ ਲੇਬਰ ਪਾਰਟੀ ਨੇ ਆਪਣੇ ਸਾਲਾਨਾ ਸਮਾਗਮ 'ਚ ਪਾਸ ਪ੍ਰਸਤਾਵ ਤੋਂ ਦੂਰੀ ਬਣਾ ਲਈ ਹੈ। ਭਾਰਤੀਆਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਲੇਬਰ ਪਾਰਟੀ ਦੇ ਪ੍ਰਧਾਨ ਈਆਨ ਲਾਵਰੀ ਖੁਦ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਪਾਰਟੀ ਕਸ਼ਮੀਰ ਨੂੰ ਲੈ ਕੇ ਭਾਰਤੀਆਂ ਦੀਆਂ ਭਾਵਨਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਪਾਸ ਪ੍ਰਸਤਾਵ 'ਚ ਵਰਤੀ ਗਈ ਭਾਸ਼ਾ ਨਾਲ ਭਾਰਤੀ ਭਾਈਚਾਰੇ ਤੇ ਭਾਰਤ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ, ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦਾ ਦੁਵੱਲਾ ਮਸਲਾ ਹੈ, ਜਿਸ ਦਾ ਸ਼ਾਂਤੀਪੂਰਨ ਹੱਲ ਲੱਭਿਆ ਜਾਣਾ ਚਾਹੀਦਾ ਹੈ।


Baljit Singh

Content Editor

Related News