ਬ੍ਰਿਟੇਨ ਦਾ ਭਾਰਤੀ ਔਰਤਾਂ ਨੂੰ ਇਕ ਦਿਨ ਲਈ ਹਾਈ ਕਮਿਸ਼ਨਰ ਬਣਨ ਦਾ ਸੱਦਾ
Saturday, Aug 24, 2024 - 10:38 AM (IST)
ਕੋਚੀ (ਭਾਸ਼ਾ) - ਅੰਤਰਰਾਸ਼ਟਰੀ ਬਾਲਿਕਾ ਦਿਵਸ ਦੇ ਪਿਛੋਕੜ ਵਿਚ ਬ੍ਰਿਟਿਸ਼ ਹਾਈ ਕਮਿਸ਼ਨ ਨੇ 18 ਤੋਂ 23 ਸਾਲ ਦੀ ਉਮਰ ਦੀਆਂ ਭਾਰਤੀ ਔਰਤਾਂ ਨੂੰ ਇਕ ਦਿਨ ਲਈ ਬ੍ਰਿਟੇਨ ਦੇ ਚੋਟੀ ਦੇ ਡਿਪਲੋਮੈਟਾਂ ਵਿਚੋਂ ਇਕ ਬਣਨ ਦਾ ਮੌਕਾ ਪ੍ਰਦਾਨ ਕੀਤਾ ਹੈ।
ਬ੍ਰਿਟਿਸ਼ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ‘ਹਾਈ ਕਮਿਸ਼ਨਰ ਫਾਰ ਏ ਡੇ’ (ਇਕ ਦਿਨ ਲਈ ਹਾਈ ਕਮਿਸ਼ਨਰ) ਮੁਕਾਬਲਾ ਭਾਰਤ ਦੀਆਂ ਪ੍ਰਤਿਭਾਸ਼ਾਲੀ ਨੌਜਵਾਨ ਔਰਤਾਂ ਨੂੰ ਗਲੋਬਲ ਪਲੇਟਫਾਰਮ ’ਤੇ ਆਪਣੀ ਤਾਕਤ ਅਤੇ ਲੀਡਰਸ਼ਿਪ ਸਮਰੱਥਾ ਦਿਖਾਉਣ ਦਾ ਇਕ ਜ਼ਰੀਆ ਹੈ।
ਇਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਵਿਚ ਭਾਗ ਲੈਣ ਲਈ ਬਿਨੈਕਾਰਾਂ ਨੂੰ ਇਕ ਮਿੰਟ ਦਾ ਵੀਡੀਓ ਪੇਸ਼ ਕਰਨਾ ਹੋਵੇਗਾ, ਜਿਸ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੋਵੇ : ਬ੍ਰਿਟੇਨ ਅਤੇ ਭਾਰਤ ਭਵਿੱਖ ਦੀਆਂ ਪੀੜ੍ਹੀਆਂ ਨੂੰ ਲਾਭ ਪਹੁੰਚਾਉਣ ਲਈ ਤਕਨਾਲੋਜੀ ’ਤੇ ਕਿਸ ਤਰ੍ਹਾਂ ਸਹਿਯੋਗ ਕਰ ਸਕਦੇ ਹਨ।
ਇਸ ਵਿਚ ਕਿਹਾ ਗਿਆ ਹੈ ਕਿ ਮੁਕਾਬਲੇਬਾਜ਼ਾਂ ਨੂੰ ਆਪਣਾ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਜਾਂ ਲਿੰਕਡਇਨ ’ਤੇ ‘ਯੂ. ਕੇ. ਇਨ ਇੰਡੀਆ’ ਨੂੰ ਟੈਗ ਕਰਦੇ ਹੋਏ ਅਤੇ ਹੈਸ਼ਟੈਗ ‘ਡੇਅ ਆਫ਼ ਦਿ ਗਰਲ’ ਦੀ ਵਰਤੋਂ ਕਰਦੇ ਹੋਏ ਆਪਣੀ ਵੀਡੀਓ ਸਾਂਝੀ ਕਰਨੀ ਚਾਹੀਦੀ ਹੈ।