ਬ੍ਰਿਟੇਨ ਦੇ ਬੱਚਿਆਂ ਦੀ ਜਨਰਲ ਨਾਲੇਜ ਜ਼ੀਰੋ, ਕਿਹਾ-ਗਊ ਦਿੰਦੀ ਹੈ ਆਂਡਾ, ਪਨੀਰ ਦਰਖਤ ’ਤੇ ਉਗਦੈ

05/10/2020 6:35:54 PM

ਲੰਡਨ(ਇੰਟ.): ਕਿਸੇ ਵੀ ਵਿਦਿਆਰਥੀ ਦੀ ਸਫਲਤਾ ’ਚ ਜਨਰਲ ਨਾਲੇਜ ਦਾ ਅਹਿਮ ਯੋਗਦਾਨ ਹੁੰਦਾ ਹੈ, ਪਰ ਹਰ ਚੀਜ਼ ਲਈ ਇੰਟਰਨੈੱਟ ’ਤੇ ਨਿਰਭਰ ਰਹਿਣ ਵਾਲੇ ਅੱਜਕਲ ਦੇ ਬੱਚਿਆਂ ਦਾ ਜਨਰਲ ਨਾਲੇਜ ਤਕਰੀਬਨ ਸਿਫਰ ਹੁੰਦਾ ਜਾ ਰਿਹਾ ਹੈ। ਕੁਝ ਅਜਿਹਾ ਹੀ ਖੁਲਾਸਾ ਹੋਇਆ ਹੈ ਬ੍ਰਿਟੇਨ ’ਚ ਹੋਏ ਸਰਵੇ ’ਚ। ਪਾਇਆ ਗਿਆ ਹੈ ਕਿ ਬ੍ਰਿਟੇਨ ਦੇ ਵਿਦਿਆਰਥੀਆਂ ਦਾ ਜਨਰਲ ਨਾਲੇਜ ਬਹੁਤ ਕਮਜ਼ੋਰ ਹੈ, ਜਿਨ੍ਹਾਂ ਨੂੰ ਲਗਦਾ ਹੈ ਕਿ ਆਂਡਾ ਗਊ ਦਿੰਦੀ ਹੈ।

ਇਹ ਸਰਵੇ ਬ੍ਰਿਟੇਨ ’ਚ 6 ਤੋਂ 11 ਸਾਲ ਦੇ ਬੱਚਿਆਂ ਦੇ ਵਿਚਾਲੇ ਕਰਵਾਇਆ ਗਿਆ ਜਿਸਦਾ ਨਤੀਜਾ ਬਹੁਤ ਹੀ ਚਿੰਤਾਜਨਕ ਹੈ। ਇਸ ਸਬੰਧੀ ਬ੍ਰਿਟੇਨ ਦੇ ਵਿਦਿਆਰਥੀਆਂ ਦੀ ਜਨਰਲ ਨਾਲੇਜ ’ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਗਿਆਨ ਦਾ ਪੱਧਰ ਇੰਨਾ ਕਮਜ਼ੋਰ ਹੈ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕੀ ਆਂਡਾ ਕਿਥੋਂ ਆਉਂਦਾ ਹੈ। ਉਨ੍ਹਾਂ ਨੂੰ ਆਪਣੇ ਅਧਿਆਪਕ, ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਕਿਸੇ ਤੋਂ ਵੀ ਇਸ ਤਰ੍ਹਾਂ ਦਾ ਗਿਆਨ ਨਹੀਂ ਮਿਲਿਆ।

ਬ੍ਰਿਟੇਨ ’ਚ ਸਰਵੇ ਦੌਰਾਨ ਜੋ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆ ਰੇਹ ਹਨ, ਉਸ ਸਬੰਧੀ ਮਾਹਿਰਾਂ ਦਾ ਮੰਨਣਾ ਹੈ ਕਿ ਬ੍ਰਿਟੇਨ ਦੇ ਵਿਦਿਆਰਥੀਆਂ ਦੀ ਜਾਣਕਾਰੀ ਬਹੁਤ ਘੱਟ ਹੈ ਭਾਵੇਂ ਉਹ ਕੋਈ ਖਾਸ ਦਿਨ ਦੀ ਹੋਵੇ ਜਾਂ ਫਿਰ ਜਨਰਲ ਨਾਲੇਜ ਦੀ। ਸਰਵੇ ’ਚ ਦੇਖਿਆ ਗਿਆ ਕਿ 10 ਵਿਚੋਂ 3 ਵਿਦਿਆਰਥੀਆਂ ਨੂੰ ਟੂਨਾ ਮੱਛੀ ਬਾਰੇ ਨਹੀਂ ਪਤਾ। ਬੱਚਿਆਂ ਨੂੰ ਲਗਦਾ ਹੈ ਕਿ ਪਨੀਰ ਦਰਖਤ ’ਤੇ ਉਗਦਾ ਹੈ। ਅੱਜੇ ਤੋਂ ਠੀਕ 2 ਸਾਲ ਪਹਿਲਾਂ ਬ੍ਰਿਟੇਨ ਦੀ ਨਿਊਟ੍ਰੀਸ਼ਨ ਫਾਉਂਡੇਸ਼ਨ ਨੇ ਅਜਿਹਾ ਹੀ ਸਰਵੇ ਕਰਵਾਇਆ ਸੀ ਜਿਸ ਵਿਚ ਵਿਦਿਆਰਥੀਆਂ ਨੂੰ ਲਗਦਾ ਸੀ ਕਿ ਟਮਾਟਰ ਜ਼ਮੀਨ ਦੇ ਹੇਠਾਂ ਉਗਦੇ ਹਨ। ਇਹ ਸਰਵੇ 27500 ਬੱਚਿਆਂ ਦਰਮਿਆਨ ਹੋਇਆ ਸੀ।


Baljit Singh

Content Editor

Related News