ਯੂ.ਕੇ ਅਜੇ ਯੂਰਪੀਅਨ ਦੇਸ਼ਾਂ ਦੀਆਂ ਸਰਹੱਦਾਂ ''ਤੇ ਨਹੀਂ ਕਰੇਗਾ ਸਖ਼ਤੀ

Saturday, Jun 13, 2020 - 05:28 PM (IST)

ਯੂ.ਕੇ ਅਜੇ ਯੂਰਪੀਅਨ ਦੇਸ਼ਾਂ ਦੀਆਂ ਸਰਹੱਦਾਂ ''ਤੇ ਨਹੀਂ ਕਰੇਗਾ ਸਖ਼ਤੀ

ਲੰਡਨ (ਸਮਰਾ): ਕੋਰੋਨਾਵਾਇਰਸ ਨੇ ਯੂ.ਕੇ. ਦੇ ਯੂਰਪੀਅਨ ਸੰਘ ਤੋਂ ਤੋੜ ਵਿਛੋੜੇ ਦੀ ਪ੍ਰਕਿਰਿਆ ਨੂੰ ਵੀ ਪ੍ਰਭਾਵਿਤ ਕੀਤਾ ਹੈ | ਇਸ ਸਾਲ ਦੇ ਅਖੀਰ ਤੱਕ ਯੂਰਪੀ ਸੰਘ ਤੋਂ ਮੁਕੰਮਲ ਤੌਰ 'ਤੇ ਵੱਖ ਹੋਣ ਦੀ ਪ੍ਰਕਿਰਿਆ ਚੱਲ ਰਹੀ ਹੈ। ਯੂ.ਕੇ. ਨੇ ਕਿਹਾ ਸੀ ਕਿ ਈ.ਯੂ. ਤੋਂ ਆਉਣ ਵਾਲੇ ਸਾਮਾਨ 'ਤੇ ਜਨਵਰੀ ਵਿਚ ਨਵੇਂ ਨਿਯਮ ਲਾਗੂ ਹੋਣਗੇ ਪਰ ਹੁਣ ਮੰਤਰੀਆਂ ਨੇ ਕਿਹਾ ਹੈ ਕਿ ਸਰਹੱਦਾਂ 'ਤੇ ਸਖ਼ਤੀ ਕਰਨ ਅਤੇ ਸਬੰਧਿਤ ਕੰਪਨੀਆਂ ਨੂੰ ਹੁਣ ਜੁਲਾਈ 2021 ਤੱਕ ਦਾ ਸਮਾਂ ਦੇਣ, ਕਸਟਮ ਫਾਰਮ ਅਤੇ ਫੀਸਾਂ ਮੁਲਤਵੀ ਕਰਨ ਲਈ ਸਹਿਮਤੀ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਪਹਿਲੀ ਵਾਰ ਹਜ ਯਾਤਰਾ ਕੀਤੀ ਰੱਦ

ਯੂ.ਕੇ. ਵਲੋਂ ਪ੍ਰੀਵਰਤਨ (ਅਦਲਾ-ਬਦਲੀ) ਦੀ ਮਿਆਦ ਵਿਚ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਯੂ.ਕੇ. ਨੇ ਯੂਰਪੀ ਸੰਘ ਨੂੰ ਜਨਵਰੀ ਵਿਚ ਛੱਡ ਦਿੱਤਾ ਸੀ ਪਰ ਲੈਣ-ਦੇਣ ਦੀ ਹੋਰ ਪ੍ਰਕਿਰਿਆ ਲਈ ਗੱਲਬਾਤ ਇਸ ਸਾਲ ਦੇ ਅਖੀਰ ਤੱਕ ਚੱਲੇਗੀ। ਇਹ ਗੱਲਬਾਤ ਵਾਪਰਕ ਨਿਯਮ, ਇਕ ਬਾਜ਼ਾਰ ਅਤੇ ਕਸਟਮ ਯੂਨੀਅਨ 'ਤੇ ਮੁੱਖ ਤੌਰ 'ਤੇ ਕੇਂਦਰਿਤ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਚੋਰੀ ਕੀਤੀਆਂ ਸੈਂਕੜੇ ਬਿੱਲੀਆਂ ਬਰਾਮਦ, ਤਸਵੀਰਾਂ ਕਰ ਦੇਣਗੀਆਂ ਭਾਵੁਕ 


author

Vandana

Content Editor

Related News