ਬਰਤਾਨੀਆ ਦੇ ਚਿਲਡਰਨ ਹੋਮ ''ਚ ਬੱਚਿਆਂ ਨਾਲ ਕੁਕਰਮਾਂ ਤੇ ਜ਼ਾਲਮਾਨਾ ਵਤੀਰੇ ਦੇ ਪਾਜ਼ ਲੱਗੇ ਖੁੱਲ੍ਹਣ

07/10/2020 1:52:39 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇਤਿਹਾਸ ਦੀਆਂ ਪਰਤਾਂ ਫਰੋਲੀਆਂ ਜਾਂਦੀਆਂ ਹਨ ਤਾਂ ਸੱਭਿਅਕ ਸਮਾਜ ਦਾ ਕਰੂਪ ਚਿਹਰਾ ਵੀ ਸਾਹਮਣੇ ਆਉਂਦਾ ਹੈ। ਲੰਡਨ ਦੀ ਕਰਾਇਡਨ ਕੌਂਸਲ ਅਧੀਨ ਪੈਂਦੇ ਸ਼ਰਲੀ ਓਕਸ ਦੇ ਬੱਚਿਆਂ ਦੀ ਸਾਂਭ ਸੰਭਾਲ ਵਾਲੇ ਘਰ ਵਿੱਚ 1930 ਤੋਂ 1970 ਤੱਕ ਬੱਚਿਆਂ ਦੇ ਹੁੰਦੇ ਰਹੇ ਜਿਣਸੀ ਸੋਸ਼ਣ ਦਾ ਮੁੱਦਾ ਗਰਮਾਇਆ ਹੈ। ਛਾਣਬੀਣ ਦੌਰਾਨ ਸਾਹਮਣੇ ਆਇਆ ਹੈ ਕਿ ਕਰਾਈਡਨ ਦੇ ਸ਼ਾਰਲੀ ਓਕਸ ਬੱਚਿਆਂ ਦੇ ਘਰ ਵਿੱਚ ਵਸਨੀਕਾਂ ਦੁਆਰਾ ਇੱਕ ਕੁੜੀ ਨਾਲ 500 ਵਾਰ ਬਲਾਤਕਾਰ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਲੇਬਨਾਨ 'ਚ ਭਾਰਤੀ ਬਟਾਲੀਅਨ ਨੇ ਜਿੱਤਿਆ ਵਾਤਾਵਰਣ ਪੁਰਸਕਾਰ

ਇਸ ਬੇਰਹਿਮੀ ਦਾ ਸ਼ਿਕਾਰ 3 ਸਾਲ ਉਮਰ ਤੱਕ ਦੀਆਂ ਬਾਲੜੀਆਂ ਵੀ ਸਨ।ਇਹ ਘਰ, ਕ੍ਰਾਈਡਨ ਵਿੱਚ ਸਥਿਤ ਲਾਂਬੈਥ ਕੌਂਸਲ ਦੁਆਰਾ ਚਲਾਇਆ ਜਾਂਦਾ ਸੀ, ਜਿਥੇ ਵਸਨੀਕਾਂ ਨੂੰ ਜਿਨਸੀ ਅਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਇਸ ਬਾਰੇ ਬੱਚਿਆਂ ਦੀ ਜਿਨਸੀ ਸ਼ੋਸ਼ਣ (ਆਈ ਆਈ ਸੀ ਐਸ ਏ) ਰਾਹੀਂ ਹੋਈ ਸੁਤੰਤਰ ਜਾਂਚ ਨੇ ਪਤਾ ਲਗਾਇਆ ਹੈ। ਇੱਕ ਪੀੜਤਾ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਘਰ ਵਿੱਚ ਰਹਿੰਦੇ ਵੱਡੇ ਮੁੰਡਿਆਂ ਤੋਂ ਇਲਾਵਾ ਇੱਕ ਅਧਿਆਪਕ ਵੱਲੋਂ ਵੀ ਉਸ ਨਾਲ ਕੁਕਰਮ ਕੀਤਾ ਗਿਆ ਸੀ। ਇਸ ਸੁਣਵਾਈ ਦੌਰਾਨ ਉਹਨਾਂ ਪੀੜਤਾਂ ਨੇ ਆਪਣਾ ਦੁੱਖ ਸੁਣਾਇਆ ਜਿਨ੍ਹਾਂ ਨੇ 1930 ਅਤੇ 1970 ਦੇ ਦਰਮਿਆਨ ਕੌਂਸਲ ਦੀ ਦੇਖਭਾਲ ਵਿੱਚ ਰਹਿੰਦਿਆਂ ਨਰਕ ਵਰਗਾ ਅਨੁਭਵ ਕੀਤਾ ਸੀ।


Vandana

Content Editor

Related News