ਬ੍ਰਿਟਿਸ਼ ਪੀ.ਐੱਮ. ਕਰਨਗੇ 250 ਬਿਲੀਅਨ ਯੂਰੋ ਦੇ ਮਾਸਟਰ ਪਲਾਨ ਦੀ ਘੋਸ਼ਣਾ

06/29/2020 2:12:55 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਰੋਨਾਵਾਇਰਸ ਕਾਰਨ ਹੋਏ ਨੁਕਸਾਨ ਕਰਕੇ ਬ੍ਰਿਟੇਨ ਦੀ ਆਰਥਿਕ ਬਹਾਲੀ ਨੂੰ ਵਧਾਉਣ ਲਈ ਦੇਸ਼ ਭਰ ਦੇ ਵੱਡੇ ਬਿਲਡਿੰਗ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਵੇਖਣ ਵਾਲੀ ‘ਪ੍ਰਾਜੈਕਟ ਸਪੀਡ’ ਦਾ ਐਲਾਨ ਕਰਨਗੇ। ਬੋਰਿਸ ਜਾਨਸਨ ਮੰਗਲਵਾਰ ਨੂੰ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਜੇਲਾਂ ਦੀਆਂ ਇਮਾਰਤਾਂ ਦੇ ਕੰਮ ਨੂੰ ਤੇਜ਼ ਕਰਨ ਲਈ ਇੱਕ ਟਾਸਕ ਫੋਰਸ ਬਣਾਉਣ ਦੀ ਘੋਸ਼ਣਾ ਕਰਨਗੇ।

ਪੜ੍ਹੋ ਇਹ ਅਹਿਮ ਖਬਰ- ਡਾਕਟਰਾਂ ਦੀ ਚਿਤਾਵਨੀ, ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ PTSD ਦਾ ਖਤਰਾ 

ਇਸ ਪ੍ਰਾਜੈਕਟ ਵਿੱਚ ਟਾਸਕ ਫੋਰਸ ਨੂੰ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿਚ ਇਮਾਰਤਾਂ ਦੇ ਪ੍ਰੋਗਰਾਮਾਂ ਦਾ ਮੁਲਾਂਕਣ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਦੇਸ਼ ਭਰ ਦੇ ਭਾਈਚਾਰੇ ਸੁਧਾਰਾਂ ਤੋਂ ਹੋਰ ਤੇਜ਼ੀ ਨਾਲ ਲਾਭ ਲੈ ਸਕਣਗੇ। ਜਾਨਸਨ ਦੇ ਇਸ ਪਲਾਨ ਵਿੱਚ ਮਹਾਮਾਰੀ ਦੇ ਨੁਕਸਾਨ ਤੋਂ ਉਭਰਣ ਲਈ £250 ਬਿਲੀਅਨ ਮੁੱਲ ਦੇ ਬੁਨਿਆਦੀ ਢਾਂਚੇ ਦੇ ਕੰਮ ਦਾ ਉਦਘਾਟਨ ਕਰਨ ਦੀ ਤਿਆਰੀ ਹੈ, ਜਿਸ ਵਿੱਚ 40 ਨਵੇਂ ਹਸਪਤਾਲ, 10,000 ਜੇਲਾਂ ਦੀਆਂ ਥਾਵਾਂ ਅਤੇ ਸਕੂਲਾਂ ਦੇ ਮੁੜ ਨਿਰਮਾਣ ਪ੍ਰੋਗਰਾਮ ਲਈ ਭੁਗਤਾਨ ਕਰਨਾ ਸ਼ਾਮਲ ਹੈ।


Vandana

Content Editor

Related News