ਬ੍ਰਿਟਿਸ਼ ਪੀ.ਐੱਮ. ਨੇ ਹੈਰੀ ਤੇ ਮੇਗਨ ਨੂੰ ਨਵੀ ਜ਼ਿੰਦਗੀ ਲਈ ਦਿੱਤੀਆਂ ਸ਼ੁੱਭਕਾਮਨਾਵਾਂ

01/20/2020 3:37:30 PM

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪ੍ਰਿੰਸ ਹੈਰੀ ਅਤੇ ਮੇਗਨ ਨੂੰ ਉਹਨਾਂ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦੇ ਬਾਅਦ ਨਵੀਂ ਜ਼ਿੰਦਗੀ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਜਾਨਸਨ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਪੂਰੇ ਬ੍ਰਿਟੇਨ ਨੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ, ਡਚੇਸ ਆਫ ਸਸੈਕਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਕਿਉਂਕਿ ਉਹਨਾਂ ਨੇ ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰ ਹੋਣ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ। 

ਲੀਬੀਆ ਵਿਚ ਜਾਨਸਨ ਜਿੱਥੇ ਇਕ ਸਿਖਰ ਸੰਮੇਲਨ ਵਿਚ ਹਿੱਸਾ ਲੈ ਰਹੇ ਹਨ ਉੱਥੇ ਬਰਲਿਨ ਵਿਚ ਸਕਾਈ ਨਿਊਜ਼ ਨੂੰ ਉਹਨਾਂ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਪੂਰਾ ਦੇਸ਼ ਭਵਿੱਖ ਦੇ ਲਈ ਉਹਨਾਂ ਨੂੰ ਸ਼ੁੱਭਕਾਮਨਾਵਾਂ ਦੇਣ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ। ਜਿਵੇਂਕਿ ਮੈਂ ਪਹਿਲਾ ਕਿਹਾ ਸੀ ਕਿ ਮੈਨੂੰ ਯਕੀਨ ਸੀ ਕਿ ਸ਼ਾਹੀ ਪਰਿਵਾਰ ਜੋ ਬਹੁਤ ਲੰਬੇ ਸਮੇਂ ਤੋਂ ਰਿਹਾ ਹੈ ,ਅੱਗੇ ਦਾ ਰਸਤਾ ਲੱਭ ਲਵੇਗਾ।''

ਜੋੜੇ ਨੇ ਆਪਣੇ ਬੇਟੇ ਆਰਚੀ ਨਾਲ ਐਤਵਾਰ ਨੂੰ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਬਰਮਿੰਘਮ ਪੈਲੇਸ ਵੱਲੋਂ ਸ਼ਨੀਵਾਰ ਨੂੰ ਐਲਾਨੇ ਗਏ ਇਸ ਸਮਝੌਤੇ ਦੇ ਤਹਿਤ ਜੋੜੇ ਨੇ ਆਪਣੀ ਸ਼ਾਹੀ ਉਪਾਧੀ 'His and Her Royal Highness' (HRH) ਗਵਾ ਦਿੱਤੀ। ਜਿਵੇਂਕਿ ਹੈਰੀ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਨੇ ਕੀਤਾ ਸੀ ਜਦੋਂ 1996 ਵਿਚ ਉਸ ਨੇ ਇਕ ਹੋਰ ਪਰਿਵਾਰਕ ਨਾਟਕ ਵਿਚ ਪ੍ਰਿੰਸ ਚਾਰਲਸ ਨੂੰ ਤਲਾਕ ਦਿੱਤਾ ਸੀ। ਜੋੜਾ ਅੱਗੇ ਵਿੰਡਸਰ ਕੈਸਲ ਨੇੜੇ ਆਪਣੇ ਫਰੋਗਮੋਰ ਕਾਟੇਜ ਦੇ ਘਰ ਦੇ ਨਵੀਨੀਕਰਨ 'ਤੇ ਖਰਚ ਕੀਤੇ ਗਏ ਟੈਕਸ ਦੇਣ ਵਾਲਿਆਂ ਦੇ ਪੈਸੇ ਦਾ 2.4 ਮਿਲੀਅਨ ਪੌਂਡ (3.1 ਮਿਲੀਅਨ ਡਾਲਰ) ਦਾ ਭੁਗਤਾਨ ਕਰਨ 'ਤੇ ਸਹਿਮਤ ਹੋਇਆ। 

ਹੈਰੀ ਨੂੰ ਉਸ ਦੇ ਫੌਜੀ ਸਿਰਲੇਖਾਂ ਅਤੇ ਸਰਪ੍ਰਸਤੀ ਤੋਂ ਵੀ ਵਾਂਝੇ ਕਰ ਦਿੱਤਾ ਗਿਆ ਜੋ ਉਸ ਨੂੰ ਬ੍ਰਿਟਿਸ਼ ਫੌਜ ਦੇ ਨਾਲ ਅਫਗਾਨਿਸਤਾਨ ਵਿਚ 2 ਦੌਰਿਆਂ ਦੀ ਸੇਵਾਵਾਂ ਦੇ ਬਾਅਦ ਦਿੱਤਾ ਗਿਆ ਸੀ। ਇਸ ਵਿਚ ਮੇਗਨ ਮਰਕੇਲ ਦੇ ਪਿਤਾ ਥਾਮਸ ਮਰਕੇਲ ਨੇ ਆਪਣੀ ਬੇਟੀ 'ਤੇ ਬ੍ਰਿਟਿਸ਼ ਸ਼ਾਹੀ ਪਰਿਵਾਰ ਨੂੰ ਦੀ ਸਾਖ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ ਹੈ।


Vandana

Content Editor

Related News